Friday, May 10, 2024

ਵਾਹਿਗੁਰੂ

spot_img
spot_img

ਸੌਖ਼ੀ ਨਹੀਂ ਹੋਵੇਗੀ ਦੇਸ਼ ਦਾ ਨਾਂਅ ਬਦਲ ਕੇ ‘ਇੰਡੀਆ’ ਤੋਂ ‘ਭਾਰਤ’ ਕਰਨ ਦੀ ਪ੍ਰਕ੍ਰਿਆ – ਇੰਦਰ ਮੋਹਨ ਸਿੰਘ

- Advertisement -

ਕਈ ਤਰ੍ਹਾਂ ਦੀਆਂ ਵਿਹਾਰਕਮੁਸ਼ਕਿਲਾਂ ਆਉਣਗੀਆਂ ਸਾਹਮਣੇ

ਯੈੱਸ ਪੰਜਾਬ
ਦਿੱਲੀ, 8 ਸਿਤੰਬਰ, 2023:
ਦਸ਼ਮੇਸ਼ ਸੇਵਾ ਸੁਸਾਇਟੀ (ਰਜਿ:) ਦੇ ਪ੍ਰਧਾਨ ਸ. ਇੰਦਰ ਮੋਹਨ ਸਿੰਘ ਨੇ ਸਰਕਾਰ ਵਲੋਂ ‘ਇੰਡੀਆ’ ਨੂੰ ‘ਭਾਰਤ’ ਸ਼ਬਦ ‘ਚ ਤਬਦੀਲ ਕਰਨ ਦੀ ਕਵਾਇਤ ਨੂੰ ਸਰਕਾਰ ਵਲੋਂ ਕੀਤਾ ਇਕ ਸ਼ਲਾਘਾਯੋਗ ਉਪਰਾਲਾ ਕਰਾਰ ਦਿੰਦਿਆ ਕਿਹਾ ਹੈ ਕਿ ਦੇਖਣ ‘ਚ ਇਹ ਬਦਲਾਵ ਦੀ ਪ੍ਰਕਿਆ ਬਹੁਤ ਸੋਖੀ ਲਗਦੀ ਹੈ ਪਰ ਹਕੀਕਤ ‘ਚ ਇਸ ਨੂੰ ਕਾਨੂੰਨੀ ਜਾਮਾ ਪਵਾਉਣ ਲਈ ਭਾਰੀ ਅੋਕੜ੍ਹਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦਸਿਆ ਕਿ  ਭਾਰਤ ਸਰਕਾਰ ਦੇ ਲੱਖਾਂ ਦਫਤਰਾਂ ਨੂੰ ਆਪਣੇ ਨਾਮਾਂ ‘ਚ ਤਬਦੀਲੀ ਲਈ ਗਜਟ ਨੋਟੀਫਿਕੇਸ਼ਨ ਜਾਰੀ ਕਰਨੇ ਹੋਣਗੇ।

ਇਸ ਤੋਂ ਇਲਾਵਾ ਲੱਖਾਂ  ਦਫਤਰਾਂ ਦੇ ਬੋਰਡਾਂ ਨੂੰ ਬਦਲਨ ਦੇ ਨਾਲ ਹੀ ਉਨ੍ਹਾਂ ਦਫਤਰਾਂ ‘ਚ ‘ਗੋਵਰਨਮੈਂਟ ਆਫ ਇੰਡੀਆਂ’ ਦੇ ਬੈਨਰ ਹੇਠ ਅਰਬਾਂ ਰੁਪਏ ਦੇ ਗੈਰ-ਇਸਤੇਮਾਲ ਕੀਤੇ ਲੈਟਰ ਹੈਡ, ਸਰਟੀਫਿਕੇਟ, ਹੋਰ ਸਟੇਸ਼ਨਰੀ ‘ਤੇ ਕੀਮਤੀ ਸਾਮਾਨ ਨੁੰ ਨਸ਼ਟ ਕਰਕੇ ‘ਭਾਰਤ’ ਸ਼ਬਦ ਦੀ ਵਰਤੋਂ ਨਾਲ ਮੁੱੜ੍ਹ ਅਰਬਾਂ ਰੁਪਏ ਦੀ ਸਟੇਸ਼ਨਰੀ ‘ਤੇ ਕੀਮਤੀ ਕਾਗਜਾਤ ਛਾਪਣੇ ਪੈਣਗੇ।

ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਇਸੇ ਪ੍ਰਕਾਰ ‘ਰਿਜਰਵ ਬੈਂਕ ਆਫ ਇੰਡੀਆਂ’ ਵਲੋਂ ਛਾਪੇ ਗਏ ਅਰਬਾਂ-ਖਰਬਾਂ ਰੁਪਏ ਦੀ ਕਰੰਸੀ ਵੀ ਨਵੇਂ ਤੋਰ ‘ਤੇ ‘ਰਿਜਰਵ ਬੈਂਕ ਆਫ ਭਾਰਤ’ ਵਲੋਂ ਮੁੱੜ੍ਹ ਛਾਪੀ ਜਾਵੇਗੀ। ਉਨ੍ਹਾਂ ਦਸਿਆ ਕਿ ਜੇਕਰ ਯੂ.ਏਨ.ੳ. ਵਲੋਂ ਇਸ ਬਦਲਾਵ ਦੀ ਮੰਜੂਰੀ ਮਿਲ ਜਾਂਦੀ ਹੈ ਤਾਂ ‘ਰਿਪਬਲਿਕ ਆਫ ਇੰਡੀਆਂ’ ਵਲੋਂ ਜਾਰੀ ਕਰੋੜ੍ਹਾਂ ਭਾਰਤੀਆਂ ਦੇ ਪਾਸਪੋਰਟਾਂ ਦੀ ਦੂਜੇ ਦੇਸ਼ਾਂ ‘ਚ ਕੋਈ ਮਾਨਤਾ ਨਹੀ ਰਹਿ ਜਾਵੇਗੀ ‘ਤੇ ਕੇਵਲ ‘ਰਿਪਬਲਿਕ ਆਫ ਭਾਰਤ’ ਵਲੋਂ ਜਾਰੀ ਪਾਸਪੋਰਟ ਹੀ ਯੋਗ ਮੰਨੇ ਜਾਣਗੇ। 

ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਆਜਾਦੀ ਦੇ ਤਕਰੀਬਨ 66 ਵਰਿਆਂ ਤੋਂ ਵੱਧ ਸਮੇਂ ਤਕ ‘ਇੰਡੀਆ’ ਸ਼ਬਦ ‘ਤੇ ਕਿਸੇ ਸਰਕਾਰ ਨੇ ਕੋਈ ਇਤਰਾਜ ਪ੍ਰਗਟ ਨਹੀ ਕੀਤਾ ਸੀ, ਪਰੰਤੂ ਹੁੱਣ ਅਚਾਨਕ ਇਸ ‘ਇੰਡੀਆਂ’ ਸ਼ਬਦ ਨੂੰ ਅੰਗਰੇਜਾਂ ਵਲੌ ਐਲਾਨੇ ਜਾਣ ਦਾ ਹਵਾਲਾ ਦੇਕੇ ਬਦਲਣ ਦੀ ਸ਼ੁਰੂ ਕੀਤੀ ਕਵਾਇਤ ਨੂੰ ਪੂਰੇ ਤੋਰ ‘ਤੇ ਜਾਇਜ ਕਰਾਰ ਨਹੀ ਦਿੱਤਾ ਜਾ ਸਕਦਾ ਹੈ । ਉਨ੍ਹਾਂ ਪੁਛਿਆ ਕਿ ਅੰਗਰੇਜਾਂ ਵਲੌ ਇਸਤੇਮਾਲ ਕੀਤੀ ਜਾ ਰਹੀ ‘ਰਾਈਟ ਹੈਂਡ ਡਰਾਈਵ’ ਨੂੰ ਬਦਲ ਦੇ ਭਾਰਤ ‘ਚ ‘ਲੈਫਟ ਹੈਂਡ ਡਰਾਈਵ’ ਤਾਂ ਨਹੀ ਕੀਤਾ ਜਾਵੇਗਾ ?

ਸ. ਇੰਦਰ ਮੋਹਨ ਸਿੰਘ ਨੇ ਕਿਹਾ ਕਿ ਮੀਡੀਆ ਕਨਸੋਹਾਂ ਦੇ ਮੁਤਾਬਿਕ ਬੀਤੇ ਦਿੱਨੀ ਵਿਰੋਧੀ ਪਾਰਟੀਆਂ ਵਲੋਂ ਗਠਬੰਧਨ ਕਰਕੇ ‘ਇ.ਨ.ਡੀ.ਆ’ ਨਾਮ ਨਾਲ ਬਣਾਏ ਸੰਯੁਕਤ ਮੋਰਚੇ ਨੂੰ ਕਮਜੋਰ ਕਰਨ ਲਈ ਸਰਕਾਰ ਵਲੋਂ ‘ਇੰਡੀਆ’ ਸ਼ਬਦ ਤੋਂ ਪਰਹੇਜ ਤਾਂ ਨਹੀ ਕੀਤਾ ਜਾ ਰਿਹਾ ਹੈ ? ਉਨ੍ਹਾਂ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਅਜਿਹਾ ਹੈ ਤਾਂ ਉਹ ਦੇਸ਼ ‘ਤੇ ਆਮ ਜਨਤਾ ਦੇ ਹਿਤਾਂ ਨੂੰ ਮੁੱਖ ਰਖਦੇ ਹੋਏ ਆਪਣੇ ਗੱਠਬੰਧਨ ਦਾ ਨਾਮ ‘ਇੰ.ਨ.ਡੀ.ਆ’ ਤੋਂ ਬਦਲ ਕੇ ਕੋਈ ਹੋਰ ਨਾਮ ਰੱਖ ਲੈਣ ਤਾਂਕਿ ਇਸ ਕਿੰਤੂ-ਪ੍ਰੰਤੂ ਤੋਂ ਬਚਿਆ ਜਾ ਸਕੇ।

ਸ. ਇੰਦਰ ਮੋਹਨ ਸਿੰਘ ਨੇ ਸਵਾਲ ਕੀਤਾ ਹੈ ਕਿ ਮਹਿੰਗਾਈ ਦੀ ਮਾਰ ਝੱਲ ਰਹੀ ਸਰਕਾਰ ਇਹ ਅਰਬਾਂ-ਖਰਬਾਂ ਰੁਪਏ ਦਾ ਵਾਧੂ ਖਰਚ ਬਰਦਾਸ਼ਤ ਕਰ ਸਕਦੀ ਹੈ ਜਾਂ ਇਹ ਸਾਰਾ ਬੋਝ ਆਮ ਜਨਤਾ ਦੇ ਸਿਰ ‘ਤੇ ਪਾਇਆ ਜਾਵੇਗਾ?

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਲਈ ‘ਐਪਲ’ ਅਧਾਰਿਤ ‘ਐਪ’ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 9 ਮਈ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ।...

ਵਾਹਘਾ ਬਾਰਡਰ ਰਸਤੇ ਵਪਾਰ ਖੋਲਣ ਅਤੇ ਬੰਦੀ ਸਿੰਘਾ ਦੀ ਰਿਹਾਈ ਲਈ ਸੰਘਰਸ਼ ਕਰਾਂਗੇ: ਜਥੇਦਾਰ ਗੁਰਿੰਦਰ ਸਿੰਘ ਬਾਜਵਾ

ਯੈੱਸ ਪੰਜਾਬ 7 ਮਈ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਸਾਂਝੇ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਨੋਸਿਹਰਾ ਮੱਝਾ ਸਿੰਘ ਵਿਖੇ...

ਮਨੋਰੰਜਨ

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸੋਸ਼ਲ ਮੀਡੀਆ

223,135FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...