Saturday, March 15, 2025
spot_img
spot_img
spot_img
spot_img

Cancer Gas Factories ਵਿਰੋਧੀ ਤਾਲਮੇਲ ਸੰਘਰਸ਼ ਕਮੇਟੀ ਦੀ ਮੀਟਿੰਗ ਵਿੱਚ ਅਹਿਮ ਫੈਸਲੈ

ਯੈੱਸ ਪੰਜਾਬ
ਲੁਧਿਆਣਾ, 14 ਮਾਰਚ, 2025 (ਰਾਜਕੁਮਾਰ ਸ਼ਰਮਾ)

Cancer Gas Factories ਵਿਰੋਧੀ ਤਾਲਮੇਲ ਸੰਘਰਸ਼ ਕਮੇਟੀ, ਜਿਲ੍ਹਾ Ludhianaਦੀ ਮੀਟਿੰਗ Punjabi Bhawan ਵਿਖੇ ਹੋਈ। ਮੀਟਿੰਗ ਵਿੱਚ ਵੱਖ-ਵੱਖ ਮਜਦੂਰ, ਕਿਸਾਨ ਜੱਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋਏ।

ਇਸ ਮੀਟਿੰਗ ਵਿੱਚ ਵੱਖ-ਵੱਖ ਪਿੰਡਾਂ ਵਿੱਚ ਕੈਂਸਰ ਅਤੇ ਹੋਰ ਬਿਮਾਰੀਆਂ ਦਾ ਕਾਰਨ ਬਣਨ ਵਾਲ਼ੀਆਂ ਬਾਇਓ ਗੈਸ ਫੈਕਟਰੀਆਂ ਬੰਦ ਕਰਾਉਣ ਲਈ ਚੱਲ ਰਹੇ ਪੱਕੇ ਮੋਰਚਿਆਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਵੱਖ-ਵੱਖ ਸਾਥੀਆਂ ਨੇ ਕਿਹਾ ਕਿ ਲੋਕਾਂ ਵਿੱਚ ਇਹਨਾਂ ਕੈਂਸਰ ਗੈਸ ਫੈਕਟਰੀ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਦੀ ਲੋਕ ਵਿਰੋਧੀ ਨੀਤੀ ਵਿਰੁੱਧ ਤਿੱਖਾ ਰੋਹ ਹੈ ਅਤੇ ਲੋਕ ਕਦੇ ਵੀ ਸਰਕਾਰ ਦੀ ਇਸ ਨੀਤੀ ਨੂੰ ਸਵੀਕਾਰ ਨਹੀਂ ਕਰਨਗੇ।

ਕਰੀਬ ਸਾਲ ਭਰ ਤੋਂ ਜਾਰੀ ਇਸ ਸੰਘਰਸ਼ ਨੂੰ ਸਰਕਾਰ ਨੇ ਪੁਲਸ ਜਬਰ ਅਤੇ ਹੋਰ ਹੱਥਕੰਡਿਆਂ ਰਾਹੀਂ ਖਤਮ ਕਰਨ ਦੀਆਂ ਬਹੁਤ ਸਾਰੀਆਂ ਘਟੀਆ ਕੋਸ਼ਿਸ਼ਾਂ ਕੀਤੀਆਂ ਹਨ ਪਰ ਉਹ ਸਫਲ ਨਹੀਂ ਹੋ ਸਕੀਆਂ। ਲੋਕਾਂ ਨੇ ਲੋਕ ਵਿਰੋਧੀ ਤੇ ਜਾਬਰ ਭਗਵੰਤ ਮਾਨ ਸਰਕਾਰ ਦੀ ਹਰ ਸਾਜਿਸ਼ ਅਤੇ ਜਬਰ ਦਾ ਡੱਟ ਕੇ ਮੁਕਾਬਲਾ ਕੀਤਾ ਹੈ ਤੇ ਢੁੱਕਵਾਂ ਜਵਾਬ ਦਿੱਤਾ ਹੈ। ਲੋਕਾਂ ਦਾ ਏਕਾ ਸਰਕਾਰ ਅਤੇ ਸਰਮਾਏਦਾਰਾਂ ਦੇ ਇਸ ਨਾਪਾਕ ਗਠਜੋੜ ਨੂੰ ਝੁਕਾ ਕੇ ਹੀ ਰਹੇਗਾ ਅਤੇ ਕੈਂਸਰ ਗੈਸ ਫੈਕਟਰੀਆਂ ਲਾਉਣ ਦੀ ਪੰਜਾਬ ਸਰਕਾਰ ਦੀ ਨੀਤੀ ਰੱਦ ਕਰਵਾ ਕੇ ਹੀ ਰਹੇਗਾ।

ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪ੍ਰਸ਼ਾਸਨ ਨੂੰ ਸਪੱਸ਼ਟ ਕੀਤਾ ਜਾਵੇ ਕਿ ਮਾਹਰਾਂ ਦੀ ਕਮੇਟੀ ਬਣਾਉਣ ਦੇ ਪ੍ਰਸਤਾਵ ਨੂੰ ਤਾਲਮੇਲ ਕਮੇਟੀ ਤਾਂ ਹੀ ਮੰਨੇਗੀ ਜੇਕਰ ਇਸਦੀ ਬਣਤਰ ਅਤੇ ਨਿਯਮਾਂ ਸਬੰਧੀ ਅਗਾਊਂ ਸਪੱਸ਼ਟਤਾ ਅਤੇ ਸਹਿਮਤੀ ਬਣੇਗੀ। ਇਹ ਵੀ ਫੈਸਲਾ ਕੀਤਾ ਗਿਆ ਕਿ ਕੈਂਸਰ ਗੈਸ ਫੈਕਟਰੀਆਂ ਵਿਰੋਧੀ ਲੋਕ ਸੰਘਰਸ਼ ਦੇ ਕਨੂੰਨੀ ਪੱਖਾਂ ਨੂੰ ਵੀ ਮਜਬੂਤੀ ਨਾਲ਼ ਅੱਗੇ ਵਧਾਇਆ ਜਾਵੇ।

ਸਭ ਤੋਂ ਵਧੇਰੇ ਜੋਰ ਲੋਕਾਂ ਦੀ ਜਾਗਰੂਕਤਾ ਤੇ ਏਕੇ ਉੱਤੇ ਦਿੱਤਾ ਜਾਵੇ ਅਤੇ ਸੰਘਰਸ਼ ਲਈ ਲੋਕ ਏਕੇ ਉੱਤੇ ਟੇਕ ਰੱਖੀ ਜਾਵੇ। ਇਹ ਵੀ ਫੈਸਲਾ ਕੀਤਾ ਗਿਆ ਕਿ 23 ਮਾਰਚ ਨੂੰ ਮਹਾਨ ਇਨਕਲਾਬੀ ਸ਼ਹੀਦਾਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਚੱਲ ਰਹੇ ਮੋਰਚਿਆਂ ਉੱਤੇ ਪੂਰੇ ਜੋਸ਼ ਓ ਖਰੋਸ਼ ਨਾਲ਼ ਮਨਾਇਆ ਜਾਵੇਗਾ।

ਮੀਟਿੰਗ ਵਿੱਚ ਕੈਂਸਰ ਗੈਸ ਫੈਕਟਰੀਆਂ ਵਿਰੋਧੀ ਤਾਲਮੇਲ ਸੰਘਰਸ਼ ਕਮੇਟੀ ਦੇ ਕਨਵੀਨਰ ਸੁਖਦੇਵ ਸਿੰਘ ਭੂੰਦੜੀ, ਸੰਘਰਸ਼ ਕਮੇਟੀ ਮੁਸ਼ਕਾਬਾਦ ਤੋਂ ਹਰਮੇਲ ਸਿੰਘ, ਮਾਲਵਿੰਦਰ ਸਿੰਘ, ਲਛਮਣ ਸਿੰਘ ਕੂਮ ਕਲਾ (ਸਾਬਕਾ ਸਰਪੰਚ), ਸ਼ੰਘਰਸ਼ ਕਮੇਟੀ ਭੂੰਦੜੀ ਦੇ ਕਰਨੈਲ ਸਿੰਘ, ਸੁਰਜੀਤ ਸਿੰਘ, (ਸਾਬਕਾ ਚੈਅਰਮੈਨ), ਭਿੰਦਰ.ਸਿੰਘ ਭਿੰਦੀ, ਸੂਬੇਦਾਰ ਬਲਵੀਰ ਸਿੰਘ, ਸੰਘਰਸ਼ ਕਮੇਟੀ ਬੱਗੇ ਕਲਾਂ ਤੋਂ ਜਸਪਾਲ ਸਿੰਘ, ਸੰਘਰਸ਼ ਕਮੇਟੀ ਭੋਗਪੁਰ ਤੋਂ ਚਰਨਜੀਤ ਸਿੰਘ ਤੋ ਇਲਾਵਾ ਡਾ.ਬਲਵਿੰਦਰ ਸਿੰਘ ਔਲਖ, ਜੈਪਾਲ, ਬੀ.ਕੇ.ਯੂ.ਡਕੌਦਾ-ਧਨੇਰ ਜਗਤਾਰ ਸਿੰਘ ਦੇਹੜਕਾ, ਤਾਰਾ ਸਿੰਘ ਆਖਾੜਾ, ਬੀ.ਕੇ.ਯੂ ਉਗਰਾਹਾ ਦੇ ਰਾਜਿੰਦਰ ਸਿੰਘ ਸਿਆੜ, ਕਾਰਖਾਨਾ ਮਜਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਆਦਿ ਸ਼ਾਮਲ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ