Monday, May 6, 2024

ਵਾਹਿਗੁਰੂ

spot_img
spot_img

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ 2021 – ਇਕ ਵਿਸ਼ਲੇਸ਼ਣ: ਇੰਦਰ ਮੋਹਨ ਸਿੰਘ

- Advertisement -

ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਦੀਆਂ ਚੋਣਾਂ ਪ੍ਰਤੀ ਦਿੱਲੀ ਦੇ ਸਿੱਖ ਵੋਟਰਾਂ ਦਾ ਰੁਝਾਨ ਲਗਾਤਾਰ ਘੱਟਦਾ ਜਾ ਰਿਹਾ ਹੈ। ਮੋਜੂਦਾ ਚੋਣਾਂ ‘ਚ ਕੁਲ 3 ਲੱਖ 42 ਹਜਾਰ ਸਿੱਖ ਵੋਟਰਾਂ ‘ਚੋਂ ਕੇਵਲ 1 ਲੱਖ 29 ਹਜਾਰ ਅਰਥਾਤ 37 ਫੀਸਦੀ ਵੋਟਰਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ ਜਦਕਿ ਸਾਲ 2017 ‘ਚ ਹੋਈਆਂ ਪਿਛਲੀਆਂ ਚੋਣਾਂ ‘ਚ ਕੁਲ ਸਿੱਖ ਵੋਟਰਾਂ ਦੀ ਗਿਣਤੀ 3 ਲੱਖ 86 ਹਜਾਰ ਸੀ ਜਿਸ ‘ਚ ਤਕਰੀਬਨ 1 ਲੱਖ 74 ਹਜਾਰ ਅਰਥਾਤ 45 ਫੀਸਦੀ ਵੋਟਰਾਂ ਨੇ ਵੋਟਾਂ ਪਾਈਆਂ ਸਨ।

ਇਸ ਪ੍ਰਕਾਰ ਮੋਜੂਦਾ ਚੋਣਾਂ ‘ਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਤਕਰੀਬਨ 45 ਹਜਾਰ ਘੱਟ ਵੋਟਰਾਂ ਨੇ ਆਪਣੇ ਵੋਟ ਹੱਕ ਦੀ ਵਰਤੋਂ ਕੀਤੀ ਹੈ। ਬੀਤੇ 22 ਅਗਸਤ 2021 ਨੂੰ ਨੇਪਰੇ ਚੜ੍ਹੀਆਂ ਦਿੱਲੀ ਗੁਰੂਦੁਆਰਾ ਚੋਣਾਂ ‘ਚ ਕੁਲ 312 ਉਮੀਦਵਾਰਾਂ ‘ਚੋਂ ਵੱਖ-ਵੱਖ ਧਾਰਮਿਕ ਪਾਰਟੀਆਂ ਦੇ 182 ਉਮੀਦਵਾਰਾਂ ਤੋਂ ਇਲਾਵਾ 130 ਆਜਾਦ ਉਮੀਦਵਾਰ ਵੀ ਚੋਣ ਮੈਦਾਨ ‘ਚ ਸਨ, ਪਰੰਤੂ ਦਿੱਲੀ ਦੀ ਸੰਗਤਾਂ ਨੇ ਆਜਾਦ ਉਮੀਦਵਾਰਾਂ ਨੂੰ ਕੋਈ ਤਵੱਜੋ ਨਹੀ ਦਿੱਤੀ ਜਿਸ ਕਾਰਨ ਕੇਵਲ ਇਕ ਜੇਤੂ ਆਜਾਦ ਉਮੀਦਵਾਰ ਹੀ ਆਪਣੀ ਜਮਾਨਤ ਬਚਾਉਣ ‘ਚ ਸਫਲ ਹੋਇਆ ਜਦਕਿ ਬਾਕੀ ਸਾਰੇ 129 ਆਜਾਦ ਉਮੀਦਵਾਰਾਂ ਦੀ ਜਮਾਨਤ ਜਬਤ ਹੋ ਗਈ ਹੈ।

ਜੇਕਰ ਅੰਕੜ੍ਹਿਆਂ ਦੀ ਗਲ ਕਰੀਏ ਤਾਂ ਦਿੱਲੀ ਦੇ 46 ਵਾਰਡਾਂ ਤੋਂ ਚੋਣਾਂ ਲੜ੍ਹ ਰਹੇ ਸਾਰੇ 130 ਆਜਾਦ ਉਮੀਦਵਾਰਾਂ ਨੂੰ ਕੁਲ 2160 ਵੋਟਾਂ ਹਾਸਿਲ ਕੀਤੀਆ ਹਨ, ਜਿਸ ‘ਚ ਇਕ ਆਜਾਦ ਜੇਤੂ ਉਮੀਦਵਾਰ ਨੂੰ 1174 ‘ਤੇ ਬਾਕੀ 129 ਉਮੀਦਵਾਰਾਂ ਨੂੰ ਕੁਲ 986 ਵੋਟਾਂ ਅਰਥਾਤ ਹਰ ਆਜਾਦ ਉਮੀਦਵਾਰ ਨੂੰ ਅੋਸਤਨ 7 ਵੋਟਾਂ ਹਾਸਿਲ ਹੋਈਆਂ ਹਨ।

ਮੋਜੂਦਾ ਚੋਣਾਂ ‘ਚ ਸ੍ਰੋਮਣੀ ਅਕਾਲੀ ਦਲ ਬਾਦਲ ਧੜ੍ਹੇ ਨੂੰ ਸਾਲ 2017 ‘ਚ ਮਿਲੀਆਂ 45 ਫੀਸਦੀ ਵੋਟਾਂ ਦੇ ਮੁਕਾਬਲੇ 40 ਫੀਸਦੀ ‘ਤੇ ਸ੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਧੜ੍ਹੇ ਨੂੰ 31 ਫੀਸਦੀ ਦੇ ਮੁਕਾਬਲੇ 27 ਫੀਸਦੀ ਵੋਟਾਂ ਹਾਸਿਲ ਹੋਈਆਂ ਹਨ, ਜਦਕਿ ਇਸ ਵਾਰ ਬਾਦਲ ਧੜ੍ਹੇ ਦੇ 46 ਉਮੀਦਵਾਰਾਂ ‘ਚੋਂ 2 ਉਮੀਦਵਾਰਾਂ ‘ਤੇ ਸਰਨਾ ਧੜ੍ਹੇ ਦੇ 34 ਉਮੀਦਵਾਰਾਂ ‘ਚੋਂ 5 ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਈਆਂ ਹਨ।

ਹਾਲਾਂਕਿ ਪਹਿਲੀ ਵਾਰ ਚੋਣਾਂ ਲੜ੍ਹ ਰਹੀ ਮਨਜੀਤ ਸਿੰਘ ਜੀ.ਕੇ. ਦੀ ਜਾਗੋ ਪਾਰਟੀ 15 ਫੀਸਦੀ ਵੋਟਾਂ ਲੈਣ ‘ਚ ਕਾਮਯਾਬ ਹੋਈ ਹੈ ਪਰੰਤੂ ਇਸ ਪਾਰਟੀ ਦੇ 41 ਉਮੀਦਵਾਰਾਂ ‘ਚੋ 21 ਉਮੀਦਵਾਰਾਂ ਦੀ ਜਮਾਨਤ ਜਬਤ ਹੋ ਗਈ ਹੈ। ਹੋਰਨਾਂ ਰਜਿਸਟਰਡ ਧਾਰਮਿਕ ਪਾਰਟੀਆਂ ਦੀ ਕਾਰਗੁਜਾਰੀ ਵੀ ਇਨ੍ਹਾਂ ਚੋਣਾਂ ‘ਚ ਕੋਈ ਚੰਗੀ ਨਹੀ ਰਹੀ ਹੈ ਕਿਉਂਕਿ 3 ਪਾਰਟੀਆਂ ਮਸਲਨ ਪੰਥਕ ਸੇਵਾ ਦਲ, ਸਿੱਖ ਸਦਭਾਵਨਾ ਦਲ ‘ਤੇ ਪੰਥਕ ਅਕਾਲੀ ਲਹਿਰ ਵਲੌਂ 6 ਫੀਸਦੀ ਤੋਂ ਘੱਟ ਵੋਟਾਂ ਹਾਸਿਲ ਹੋਣ ਕਾਰਨ ਇਨ੍ਹਾਂ ਪਾਰਟੀਆਂ ਦੀ ਮਾਨਤਾ ਰੱਦ ਹੋ ਗਈ ਹੈ।

ਪੰਥਕ ਸੇਵਾ ਦਲ ਨੂੰ ਸਾਲ 2017 ਦੀ ਪਿਛਲੀਆਂ ਚੋਣਾਂ ‘ਚ ਹਾਸਿਲ 8 ਫੀਸਦੀ ਵੋਟਾਂ ਦੇ ਮੁਕਾਬਲੇ ਕੇਵਲ 1 ਫੀਸਦੀ ਵੋਟਾਂ ਹਾਸਿਲ ਹੋਈਆਂ ਹਨ ਜਦਕਿ ਇਸ ‘ਤੇ ਸਾਰੇ 27 ਉਮੀਦਵਾਰਾਂ ਦੀ ਜਮਾਨਤ ਜਬਤ ਹੋ ਗਈ ਹੈ। ਇਸੇ ਤਰਾਂ ਸਿੱਖ ਸਦਭਾਵਨਾ ਦਲ ਨੂੰ ਸਾਲ 2017 ਦੇ 4 ਫੀਸਦੀ ਦੇ ਮੁਕਾਬਲੇ ਕੇਵਲ 3 ਫੀਸਦੀ ਵੋਟਾਂ ਮਿਲੀਆਂ ਹਨ ‘ਤੇ ਇਸ ਪਾਰਟੀ ਦੇ 26 ਉਮੀਦਵਾਰਾਂ ਚੋਂ 22 ਉਮੀਦਵਾਰਾਂ ਦੀ ਜਮਾਨਤ ਜਬਤ ਹੋਈ ਹੈ ‘ਤੇ ਪੰਥਕ ਅਕਾਲੀ ਲਹਿਰ ਨੂੰ ਸਾਲ 2017 ‘ਚ ਹਾਸਿਲ 3 ਫੀਸਦੀ ਵੋਟਾਂ ਦੇ ਮੁਕਾਬਲੇ ਕੇਵਲ 2 ਫੀਸਦੀ ਵੋਟਾਂ ਹਾਸਿਲ ਹੋਈਆਂ ਹਨ ਜਦਕਿ ਇਸ ਦੇ 8 ਉਮੀਦਵਾਰਾਂ ‘ਚੋ 5 ਉਮੀਦਵਾਰਾਂ ਦੀ ਜਮਾਨਤ ਜਬਤ ਹੋ ਗਈ ਹੈ।

ਦਿੱਲੀ ਗੁਰੂਦੁਆਰਾ ਨਿਯਮਾਂ ਮੁਤਾਬਿਕ 20 ਫੀਸਦੀ ਯੋਗ ਵੋਟਾਂ ਤੋਂ ਘੱਟ ਹਾਸਿਲ ਕਰਨ ਵਾਲੇ ਉਮੀਦਵਾਰਾਂ ਦੀ 5000 ਰੁਪਏ ਦੀ ਜਮਾਨਤ ਰਾਸ਼ੀ ਸਰਕਾਰ ਵਲੌਂ ਜਬਤ ਕਰ ਲਈ ਜਾਂਦੀ ਹੈ। ਮੋਜੂਦਾ ਚੋਣਾਂ ‘ਚ ਕੁਲ 312 ਉਮੀਦਵਾਰਾਂ ‘ਚੋ 211 ਉਮੀਦਵਾਰਾਂ ਦੀ ਜਮਾਨਤ ਜਬਤ ਹੋਈ ਹੈ ਜਦਕਿ ਸਾਲ 2017 ‘ਚ ਕੁਲ 335 ਉਮੀਦਵਾਰਾਂ ‘ਚੋਂ 237 ਉਮੀਦਵਾਰਾਂ ਦੀ ਜਮਾਨਤ ਜਬਤ ਹੋਈ ਸੀ।

ਜੇਕਰ ਅੰਕੜ੍ਹਿਆਂ ਦੀ ਗਲ ਕੀਤੀ ਜਾਵੇ ਤਾਂ ਮੋਜੂਦਾ ਚੋਣਾਂ ‘ਚ ਸ੍ਰੋਮਣੀ ਅਕਾਲੀ ਦਲ ਬਾਦਲ ਧੜ੍ਹੇ ਨੂੰ 53 ਹਜਾਰ, ਸ੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਧੜ੍ਹੇ ਨੂੰ 36 ਹਜਾਰ, ਜਾਗੋ ਪਾਰਟੀ ਨੂੰ 21 ਹਜਾਰ, ਸਿੱਖ ਸਦਭਾਵਨਾ ਦਲ ਨੂੰ 5 ਹਜਾਰ, ਪੰਥਕ ਅਕਾਲੀ ਲਹਿਰ ਨੂੰ 4 ਹਜਾਰ ‘ਤੇ ਪੰਥਕ ਸੇਵਾ ਦਲ ਨੂੰ ਕੇਵਲ 2 ਹਜਾਰ ਵੋਟਾਂ ਹਾਸਿਲ ਹੋਈਆ ਹਨ, ਜਦਕਿ ਦਿੱਲੀ ਦੇ ਸਾਰੇ 46 ਵਾਰਡਾਂ ‘ਚ 7 ਹਜਾਰ ਵੋਟਾਂ ਕੈਂਸਲ ਕਰਾਰ ਦਿੱਤੀਆਂ ਗਈਆ ਸਨ।

ਦਿੱਲੀ ਦੇ ਸਾਰੇ 46 ਵਾਰਡਾਂ ‘ਚੋਂ ਬਾਦਲ ਧੜ੍ਹੇ ਨੂੰ 27, ਸਰਨਾ ਧੜ੍ਹੇ ਨੂੰ 14, ਜਾਗੋ ਪਾਰਟੀ ਨੂੰ 3, ਪੰਥਕ ਅਕਾਲੀ ਲਹਿਰ ‘ਤੇ ਆਜਾਦ ਉਮੀਦਵਾਰ ਨੂੰ ਇਕ-ਇਕ ਵਾਰਡ ਤੋਂ ਜਿੱਤ ਪ੍ਰਾਪਤ ਹੋਈ ਹੈ।

ਦਿੱਲੀ ਗੁਰੂਦੁਆਰਾ ਕਮੇਟੀ ‘ਤੇ ਕਾਬਿਜ ਹੋਣ ਲਈ ਇਸੇ ਮਹੀਨੇ ‘ਤੇ ਆਖਰੀ ਹਫਤੇ ਹੋਣ ਵਾਲੀ ਕਾਰਜਕਾਰੀ ਬੋਰਡ ਦੀ ਚੋਣਾਂ ਦੀ ਮੀਟਿੰਗ ‘ਚ ਜੇਤੂ ਧੜ੍ਹੇ ਨੂੰ ਘਟੋ-ਘੱਟ 26 ਮੈਂਬਰਾਂ ਦੀ ਲੋੜ੍ਹ ਹੋਵੇਗੀ, ਜਦਕਿ ਬਾਦਲ ਧੜ੍ਹੇ ਕੋਲ ਮੋਜੂਦਾ ਸਮੇ 27 ‘ਤੇ ਸਰਨਾ ਧੜ੍ਹੇ ‘ਤੇ ਉਸਦੇ ਸਹਿਯੋਗੀ ਪਾਰਟੀਆਂ ਪਾਸ 19 ਜੇਤੂ ਮੈਂਬਰ ਮੋਜੂਦ ਹਨ।ਇਸ ਪ੍ਰਕਾਰ ਬਾਦਲ ਧੜ੍ਹੇ ਦੇ 27 ਮੈਂਬਰਾਂ ਤੋਂ ਇਲਾਵਾ ਇਕ ਸ੍ਰੌਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ‘ਤੇ ਇਕ ਕੋ-ਆਪਟ ਕੀਤੇ ਮੈਂਬਰ ਸਮੇਤ ਇਹ ਗਿਣਤੀ 29 ਹੋ ਜਾਂਦੀ ਹੈ, ਜੋ ਕਮੇਟੀ ‘ਤੇ ਕਾਬਿਜ ਹੋਣ ਦੀ ਗਿਣਤੀ ਤੋਂ ਵੱਧ ਹੈ, ਜਦਕਿ 9 ਸਿਤੰਬਰ ਨੂੰ ਲਾਟਰੀ ‘ਚੋਂ ਨਿਕਲਣ ਵਾਲੇ 2 ਸਿੰਘ ਸਭਾ ਗੁਰੂਦੁਆਰਿਆਂ ਦੇ ਪ੍ਰਧਾਨਾਂ ਦਾ ਰੁਝਾਨ ਇਹਨਾਂ ਪਾਰਟੀਆਂ ਦੀ ਗਿਣਤੀ ਨੂੰ ਬਦਲ ਸਕਦਾ ਹੈ।

ਹਾਲਾਂਕਿ ਸਰਨਾ ਧੜ੍ਹੇ ‘ਚੋਂ ਇਕ ਮੈਂਬਰ ਵਲੌਂ ਹਾਲ ‘ਚ ਬਾਦਲ ਧੜ੍ਹੇ ਵੱਲ ਚਲੇ ਜਾਣ ਕਾਰਨ ਬਾਦਲ ਧੜ੍ਹੇ ਦੇ ਜੇਤੂ ਮੈਂਬਰਾਂ ਦੀ ਗਿਣਤੀ 30 ਹੋ ਗਈ ਹੈ ਪਰੰਤੂ ਗੁਰੂਦੁਆਰਾ ਪ੍ਰਬੰਧ ‘ਚ ਦਲ-ਬਦਲ ਦੀ ਇਹ ਕਵਾਇਤ ਚੰਗੇ ਸੰਕੇਤ ਨਹੀ ਹਨ, ਜਿਸ ਤੋਂ ਹਰ ਪੰਥਕ ਧੜ੍ਹੇ ਨੂੰ ਗੁਰੇਜ ਕਰਨਾ ਚਾਹੀਦਾ ਹੈ।

ਇੰਦਰ ਮੋਹਨ ਸਿੰਘ,
ਦਿੱਲੀ ਗੁਰੂਦੁਆਰਾ ਚੋਣਾਂ ਮਾਮਲਿਆਂ ਦੇ ਮਾਹਿਰ
ਮੋਬਾਇਲ: 9971564801

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਮਨਜਿੰਦਰ ਸਿਰਸਾ ਨੇ ਦੇਸ਼ ਭਰ ’ਚ ਸਿੱਖ ਭਾਈਚਾਰੇ ਦੀ ਭਾਜਪਾ ਲਈ ਹਮਾਇਤ ਵਾਸਤੇ ਸੰਭਾਲੀ ਕਮਾਂਡ

ਯੈੱਸ ਪੰਜਾਬ ਨਵੀਂ ਦਿੱਲੀ/ਮੁੰਬਈ/ਚੰਡੀਗੜ੍ਹ, 6 ਮਈ, 2024 ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇਸ਼ ਭਰ ਵਿਚ ਸਿੱਖ ਕੌਮ ਦੀ ਭਾਜਪਾ ਲਈ ਹਮਾਇਤ ਜੁਟਾਉਣ ਵਾਸਤੇ ਸਰਗਰਮੀ ਨਾਲ ਕੰਮ ਕਰ ਰਹੇ ਹਨ।...

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੱਡੀ ਸਾਜ਼ਿਸ਼ ਦਾ ਹਿੱਸਾ: ਐਡਵੋਕੇਟ ਧਾਮੀ ਨੇ ਫ਼ਿਰੋਜ਼ਪੁਰ ਦੇ ਪਿੰਡ ਬੰਡਾਲਾ ’ਚ ਹੋਈ ਘਟਨਾ ਦੀ ਕੀਤੀ ਸਖ਼ਤ ਨਿੰਦਾ

ਯੈੱਸ ਪੰਜਾਬ ਅੰਮ੍ਰਿਤਸਰ, 5 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਵਿਖੇ ਗੁਰਦੁਆਰਾ ਸਾਹਿਬ ਬਾਬਾ ਬੀਰ ਸਿੰਘ ’ਚ ਸ੍ਰੀ ਗੁਰੂ...

ਮਨੋਰੰਜਨ

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਸੋਸ਼ਲ ਮੀਡੀਆ

223,143FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...