Saturday, May 11, 2024

ਵਾਹਿਗੁਰੂ

spot_img
spot_img

ਖ਼ੇਤੀ ਕਾਨੂੰਨਾਂ ਵਿਰੁੱਧ ਟਿਕਰੀ ਬਾਰਡਰ ’ਤੇ ਵਕੀਲ ਨੇ ਦਿੱਤੀ ਜਾਨ, ਪੜ੍ਹੋ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ’ਚ ਕੀ ਲਿਖ਼ਿਆ

- Advertisement -

ਯੈੱਸ ਪੰਜਾਬ
ਨਵੀਂ ਦਿੱਲੀ, 27 ਦਸੰਬਰ, 2020:
ਕੇਂਦਰ ਵੱਲੋਂ ਲਿਆਂਦੇ ਖ਼ੇਤੀ ਕਾਨੂੂੰਨਾਂ ਵਿਰੁੱਧ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਕਿਸਾਨਅੰਦੋਲਨ ਨੂੂੰ ਸਮਰਥਨ ਦੇਣ ਲਈ ਪਿਛਲੇ ਇਕ ਹਫ਼ਤੇ ਤੋਂ ਦਿੱਲੀ ਵਿੱਚ ਡਟੇ ਜਲਾਲਾਬਾਦ (ਫਾਜ਼ਿਲਕਾ) ਦੇ ਸੀਨੀਅਰ ਵਕੀਲ ਸ: ਅਮਰਜੀਤ ਸਿੰਘ ਰਾਏ ਨਾ ਅੱਜ ਸਲਫ਼ਾਸ ਨਿਗਲ ਕੇ ਆਪਣੀ ਜਾਨ ਕਿਸਾਨ ਸੰਘਰਸ਼ ਦੇ ਲੇਖ਼ੇ ਲਾ ਦਿੱਤੀ।

ਬਾਬਾ ਰਾਮ ਸਿੰਘ ਨਾਨਕਸਰ ਵਾਲਿਆਂ ਵੱਲੋਂ ਕਿਸਾਨ ਸੰਘਰਸ਼ ਲਈ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਮਗਰੋਂ ਇਹ ਦੂਜੀ ਘਟਨਾ ਹੈ ਜਿਸ ਵਿੱਚ ਕਿਸਾਨ ਸੰਘਰਸ਼ ਦੀ ਮਦਦ ’ਤੇ ਆਇਆਂ ਕਿਸੇ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੋਵੇ।

ਜ਼ਿਕਰਯੋਗ ਹੈ ਕਿ ਸ: ਰਾਏ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖ਼ਿਆ ਪੱਤਰ (ਸੁਸਾਈਡ ਨੋਟ) ਕਾਫ਼ੀ ਸਖ਼ਤ ਹੈ ਅਤੇ ਉਹ ਇਸਨੂੂੰ 18 ਦਸੰਬਰ ਤੋਂ ਹੀ ਲਿਖ਼ੀ ਬੈਠੇ ਸਨ। ਪੱਤਰ ਨੂੰ ਵੇਖ਼ ਕੇ ਪਤਾ ਲੱਗਦਾ ਹੈ ਕਿ ਉਹਨਾਂ ਨੇ 18 ਦਸੰਬਰ ਨੂੰ ਹੀ ਇਹ ਪੱਤਰ ਲਿਖ਼ ਕੇ ਦਸਤਖ਼ਤ ਕਰ ਲਏ ਸਨ ਪਰ ਅੱਜ 9 ਦਿਨਾਂ ਬਾਅਦ 27 ਦਸੰਬਰ ਨੂੰ ਉਨ੍ਹਾਂ ਨੇ ਨਿਰਾਸ਼ ਹੋ ਕੇ ਆਪਣੀ ਜਾਨ ਦੇ ਦੇਣ ਦੇ ਫ਼ੈਸਲੇ ਨੂੰ ਅੰਤਿਮ ਰੂਪ ਦਿੱਤਾ।

ਟਿਕਰੀ ਬਾਰਡਰ ਪਹੁੰਚੇ ਹੋਏ ਸ: ਰਾਏ ਦੇ ਬਾਕੀ ਸਾਥੀ ਤਾਂ ਵਾਪਸ ਆ ਗਏ ਸਨ ਪਰ ਉਹ ਉੱਥੇ ਹੀ ਟਿਕੇ ਰਹੇ ਅਤੇ ਅੱਜ ਉਨ੍ਹਾਂ ਸਵੇਰੇ ਸਲਫ਼ਾ ਨਿਗਲ ਲਈ ਜਿਸ ਮਗਰੋਂ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਪਹਿਲਾਂ ਬਹਾਦੁਰਗੜ੍ਹ ਦੇ ਹਸਪਤਾਲ ਵਿਖ਼ੇ ਲਿਜਾਇਆ ਗਿਆ ਜਿੱਥੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖ਼ਦਿਆਂ ਉਨ੍ਹਾਂ ਨੂੰ ਪੀ.ਜੀ.ਆਈ. ਰੋਹਤਕ ਰੈਫ਼ਰ ਕੀਤਾ ਗਿਆ ਪਰ ਉੱਥੇ ਪੁੱਜਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਪ੍ਰਾਣ ਤਿਆਗ ਦਿੱਤੇ।

ਬਾਰ ਐਸੋਸੀਏਸ਼ਨ ਜਲਾਲਾਬਾਦ ਦੇ ਮੈਂਬਰ ਸ: ਅਮਰਜੀਤ ਸਿੰਘ ਰਾਏ ਨੇ ਮੌਤ ਨੂੰ ਗ਼ਲੇ ਲਾਉਣ ਲਈ ਸਲਫ਼ਾਸ ਖ਼ਾਣ ਤੋਂ ਪਹਿਲਾਂ ਬਕਾਇਦਾ ਅੰਗਰੇਜ਼ੀ ਵਿੱਚ ਇਕ ਪੱਤਰ ਪ੍ਰਧਾਨ ਮੰਤਰੀ ਮੋਦੀ ਦੇ ਨਾਂਅ ਲਿਖ਼ਿਆ। ਇਸ ਪੱਤਰ ਦੇ ਅੰਤ ਵਿੱਚ ਉਨ੍ਹਾਂ ਨੇ ਆਪਣੇ ਦਸਤਖ਼ਤ ਕਰਨ ਤੋਂ ਪਹਿਲਾਂ ਇਹ ਵੀ ਲਿਖ਼ਿਆ ਕਿ ‘ਨਿਆਂਪਾਲਿਕਾ ਵੀ ਜਨਤਾ ਵਿੱਚ ਆਪਣਾ ਵਿਸ਼ਵਾਸ ਗੁਆ ਚੁੱਕੀ ਹੈ।’

ਇਸ ਤੋਂ ਇਲਾਵਾ ਆਪਣੀ ਕੰਪਿਊਟਰਾਈਜ਼ਡ ਚਿੱਠੀ ਦੇ ਅਖ਼ੀਰ ਵਿੱਚ ਸ: ਰਾਏ ਨੇ ਹੱਥ ਨਾਲ ਪੰਜਾਬੀ ਵਿੱਚ ਹੇਠਾਂ ਦਿੱਤੀਆਂ ਸਤਰਾਂ ਵੀ ਲਿਖ਼ੀਆਂ ਹਨ:

ਕਿਸਾਨ ਦੀ ਮਜਬੂਰੀ ਏ, ਮੋਦੀ ਦੀ ਮਗਰੂਰੀ ਏ
ਇਸ ਸ਼ਮਾ ਨੂੰ ਜਗਦੇ ਰੱਖਣ ਲਈ, ਖ਼ੂਨ ਦਾ ਤੇਲ ਜ਼ਰੂਰੀ ਏ
ਭਾਰਤੀ ਕਿਸਾਨ ਮਜ਼ਦੂਰ ਏਕਤਾ, ਜ਼ਿੰਦਾਬਾਦ

‘ਡਿਕਟੇਟਰ ਮੋਦੀ ਦੇ ਨਾਂਅ ਚਿੱਠੀ’ ਸਿਰਲੇਖ਼ ਹੇਠ ਅੰਗਰੇਜ਼ੀ ਵਿੱਚ ਲਿਖ਼ੀ ਚਿੱਠੀ ਦਾ ਭਾਵਅਰਥ ਹੇਠ ਅਨੁਸਾਰ ਹੈ:

ਭਾਰਤ ਦੀ ਆਮ ਜਨਤਾ ਨੇ ਤੁਹਾਨੂੰ ਪੂਰਨ ਬਹੁਮਤ ਦਿੱਤਾ ਸੀ ਤਾਂ ਜੋ ਤੁਸੀਂ ਉਨ੍ਹਾਂ ਦੀ ਰੱਖ਼ਿਆ ਕਰ ਸਕੋ ਅਤੇ ਉਨ੍ਹਾਂ ਨੂੰ ਖੁਸ਼ਹਾਲ ਬਣਾ ਸਕੋ।

ਪਰ ਮੈਨੂੰ ਬੜੇ ਦੁੱਖ ਅਤੇ ਅਫਸੋਸ ਨਾਲ ਤੁਹਾਨੂੰ ਇਹ ਲਿਖ਼ਣਾ ਪੈ ਰਿਹਾ ਹੈ ਕਿ ਤੁਸੀਂ ਅੰਬਾਨੀ ਅਤੇ ਅਡਾਨੀ ਦੀ ਸ਼ਮੂਲੀਅਤ ਵਾਲੇ ਇਕ ਵਿਸ਼ੇਸ਼ ਗਰੁੱਪ ਦੇ ਪ੍ਰਧਾਨ ਮੰਤਰੀ ਬਣ ਗਏ ਹੋ।

ਕਿਸਾਨਾਂ ਅਤੇ ਮਜ਼ਦੂਰਾਂ ਸਮੇਤ ਆਮ ਲੋਕ ਤੁਹਾਡੇ ਲਿਆਂਦੇ ਕਾਲੇ ਖ਼ੇਤੀ ਕਾਨੂੰਨਾਂ ਕਰਨ ਠਗੇ ਗਏ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ।

ਸੜਕਾਂ ਅਤੇ ਰੇਲ ਟਰੈਕਾਂ ’ਤੇ ਬੈਠੇ ਲੋਕ ਵੋਟਾਂ ਲਈ ਨਹੀਂ ਆਪਣੇ ਪਰਿਵਾਰਾਂ ਅਤੇ ਅਗਲੀਆਂ ਪੀੜ੍ਹੀਆਂ ਦੀ ਰੋਜ਼ੀ ਲਈ ਬੈਠੇ ਹਨ।

ਕੁਝ ਪੂੰਜੀਪਤੀਆਂ ਦੇ ਫ਼ਾਇਦੇ ਲਈ ਤੁਸੀਂ ਆਮ ਆਦਮੀ ਨੂੰ ਅਤੇ ਖ਼ੇਤੀ ਨੂੰ ਤਬਾਹ ਕਰ ਰਹੇ ਹੋ, ਜਿਹੜੀ ਕਿ ਭਾਰਤ ਦੀ ਰੀੜ੍ਹ ਦੀ ਹੱਡੀ ਹੈ।

ਮੇਰੀ ਬੇਨਤੀ ਹੈ ਕਿ ਕੁਝ ਪੂੰਜੀਪਤੀਆਂ ਵਾਸਤੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੀ ਰੋਜ਼ੀ ਰੋਟੀ ਨਾ ਖ਼ੋਹੀ ਜਾਵੇ ਅਤੇ ਉਨ੍ਹਾਂ ਨੂੰ ਸਲਫ਼ਾਸ ਖ਼ਾਣ ਲਈ ਮਜਬੂਰ ਨਾ ਕੀਤਾ ਜਾਵੇ।

ਸਮਾਜਿਕ ਤੌਰ ’ਤੇ ਤੁਸੀਂ ਆਮ ਲੋਕਾਂ ਨਾਲ ਧੋਖ਼ਾ ਕੀਤਾ ਹੈ ਅਤੇ ਸਿਆਸੀ ਤੌਰ ’ਤੇ ਤੁਸੀਂ ਆਪਣੀਆਂ ਭਾਈਵਾਲ ਪਾਰਟੀਆਂ ਨਾਲ ਧੋਖ਼ਾ ਕੀਤਾ ਹੈ ਜਿਨ੍ਹਾਂ ਵਿੱਚ ਅਕਾਲੀ ਦਲ ਵੀ ਸ਼ਾਮਿਲ ਹੈ।

ਇਹ ਸਮਝ ਲਓ ਕਿ ਲੋਕਾਂ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੁੰਦੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਗੋਧਰਾ ਵਾਂਗ ਕੁਰਬਾਨੀਆਂ ਦੀ ਤਾਲਾਸ਼ ਹੈ ਅਤੇ ਮੈਂ ਤੁਹਾਡੀ ਗੁੂੰਗੀ ਬੋਲੀ ਆਤਮਾ ਨੂੰ ਜਗਾਉਣ ਲਈ ਇਸ ਵੱਡੇ ਅੰਦੋਲਨ ਵਿੱਚ ਆਪਣੀ ਕੁਰਬਾਨੀ ਪੇਸ਼ ਕਰਦਾ ਹਾਂ।

ਅਮਰਜੀਤ ਸਿੰਘ, ਐਡਵੋਕੇਟ 18 ਦਸੰਬਰ, 2020
ਬਾਰ ਐਸੋਸੀਏਸ਼ਨ, ਜਲਾਲਾਬਾਦ, ਫ਼ਾਜ਼ਿਲਕਾ।

- Advertisement -

ਸਿੱਖ ਜਗ਼ਤ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਲਈ ‘ਐਪਲ’ ਅਧਾਰਿਤ ‘ਐਪ’ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 9 ਮਈ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ।...

ਵਾਹਘਾ ਬਾਰਡਰ ਰਸਤੇ ਵਪਾਰ ਖੋਲਣ ਅਤੇ ਬੰਦੀ ਸਿੰਘਾ ਦੀ ਰਿਹਾਈ ਲਈ ਸੰਘਰਸ਼ ਕਰਾਂਗੇ: ਜਥੇਦਾਰ ਗੁਰਿੰਦਰ ਸਿੰਘ ਬਾਜਵਾ

ਯੈੱਸ ਪੰਜਾਬ 7 ਮਈ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਸਾਂਝੇ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਨੋਸਿਹਰਾ ਮੱਝਾ ਸਿੰਘ ਵਿਖੇ...

ਮਨੋਰੰਜਨ

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸੋਸ਼ਲ ਮੀਡੀਆ

223,134FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...