ਅੱਜ-ਨਾਮਾ
ਸੋਹਣਾ ਸ਼ਹਿਰ ਸੀ ਸੁਣੀਂਦਾ ਸਾਫ ਸੁਥਰਾ,
ਉਸ ਦੀ ਓਦਾਂ ਦੀ ਗੱਲ ਨਹੀਂ ਰਹੀ ਬੇਲੀ।
ਜਿੱਧਰ ਵੇਖੀਦਾ, ਸਿਰਫ ਵਿਗਾੜ ਦਿੱਸਦਾ,
ਕਿਤੇ ਨਾ ਦਿੱਸਦੀ ਬਾਤ ਕੋਈ ਸਹੀ ਬੇਲੀ।
ਜੀਹਦੇ ਮੂੰਹ ਵਿੱਚ ਜਿਹੜੀ ਵੀ ਗੱਲ ਆਵੇ,
ਉਹ ਫਿਰ ਸੋਚਦਾ, ਠੀਕ ਬੱਸ ਵਹੀ ਬੇਲੀ।
ਟਿਪਣੀ ਕਰਦਿਆਂ ਸ਼ਰਮ ਨਹੀਂ ਕੋਈ ਹੁੰਦੀ,
ਜੋ ਕੁਝ ਦਿਲ ਕੀਤਾ, ਜਾਂਦਾ ਏ ਕਹੀ ਬੇਲੀ।
ਨਹੀਂ ਟਰੈਫਿਕ ਦਾ ਰਿਹਾ ਕੰਟਰੋਲ ਦਿੱਸਦਾ,
ਚੰਡੀਗੜ੍ਹ ਪੂਰਾ ਹੀ ਅਸਤ-ਵਿਅਸਤ ਬੇਲੀ।
ਕਰਦਾ ਪਰਵਾਹ ਨਾ ਕੋਈ ਵੀ ਰਾਜ ਕਰਤਾ,
ਹਰ ਕੋਈ ਆਪਣੀ ਮੌਜ ਵਿੱਚ ਮਸਤ ਬੇਲੀ।
-ਤੀਸ ਮਾਰ ਖਾਂ
12 March, 2025