Tuesday, May 7, 2024

ਵਾਹਿਗੁਰੂ

spot_img
spot_img

ਭਾਜਪਾ ਹੀ ਸਿੱਧੂ ਦੀ ਮਾਂ ਪਾਰਟੀ, ਭਾਜਪਾ ਹੀ ਸਿੱਧੂ ਦਾ ਭਵਿੱਖ: ਭਾਜਪਾ ਵੱਲੋਂ ਆਇਆ ਸਿੱਧੂ ਜੋੜੇ ਨੂੰ ਖੁਲ੍ਹਾ ਸੱਦਾ

- Advertisement -

ਯੈੱਸ ਪੰਜਾਬ
ਪਠਾਨਕੋਟ, 5 ਅਕਤੂਬਰ, 2020:

ਕਾਂਗਰਸ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਾਬਕਾ ਮੰਤਰੀ ਸ: ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਧਰਪਤਨੀ ਡਾ: ਨਵਜੋਤ ਕੌਰ ਸਿੱਧੂ ਨੂੰ ਭਾਜਪਾ ਨੇ 2022 ਚੋਣਾਂ ਦੇ ਮੱਦੇਨਜ਼ਰ ਖੁਲ੍ਹਾ ਸੱਦਾ ਦਿੱਤਾ ਹੈ। ਇਹ ਵੀ ਕਿਹਾ ਗਿਆ ਹੈ ਕਿ ਭਾਜਪਾ ਹੀ ਸਿੱਧੂ ਦੀ ਮਾਂ ਪਾਰਟੀ ਹੈ ਅਤੇ ਭਾਜਪਾ ਹੀ ਸਿੱਧੂ ਦਾ ਭਵਿੱਖ ਹੈ। ਕਾਂਗਰਸ ਸਿੱਧੂ ਨੂੰ ਬਹੁਤੀ ਦੇਰ ਆਪਣੇ ਨਾਲ ਨਹੀਂ ਰੱਖ ਸਕੇਗੀ।

ਇਹ ਗੱਲ ਭਾਜਪਾ ਪੰਜਾਬ ਦੇ ਸੀਨੀਅਰ ਨੇਤਾ ਮਾਸਟਰ ਮੋਹਨ ਲਾਲ ਨੇ ਅੱਜ ਇਕ ਪੰਜਾਬੀ ਟੀ.ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਆਖ਼ੀ ਹੈ।

ਮਾਸਟਰ ਮੋਹਨ ਲਾਲ ਨੇ ਕਿਹਾ ਕਿ ਉਹ ਅੱਜ ਵੀ ਇਸ ਗੱਲ ’ਤੇ ਖੜ੍ਹੇ ਹਨ ਕਿ ਸਿੱਧੂ ਦਾ ਭਵਿੱਖ ਭਾਜਪਾ ਹੀ ਹੈ ਅਤੇ ਭਾਜਪਾ ਵਿੱਚ ਆਉਣ ’ਤੇ ਹੀ ਸਿੱਧੂ ਦਾ ‘ਉੱਧਾਰ’ ਹੋਵੇਗਾ।

ਇਸ ਸੰਬੰਧ ਵਿੱਚ ਵੇਰਵੇ ਸਹਿਤ ਗੱਲਬਾਤ ਕਰਦਿਆਂ ਉਹਨਾਂ ਆਖ਼ਿਆ ਕਿ ਉਹ ਕੋਈ ਸ਼ਰਾਰਤ ਨਹੀਂ ਕਰ ਰਹੇ ਸਗੋਂ ਇਹ ਗੱਲ ‘ਕਨਫ਼ਰਮ’ ਤੌਰ ’ਤੇ ਕਹਿ ਰਹੇ ਹਨ ਕਿ 2022 ਦੀ ਚੋਣ ਸ: ਸਿੱਧੂ ਭਾਜਪਾ ਵੱਲੋਂ ਲੜਣਗੇ।

ਉਹਨਾਂ ਆਖ਼ਿਆ ਕਿ ਸ: ਸਿੱਧੂ ਅਤੇ ਉਨ੍ਹਾਂ ਦੀ ਧਰਮ ਪਤਨੀ ਦਾ ਰਾਜਸੀ ਜਨਮ ਵੀ ਭਾਜਪਾ ਵਿੱਚ ਹੋਇਆ ਸੀ ਅਤੇ ਸ: ਸਿੱਧੂ ਅਤੇ ਸ੍ਰੀਮਤੀ ਸਿੱਧੂ ਇਹ ਕਹਿ ਚੁੱਕੇ ਹਨ ਕਿ ਉਨ੍ਹਾਂ ਦਾ ਭਾਜਪਾ ਨਾਲ ਕੋਈ ਝਗੜਾ ਨਹੀਂ, ਝਗੜਾ ਤਾਂ ਅਕਾਲੀਆਂ ਨਾਲ ਹੈ ਅਤੇ ਜੇ ਭਾਜਪਾ ਅਕਾਲੀ ਦਲ ਨੂੰ ਛੱਡ ਦੇਵੇ ਤਾਂ ਉਹ ਭਾਜਪਾ ਨਾਲ ਆ ਸਕਦੇ ਹਨ।

ਮਾਸਟਰ ਮੋਹਨ ਲਾਲ ਨੇ ਸ: ਸਿੱਧੂ ਦੇ ਭਾਜਪਾ ਨਾਲ ਮਤਭੇਦਾਂ ਦਾ ਪਿਛੋਕੜ ਫ਼ਰੋਲਦਿਆਂ ਆਖ਼ਿਆ ਕਿ ਮਰਹੂਮ ਸ੍ਰੀ ਅਰੁਨ ਜੇਤਲੀ ਸ: ਸਿੱਧੂ ਦੇ ਰਾਜਸੀ ਉਸਤਾਦ ਸਨ ਅਤੇ ਜਦ ਸ੍ਰੀ ਜੇਤਲੀ ਅੰਮ੍ਰਿਤਸਰ ਚੋਣ ਲੜਨ ਲਈ ਆਏ ਤਾਂ ਉਸਤਾਦ ਚੇਲੇ ਦੀ ਵਿਗੜ ਗਈ। ਉਹਨਾਂ ਆਖ਼ਿਆ ਕਿ ਹੁਣ ਜਦ ਸ੍ਰੀ ਜੇਤਲੀ ਇਸ ਸੰਸਾਰ ਨੂੰ ਅਲਵਿਦਾ ਆਖ਼ ਗਏ ਹਨ ਤਾਂ ਭਾਜਪਾ ਕੋਲ ਅੰਮ੍ਰਿਤਸਰ ਦੀ ਸੀਟ ਖ਼ਾਲੀ ਪਈ ਹੈ।

ਇਸ ਤੋਂ ਇਲਾਵਾ ਸਿੱਧੂ ਜੋੜੇ ਦੀ ਇਹ ਸ਼ਰਤ ਸੀ ਕਿ ਭਾਜਪਾ ਅਕਾਲੀਆਂ ਨਾਲ ਨਾਤਾ ਤੋੜੇ ਪਰ ਹੋਇਆ ਇਹ ਕਿ ਅਕਾਲੀ ਹੀ ਭਾਜਪਾ ਤੋਂ ਤੋੜ ਵਿਛੋੜਾ ਕਰ ਗਏ ਜਿਸ ਨਾਲ ਸਿੱਧੂ ਜੋੜੇ ਦੀ ਇਹ ਸ਼ਰਤ ਵੀ ਪੂਰੀ ਹੋ ਚੁੱਕੀ ਹੈ।


ਇਸ ਨੂੰ ਵੀ ਪੜ੍ਹੋ:
ਪੰਜਾਬ ਪੁਲਿਸ ਅਤੇ ਸਿੱਖ ਭਾਵਨਾਵਾਂ – ਡੀ.ਜੀ.ਪੀ. ਦਿਨਕਰ ਗੁਪਤਾ ਦੇ ਨਾਂਅ ਐੱਚ.ਐੱਸ. ਬਾਵਾ ਦੀ ਚਿੱਠੀ


ਉਹਨਾਂ ਆਖ਼ਿਆ ਕਿ ਉਹਨਾਂ ਦੇ ਅਤੇ ਨਵਜੋਤ ਸਿੰਘ ਸਿੱਧੂ ਦੇ ਪੁਰਾਣੇ ਸੰਬੰਧ ਹਨ ਅਤੇ ਰਾਜਸੀ ਗਣਿਤ ਵੀ ਆਪਣੇ ਆਪ ਹੀ ਸਮੇਂ ਨਾਲ ਫਿੱਟ ਬਹਿੰਦਾ ਜਾ ਰਿਹਾ ਹੈ। ਉਨ੍ਹਾਂ ਆਖ਼ਿਆ ਕਿ ਸਿੱਧੂ ਦੀਆਂ ਸਾਰੀਆਂ ਸ਼ਰਤਾਂ ਸਮੇਂ ਨੇ ਆਪ ਹੀ ਪੂਰੀਆਂ ਕਰ ਦਿੱਤੀਆਂ ਹਨ।

ਮਾਸਟਰ ਮੋਹਨ ਲਾਲ ਨੇ ਕਿਹਾ ਕਿ ਉਹ ਆਪਣੇ ਸੰਬੰਧਾਂ ਦ ਆਧਾਰ ’ਤੇ ਕਹਿ ਰਹੇ ਹਨ ਕਿ ਸ: ਸਿੱਧੂ ਦਾ ਭਵਿੱਖ ਭਾਜਪਾ ਵਿੱਚ ਹੈ ਅਤੇ ਉਹ 2022 ਦੀਆਂ ਚੋਣਾਂ ਭਾਜਪਾ ਵੱਲੋਂ ਹੀ ਲੜਨਗੇ। ਉਹਨਾਂ ਆਖ਼ਿਆ ਕਿ ਕਾਂਗਰਸ ਪਾਰਟੀ ਸ: ਸਿੱਧੂ ਨੂੰ ਬਹੁਤਾ ਸਮਾਂ ਆਪਣੇ ਨਾਲ ਨਹੀਂ ਰੱਖ ਪਾਏਗੀ।

ਉਹਨਾਂ ਨੇ ਸ: ਸਿੱਧੂ ਨੂੰ ਇਮਾਨਦਾਰ ਆਗੂ ਅਤੇ ਅੱਛਾ ਬੁਲਾਰਾ ਕਰਾਰ ਦਿੰਦਿਆਂ ਕਿਹਾ ਕਿ ਇਸ ਵੇਲੇ ਜਦ ਕਿ ‘ਗਰਾਊਂਡ’ ਖ਼ਾਲੀ ਹੈ ਅਤੇ ਭਾਜਪਾ ਅਕਾਲੀ ਦਲ ਤੋਂ ਪਰ੍ਹੇ ਜਾ ਚੁੱਕੀ ਹੈ, ਮੈਂ ਸ: ਸਿੱਧੂ ਨੂੰ ਭਾਜਪਾ ਵੱਲੋਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਉ 2022 ਦੀਆਂ ਚੋਣਾਂ ਭਾਜਪਾ ਵੱਲੋਂ ਲੜੋ।

ਜ਼ਿਕਰਯੋਗ ਹੈ ਕਿ ਸ: ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਤਭੇਦਾਂ ਦੇ ਚੱਲਦਿਆਂ ਪਿਛਲੇ ਡੇਢ ਸਾਲ ਤੋਂ ਮੰਤਰੀ ਮੰਡਲ ਵਿੱਚੋਂ ਬਾਹਰ ਆ ਕੇ ਅਲੱਗ ਥਲੱਗ ਬੈਠੇ ਹਨ।

ਮੁੱਖ ਮੰਤਰੀ ਅਤੇ ਸ: ਸਿੱਧੂ ਦੇ ਵਖ਼ਰੇਵਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਪੰਜਾਬ ਕਾਂਗਰਸ ਮਾਮਲਿਆਂ ਦੇ ਨਵੇਂ ਇੰਚਾਰਜ ਸ੍ਰੀ ਹਰੀਸ਼ ਰਾਵਤ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਸੇ ਦੇ ਚੱਲਦਿਆਂ ਸ: ਸਿੱਧੂ ਕਲ੍ਹ ਸ੍ਰੀ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੀ ਸ਼ੁਰੂਆਤ ਮੌਕੇ ਮੰਚ ’ਤੇ ਪੁੱਜੇ ਸਨ। ਪਰ ਇਸ ਦੌਰਾਨ ਵੀ ਮੁੱਖ ਮੰਤਰੀ ਅਤੇ ਸ: ਸਿੱਧੂ ਵਿਚਾਲੇ ਸਤਿਸ੍ਰੀ ਅਕਾਲ ਤਕ ਨਹੀਂ ਹੋਈ ਅਤੇ ਸ: ਸਿੱਧੂ ਦੀ ਕੈਬਨਿਟ ਮੰਤਰੀ ਸ: ਸੁਖ਼ਜਿੰਦਰ ਸਿੰਘ ਰੰਧਾਵਾ ਨਾਲ ਸਟੇਜ ’ਤੇ ਹੋਈ ਗੱਲਬਾਤ ਵੀ ਚਰਚਾ ਦਾ ਵਿਸ਼ਾ ਹੈ।

ਸ੍ਰੀ ਰਾਹੁਲ ਗਾਂਧੀ ਦੇ ਤਿੰਨ ਰੋਜ਼ਾ ਦੌਰੇ ਦੇ ਪਹਿਲੇ ਦਿਨ ਉਹਨਾ ਦੇ ਨਾਲ ਉਸੇ ਟਰੈਕਟਰ ’ਤੇ ਨਾ ਬੈਠ ਸਕੇ ਸ੍ਰੀ ਸਿੱਧੂ ਅੱਜ ਕਾਂਗਰਸ ਦੀ ਟਰੈਕਟਰ ਰੈਲੀ ਅਤੇ ਮੰਚਾਂ ਤੋਂ ਗੈਰ ਹਾਜ਼ਰ ਨਜ਼ਰ ਆਏ ਹਨ ਜੋ ਕਿ ਸਪਸ਼ਟ ਸੰਕੇਤ ਹੈ ਕਿ ਕਾਂਗਰਸ ਦੇ ਅੰਦਰ ਅਜੇ ਉਨ੍ਹਾਂ ਦੀ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ ਹੈ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

- Advertisement -

ਸਿੱਖ ਜਗ਼ਤ

ਮਨਜਿੰਦਰ ਸਿਰਸਾ ਨੇ ਦੇਸ਼ ਭਰ ’ਚ ਸਿੱਖ ਭਾਈਚਾਰੇ ਦੀ ਭਾਜਪਾ ਲਈ ਹਮਾਇਤ ਵਾਸਤੇ ਸੰਭਾਲੀ ਕਮਾਂਡ

ਯੈੱਸ ਪੰਜਾਬ ਨਵੀਂ ਦਿੱਲੀ/ਮੁੰਬਈ/ਚੰਡੀਗੜ੍ਹ, 6 ਮਈ, 2024 ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇਸ਼ ਭਰ ਵਿਚ ਸਿੱਖ ਕੌਮ ਦੀ ਭਾਜਪਾ ਲਈ ਹਮਾਇਤ ਜੁਟਾਉਣ ਵਾਸਤੇ ਸਰਗਰਮੀ ਨਾਲ ਕੰਮ ਕਰ ਰਹੇ ਹਨ।...

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੱਡੀ ਸਾਜ਼ਿਸ਼ ਦਾ ਹਿੱਸਾ: ਐਡਵੋਕੇਟ ਧਾਮੀ ਨੇ ਫ਼ਿਰੋਜ਼ਪੁਰ ਦੇ ਪਿੰਡ ਬੰਡਾਲਾ ’ਚ ਹੋਈ ਘਟਨਾ ਦੀ ਕੀਤੀ ਸਖ਼ਤ ਨਿੰਦਾ

ਯੈੱਸ ਪੰਜਾਬ ਅੰਮ੍ਰਿਤਸਰ, 5 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਵਿਖੇ ਗੁਰਦੁਆਰਾ ਸਾਹਿਬ ਬਾਬਾ ਬੀਰ ਸਿੰਘ ’ਚ ਸ੍ਰੀ ਗੁਰੂ...

ਮਨੋਰੰਜਨ

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਸੋਸ਼ਲ ਮੀਡੀਆ

223,140FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...