ਭ੍ਰਿਸ਼ਟਾਚਾਰ ਦਾ ਰੌਲਾ ਜਿਹਾ ਵਧੀ ਜਾਂਦਾ,
ਨਹੀਂ ਹੈ ਪੈਂਦੀ ਕੁਝ ਦਿੱਸਦੀ ਠੱਲ੍ਹ ਭਾਈ।
ਵਧਿਆ ਓਦੋਂ ਵੀ ਕਿਤੇ ਆਹ ਰੋਗ ਸੁਣਦਾ,
ਵਧਿਆ ਜਿਵੇਂ ਸਨ ਆਖ ਰਹੇ ਕੱਲ੍ਹ ਭਾਈ।
ਬਾਹਲੇ ਦੁਖੀ, ਪਰ ਲੋਕ ਆ ਚੁੱਪ ਰਹਿੰਦੇ,
ਮਾਨਸਿਕ ਸੱਟਾਂ ਨੂੰ ਰਹੇ ਉਹ ਝੱਲ ਭਾਈ।
ਕਰਦੇ ਕਿਸੇ ਦੀ ਬਹੁਤੀ ਪਰਵਾਹ ਹੈ ਨਹੀਂ,
ਕਮਾਈ ਕਰਨ ਦਾ ਜਿਨ੍ਹਾਂ ਕੋਲ ਵੱਲ ਭਾਈ।
ਬਦਨੀਤੀ ਬਣੀ ਹੈ ਨੀਤੀ ਦੀ ਚਾਲ ਪਹਿਲੀ,
ਹਰ ਇੱਕ ਦਾਅ ਹੈ ਇਹਦੀ ਔਲਾਦ ਭਾਈ।
ਗੱਦੀ ਤੀਕ ਵੀ ਜਿਹੜਾ ਕੋਈ ਪਹੁੰਚ ਜਾਂਦਾ,
ਰੱਖੇ ਕੋਈ ਨਿਯਮ-ਅਸੂਲ ਨਾ ਯਾਦ ਭਾਈ।
-ਤੀਸ ਮਾਰ ਖਾਂ
11 ਮਾਰਚ, 2025