Monday, May 6, 2024

ਵਾਹਿਗੁਰੂ

spot_img
spot_img

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਪੈਲੀਏਟਿਵ ਕੇਅਰ ਕਾਨਫਰੰਸ ਦਾ ਆਯੋਜਨ

- Advertisement -

ਯੈੱਸ ਪੰਜਾਬ
ਅੰਮ੍ਰਿਤਸਰ, 16 ਅਕਤੂਬਰ, 2021 –
ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਸ੍ਰੀ ਅੰਮ੍ਰਿਤਸਰ ਅਤੇ ਨੈਸ਼ਨਲ ਐਸੋਸੀਏਸ਼ਨ ਆਫ ਪੈਲੀਏਟਿਵ ਕੇਅਰ ਫਾਰ ਆਇਊਸ਼ ਐਂਡ ਇੰਟੀਗ੍ਰੇਟਿਵ ਮੈਡੀਸਨ (ਨੈਪਕੈਮ) ਨੇ ਮਿਲ ਕੇ ਵਰਲਡ ਹੋਸਪਾਈਸ ਐਂਡ ਪੈਲੀਏਟਿਵ ਡੇਅ ਮੌਕੇ “ਲੀਵ ਨੋ^ਵਨ ਬਿਹਾਇੰਡ” ਵਿਸ਼ੇ ਨਾਲ ਪੈਲੀਏਟਿਵ ਕੇਅਰ ਕਾਨਫਰੰਸ ਦਾ ਆਯੋਜਨ ਕੀਤਾ ਗਿਆ।

ਕਾਨਫਰੰਸ ਦਾ ਉਦਘਾਟਨ ਡਾ. ਬਲਜੀਤ ਕੌਰ, ਅਸਿਸਟੈਟ ਡਾਇਰੈਕਟਰ, ਸਿਹਤ ਸੇਵਾਵਾਂ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਕੀਤਾ। ਉਨ੍ਹਾਂ ਨੇ ਡਾਕਟਰਾਂ ਅਤੇ ਵਿਿਦਆਰਥਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਆ।

ਡਾ. ਕੈਥਰੀਨ ਪੀਟਸ, ਸੀਨੀਅਰ ਐਡਵੋਕੇਸੀ ਡਾਇਰੈਕਟਰ, ਇੰਟਰਨੈਸ਼ਨਲ ਐਸੋਸੀਏਸ਼ਨ ਆਫ ਹੋਸਪਿਕ ਐਂਡ ਪੈਲੀਏਟਿਵ ਕੇਅਰ, ਯੂ.ਐਸ.ਏ. ਅਤੇ ਡਾ. ਗ੍ਰੀਗੋਰੀਓ ਜੂਨੇਗਾ, ਅਸਿਸਟੈਟ ਪ੍ਰੋਫੈਸਰ, ਪੀਡੀਐਟ੍ਰਿਕ ਵਿਭਾਗ, ਮੈਕਮਾਸਟਰ ਯੂਨੀਵਰਸਿਟੀ, ਕੈਨੇਡਾ ਨੇ ਖਾਸ ਤੌਰ ਤੇ ਬੋਲਦਿਆ ਕਿਹਾ ਕਿ ਪੈਲੀਏਟਿਕ ਕੇਅਰ ਬਾਰੇ ਜਿਆਦਾ ਲੋਕ ਅੰਜਾਨ ਹਨ। ਜਿਸ ਕਾਰਨ ਮਰੀਜ਼ ਅਤੇ ਮਰੀਜ਼ ਦੀ ਦੇਖਭਾਲ ਕਰਨ ਵਾਲੇ ਲੋਕਾਂ ਨੂੰ ਬਿਮਾਰੀ ਨਾਲ ਨਜਿਠਨ ਲਈ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾਂ ਹੈ। ਲੋਕਾਂ ਨੂੰ ਇਸ ਸਬੰਧੀ ਸਾਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਮਰੀਜ਼ਾਂ ਵਿੱਚੋਂ ਬਿਮਾਰੀ ਦਾ ਡਰ ਖਤਮ ਕੀਤਾ ਜਾ ਸਕੇ ਅਤੇ ਮਰੀਜ਼ ਜਲਦੀ ਠੀਕ ਹੋ ਸਕੇ। ਡਾ. ਭੁਪਿੰਦਰ ਸਿੰਘ ਵਾਲੀਆ, ਮੈਂਬਰ ਪੰਜਾਬ ਮੈਡੀਕਲ ਕਾਊਂਸਲ ਨੇ ਕਾਨਫਰੰਸ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕੀਤੀ।

ਡਾ. ਅਭੈਜੀਤ ਡੈਮ, ਪ੍ਰਧਾਨ, ਨੈਪਕੈਮ ਅਤੇ ਡਾ. ਪਿਊਸ਼ ਗੁਪਤਾ, ਸਕੱਤਰ ਨੈਪਕੈਮ ਨੇ ਪੈਲੀਏਟਿਵ ਕੇਅਰ ਨਾਲ ਕਿਸ ਤਰ੍ਹਾਂ ਮਰੀਜ਼ ਦੀ ਬਿਮਾਰੀ ਦੇ ਲੱਛਣਾ ਨੂੰ ਕਾਬੂ ਕਰਕੇ ਮਰੀਜ਼ ਦੇ ਜੀਵਨ ਨੂੰ ਸੁਧਾਰਿਆ ਜਾ ਸਕਦਾ ਹੈ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਯੂ.ਕੇ. ਤੋਂ ਡਾ. ਅਮਰਜੋਧ ਸਿੰਘ ਅਤੇ ਡਾ. ਭਜਨੀਕ ਕੌਰ ਗਰੇਵਾਲ ਨੇ ਸਿੱਖ ਇਤਿਹਾਸ ਵਿੱਚ ਲੋਕਾਂ ਦੀ ਕੀਤੀ ਜਾਣ ਵਾਲੀ ਸੇਵਾ ਬਾਰੇ ਦੱਸਿਆ ਅਤੇ ਪੈਲੀਏਟਿਕ ਕੇਅਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।

ਡਾ. ਦਲਜੀਤ ਸਿੰਘ, ਵਾਈਸ ਚਾਂਸਲਰ, ਐਸ.ਜੀ.ਆਰ.ਡੀ. ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ, ਡਾ. ਏ.ਪੀ. ਸਿੰਘ, ਡੀਨ, ਐਸ.ਜੀ.ਆਰ.ਡੀ. ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਅਤੇ ਪ੍ਰਧਾਨ, ਨੈਪਕੈਮ, ਪੰਜਾਬ ਚੈਪਟਰ, ਡਾ. ਮਨਜੀਤ ਸਿੰਘ ਉਪਲ, ਡਾੲਰੈਕਟਰ ਪਿੰ੍ਰਸੀਪਲ, ਐਸ.ਜੀ.ਆਰ.ਡੀ. ਮੈਡੀਕਲ ਕਾਲਜ ਨੇ ਸਾਂਝੇ ਤੌਰ ਤੇ ਡਾ. ਹਰਜੋਤ ਸਿੰਘ, ਪ੍ਰਦੇਸ਼ ਸਕੱਤਰ, ਨੈਪਕੈਮ ਅਤੇ ਉਨ੍ਹਾਂ ਦੀ ਟੀਮ ਦੇ ਪੈਲੀਏਟਿਵ ਕੇਅਰ ਲਈ ਕੀਤੇ ਉਪਰਾਲਿਆ ਦੀ ਸ਼ਲਾਘਾਂ ਕੀਤੀ।

ਇਸ ਮੌਕੇ ਕਾਨਵੋਕੇਸ਼ਨ ਦੌਰਾਨ ਪੈਲੀਏਟਿਵ ਕੇਅਰ ਵਿੱਚ ਫੈਲੋਸ਼ਿਪ ਪੂਰੀ ਕਰਨ ਵਾਲੇ 65 ਵਿਿਦਆਰਥੀਆਂ ਨੂੰ ਡਿਗਰੀਆਂ ਵੀ ਦਿੱਤੀਆਂ ਗਈਆਂ।

ਇਸ ਮੌਕੇ ਡਾ. ਏ.ਪੀ. ਸਿੰਘ, ਡੀਨ ਐਸ.ਜੀ.ਆਰ.ਡੀ. ਯੂਨੀਵਰਸਿਟੀ ਤੇ ਪ੍ਰਧਾਨ ਨੇਪਕੈਮ, ਪੰਜਾਬ ਚੈਪਟਰ, ਡਾ. ਅਭੀਜੀਤ ਡੈਮ, ਪ੍ਰਧਾਨ ਨੇਪਕੈਮ, ਪੰਜਾਬ ਚੈਪਟਰ, ਡਾ. ਪਿਊਸ਼ ਗੁਪਤਾ, ਸਕੱਤਰ ਨੈਪਕੈਮ, ਡਾ. ਮਨਜੀਤ ਸਿੰਘ ਉਪਲ, ਡਾਇਰੈਕਟਰ ਪਿੰ੍ਰਸੀਪਲ, ਐਸ.ਜੀ.ਆਰ.ਡੀ. ਮੈਡੀਕਲ ਕਾਲਜ, ਦੇ ਨਾਲ ਡਾ. ਪਰਮਜੋਤ ਬਿੰਦਰਾ, ਆਰਗਨਾਈਜਿੰਗ ਸਕੱਤਰ, ਡਾ. ਹਰਪ੍ਰੀਤ ਕੌਰ, ਡਾ. ਮਨੀਸ਼ਾ ਨਾਗਪਾਲ, ਡਾ. ਪੂਜਾ ਸਿਧਾਨਾ, ਡਾ. ਅਮ੍ਰਿਤਪਾਲ ਸਿੰਘ ਬਰਾੜ ਅਤੇ ਹੋਰ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੱਡੀ ਸਾਜ਼ਿਸ਼ ਦਾ ਹਿੱਸਾ: ਐਡਵੋਕੇਟ ਧਾਮੀ ਨੇ ਫ਼ਿਰੋਜ਼ਪੁਰ ਦੇ ਪਿੰਡ ਬੰਡਾਲਾ ’ਚ ਹੋਈ ਘਟਨਾ ਦੀ ਕੀਤੀ ਸਖ਼ਤ ਨਿੰਦਾ

ਯੈੱਸ ਪੰਜਾਬ ਅੰਮ੍ਰਿਤਸਰ, 5 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਵਿਖੇ ਗੁਰਦੁਆਰਾ ਸਾਹਿਬ ਬਾਬਾ ਬੀਰ ਸਿੰਘ ’ਚ ਸ੍ਰੀ ਗੁਰੂ...

“ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗਰੰਥ ਸਾਹਿਬ ਸਰਬ ਸਾਂਝੀ ਗੁਰਬਾਣੀ” ਦਾ ਵਿਸ਼ਵ ਵਿਆਪੀ ਪਸਾਰ ਕਰਨ ਦੀ ਲੋੜ: ਗੁਰਭਜਨ ਗਿੱਲ

ਯੈੱਸ ਪੰਜਾਬ ਲੁਧਿਆਣਾ, 3 ਮਈ, 2024 ਰਕਬਾ(ਲੁਧਿਆਣਾ) ਸਥਿਤ ਬਾਬਾ ਬੰਦਾ ਸਿੰਘ ਭਵਨ ਅੰਦਰ ਬਣੇ ਸ਼ਬਦ ਪ੍ਰਕਾਸ਼ ਅਜਾਇਬ ਘਰ ਵਿੱਚਸੁਸ਼ੋਭਿਤ ਸ਼੍ਰੀ ਗੁਰੂ ਗਰੰਥ ਸਾਹਿਬ ਵਿਚਲੇ ਬਾਣੀਕਾਰਾਂ ਦੇ ਚਿਤਰਾਂ ਸਮੇਤ ਉੱਘੇ ਸਿੱਖ ਚਿੰਤਕ...

ਮਨੋਰੰਜਨ

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਸੋਸ਼ਲ ਮੀਡੀਆ

223,142FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...