- Advertisement -
ਅੱਜ-ਨਾਮਾ
ਲੱਗਾ ਛੁੱਟਣ ਬਈ ਕਹਿੰਦੇ ਨਵਜੋਤ ਸਿੱਧੂ,
ਹੋਏ ਸਰਗਰਮ ਡਾਢੇ ਮੁੜ ਕੇ ਯਾਰ ਬੇਲੀ।
ਪਿਛਲੀ ਮਈ ਵਿੱਚ ਗਿਆ ਸੀ ਜੇਲ੍ਹ ਸਿੱਧੂ,
ਲਿਆ ਈ ਪੌਣਾ ਉਸ ਸਾਲ ਗੁਜ਼ਾਰ ਬੇਲੀ।
ਲਈ ਨਹੀਂ ਛੁੱਟੀ, ਨਾ ਕਦੀ ਪੈਰੋਲ ਚਾਹੀ,
ਟਿਕਿਆ ਰਿਹਾ ਉਹ ਪੱਕੀਆਂ ਧਾਰ ਬੇਲੀ।
ਕੀਤੀ ਕਿਸੇ ਦੀ ਮਿੰਨਤ ਨਾ ਕੋਈ ਤਰਲਾ,
ਐਵੇਂ ਹੋਈ ਗਿਆ ਹੈ ਬੱਸ ਪ੍ਰਚਾਰ ਬੇਲੀ।
ਬੇਸੱਕ ਤਾਂਘ ਨਾਲ ਕਈ ਉਡੀਕ ਰਹੇ ਆ,
ਪਹਿਲੀ ਅਪ੍ਰੈਲ ਨੂੰ ਛੁੱਟਣ ਦੀ ਝਾਕ ਬੇਲੀ।
ਪਹਿਲੀ ਅਪ੍ਰੈਲ ਤੋਂ ਲੱਗ ਰਿਹਾ ਫੇਰ ਸੰਸਾ,
ਖਬਰ ਵੀ ਪੱਕੀ ਕਿ ਸਿਰਫ ਮਜ਼ਾਕ ਬੇਲੀ।
-ਤੀਸ ਮਾਰ ਖਾਂ
ਮਾਰਚ 18, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -