ਯੈੱਸ ਪੰਜਾਬ
ਲੁਧਿਆਣਾ, 13 ਮਾਰਚ, 2025
ਉੱਘੇ ਲੋਕ ਗਾਇਕ Hardeep Chandigarh ਅਤੇ ਪੰਜਾਬੀ ਫਿਲਮਾਂ ਦੇ ਨਾਇਕ ਦਰਸ਼ਨ ਔਲਖ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, Ludhiana ਦੇ ਵਿਦਿਆਰਥੀ ਭਵਨ ਵਿਖੇ ਪਹੁੰਚ ਕੇ ਕਲਾ ਨਾਲ ਜੁੜੇ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ।
Hardeep Chandigarh ਨੇ ਕਿਹਾ ਕਿ ਪੰਜਾਬੀ ਲੋਕ ਧਾਰਾ ਅਤੇ ਲੋਕ ਸੰਗੀਤ ਵਿੱਚੋਂ ਖੇਤੀ ਸੱਭਿਆਚਾਰ ਦੀ ਝਲਕ ਪੈਂਦੀ ਹੈ ਕਿਉਂਕਿ ਸਾਡਾ ਸੱਭਿਆਚਾਰ ਮੂਲ ਰੂਪ ਵਿੱਚ ਖੇਤੀਬਾੜੀ ਤੇ ਆਧਾਰਿਤ ਹੈ। ਸ਼੍ਰੀ ਹਰਦੀਪ ਨੇ ਕਿਹਾ ਕਿ ਸਾਡੇ ਲੋਕ ਗੀਤਾਂ ਵਿੱਚ ਖੇਤਾਂ ਵਿੱਚ ਉੱਗਦੀਆਂ ਫਸਲਾਂ, ਵਰਤੇ ਜਾਂਦੇ ਸੰਦ ਅਤੇ ਖੇਤੀਬਾੜੀ ਦਾ ਤੌਰ ਤਰੀਕਾ ਪਰੋਇਆ ਹੋਇਆ ਹੈ।
ਉਹਨਾਂ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਸਾਹਿਤ ਕਲਾ ਅਤੇ ਸੰਗੀਤ ਜੁੜਨ ਲਈ ਪ੍ਰੇਰਿਆ। ਦਰਸ਼ਨ ਔਲਖ ਨੇ ਕਿਹਾ ਕਿ ਮੈਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਹੜੇ ਪਹੁੰਚ ਕੇ ਖੁਸ਼ੀ ਹੋਈ ਕਿਉਂਕਿ ਇੱਥੋਂ ਦਾ ਮਾਹੌਲ ਖੁਸ਼ਵਾਲ ਹੈ ਅਤੇ ਸਮੁੱਚੇ ਪੰਜਾਬ ਅਤੇ ਪੰਜਾਬੀਅਤ ਦੇ ਦਰਸ਼ਨ ਹੁੰਦੇ ਹਨ। ਦਰਸ਼ਨ ਔਲਖ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਉਸਾਰੂ ਗਤੀਵਿਧੀਆਂ ਨਾਲ ਜੁੜ ਕੇ ਤੰਦਰੁਸਤ ਸਮਾਜ ਦੀ ਨਿਰਮਾਣ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ।
ਹਰਦੀਪ ਚੰਡੀਗੜ੍ਹ ਅਤੇ ਦਰਸ਼ਨ ਔਲਖ ਦਾ ਸਵਾਗਤ ਕਰਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਭਲਾਈ ਡਾ ਨਿਰਮਲ ਜੌੜਾ ਨੇ ਕਿਹਾ ਕਿ ਇਹ ਦੋਨੇ ਕਲਾਕਾਰ ਧਰਤੀ ਨਾਲ ਜੁੜੇ ਹੋਣ ਕਰਕੇ ਲੋਕ ਮਨਾਂ ਦੇ ਨੇੜੇ ਹਨ। ਡਾ ਨਿਰਮਲ ਜੌੜਾ ਨੇ ਕਿਹਾ ਕਿ ਜਦੋਂ ਵੱਡੇ ਕਲਾਕਾਰ ਨੌਜਵਾਨ ਪੀੜੀ ਵਿੱਚ ਵਿਚਰਦੇ ਹਨ ਤਾਂ ਚੰਗੀ ਕਲਾ ਚੰਗੇ ਹੁਨਰ ਦਾ ਪ੍ਰਸਾਰ ਹੁੰਦਾ ਹੈ।
ਯੂਨੀਵਰਸਿਟੀ ਦੇ ਐਸੋਸੀਏਟ ਡਾਇਰੈਕਟਰ ਕਲਚਰ ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਪੀਏਯੂ ਦਾ ਮਾਹੌਲ ਸਹਿਤ ਅਤੇ ਕਲਾ ਦੀ ਉਸਾਰੀ ਲਈ ਬਹੁਤ ਸੁਖਾਵਾਂ ਹੈ ਜਿਸ ਕਰਕੇ ਇਸ ਯੂਨੀਵਰਸਿਟੀ ਨੇ ਅਨੇਕਾਂ ਲੇਖਕ ਅਤੇ ਕਲਾਕਾਰ ਪੈਦਾ ਕੀਤੇ ਹਨ। ਯੂਨੀਵਰਸਿਟੀ ਵੱਲੋਂ ਹਰਦੀਪ ਚੰਡੀਗੜ੍ਹ ਅਤੇ ਦਰਸ਼ਨ ਔਲਖ ਦਾ ਸਨਮਾਨ ਕੀਤਾ ਗਿਆ। ਰਜਿਸਟਰਿੰਗ ਅਫਸਰ ਸਤਬੀਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ ।