Saturday, May 11, 2024

ਵਾਹਿਗੁਰੂ

spot_img
spot_img

ਜਸ ਪ੍ਰੀਤ ਦੀ ਪੁਸਤਕ ‘ਪੌਣਾਂ ਦੀ ਸਰਗਮ’ ਲੋਕ ਅਰਪਣ

- Advertisement -

ਰਾਜਕੁਮਾਰ ਸ਼ਰਮਾ
ਲੁਧਿਆਣਾ, 2 ਮਾਰਚ, 2021 –
ਪੰਜਾਬੀ ਦੇ ਵਿੱਚ ਜਿਹੜੀ ਕਵਿਤਾ ਕੁਦਰਤ ਦੀ ਗੱਲ ਕਰਦੀ ਹੈ ਉਹ ਹਮੇਸ਼ਾ ਜਿਉਦੀ ਰਹਿੰਦੀ ਹੈ। ਜਸ ਪ੍ਰੀਤ ਦੀ ਪੁਸਤਕ ” ਪੌਣਾਂ ਦੀ ਸਰਗਮ ” ਕੁਦਰਤ ਦੇ ਨਾਲ ਇਕਮਿਕ ਹੁੰਦੀ ਹੈ। ਇਹ ਸ਼ਬਦ ਪੰਜਾਬੀ ਦੇ ਸ਼ਾਇਰ ਸੁਰਜੀਤ ਪਾਤਰ ਨੇ ਸ਼ਬਦ ਲੋਕ ਵਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ।

ਉਨ੍ਹਾਂ ਕਿਹਾ ਕਿ ਭਾਈ ਵੀਰ ਸਿੰਘ ਕੁਦਰਤ ਦੇ ਨਾਲ ਸਾਂਝ ਪਾਉਂਦੇ ਸਨ ਤੇ ਹੁਣ ਜਸ ਪ੍ਰੀਤ ਪਾ ਰਹੀ ਹੈ। ਕਿਤਾਬ ਨੂੰ ਹਾਜ਼ਰ ਕਵੀਆਂ ਨੇ ਲੋਕ ਅਰਪਣ ਕੀਤਾ । ਕਿਤਾਬ ਦੀ ਲੇਖਕ ਜਸ ਪ੍ਰੀਤ ਨੇ ਆਪਣੀ ਸਿਰਜਣ ਪ੍ਰਕਿਰਿਆ ਤੇ ਕਿਤਾਬ ਦੇ ਸੰਬੰਧੀ ਤੇ ਕੁੱਝ ਕਵਿਤਾਵਾਂ ਸਾਂਝੀਆਂ ਕੀਤੀਆਂ ।

ਇਹ ਕਿਤਾਬ ਪੰਜਾਬੀ ਤੇ ਅੰਗਰੇਜ਼ੀ ਦੇ ਰੰਗਦਾਰ ਤਸਵੀਰਾਂ ਦਾ ਸੁਮੇਲ ਹੈ। ਪੁਸਤਕ ਤੇ ਵੱਖ ਵੱਖ ਵਿਦਵਾਨ ਤੇ ਸ਼ਾਇਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਜਲੰਧਰ ਤੋਂ ਪੁਜੇ ਸ਼ਾਇਰ ਡਾ.ਲਖਵਿੰਦਰ ਜੌਹਲ ਨੇ ਕਿਹਾ ਕਿ ਜਸ ਪ੍ਰੀਤ ਦੀ ਕਵਿਤਾ ਤੇ ਤਸਵੀਰਾਂ ਦਾ ਜਿਹੜੀ ਆਪਸੀ ਸਾਂਝ ਹੈ ਉਸ ਨੇ ਡਾਕਟਰ ਜਗਤਾਰ ਧੀਮਾਨ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਹੈ ਤੇ ਸਵਰਨਜੀਤ ਸਵੀ ਕਿਤਾਬ ਨੂੰ ਆਪਣੀ ਕਲਾਕਾਰੀ ਰਾਹੀ ਹੋਰ ਵੀ ਦੇਖਣ ਯੋਗ ਬਣਾਇਆ ਹੈ।

ਜਸਵੰਤ ਜਫਰ ਨੇ ਕਿਹਾ ਕਵਿਤਾ ਮਨ ਦੀਆਂ ਤੈਹਾੰ ਨੂੰ ਫਿਰੋਲਦੀ ਹੈ। ਅਮਰਜੀਤ ਗਰੇਵਾਲ ਨੇ ਕਿਹਾ ਕਿ ਇਹ ਕਵਿਤਾਵਾਂ ਆਪਣੀ ਵੱਖਰਤਾ ਨੂੰ ਪੇਸ਼ ਕਰਦਿਆਂ ਇਹ ਲੰਮੀ ਕਵਿਤਾ ਵੀ ਤੇ ਟੋਟਿਆਂ ਦੇ ਵਿੱਚ ਹੈ। ਕਵਿਤਾਵਾਂ ਦਾ ਰਿਦਮ ਕਮਾਲ ਹੈ। ਡਾਕਟਰ ਗੁਰਇਕਬਾਲ ਨੇ ਕਿਹਾ ਕਿ ਕਵਿਤਾਵਾਂ ਇਕ ਖਲਾਅ ਦੀਆਂ ਹਨ ਜਿਸ ਨੂੰ ਜਸ ਪ੍ਰੀਤ ਕਵਿਤਾਵਾਂ ਤੇ ਤਸਵੀਰਾਂ ਦੇ ਰਾਹੀ ਭਰਦੀ ਹੈ।

ਪਟਿਆਲਾ ਤੋਂ ਪੁਜੇ ਅਵਤਾਰ ਜੀਤ ਨੇ ਕਿਹਾ ਜਸ ਪ੍ਰੀਤ ਦੀ ਕਵਿਤਾ ਤੇ ਮੂਰਤਾਂ ਦੀ ਆਪਣੀ ਜੁਗਲਬੰਦੀ ਹੈ। ਕਿਤਾਬ ਦੇ ਪ੍ਰਕਾਸ਼ਕ ਤੇ ਡੀਜ਼ਾਈਨਰ ਸ਼ਾਇਰ ਸਵਰਨਜੀਤ ਸਵੀ ਨੇ ਕਿਹਾ ਕਿ ਉਸ ਨੇ ਕਿਤਾਬ ਨੂੰ ਡੀਜ਼ਾਈਨ ਕਰਦਿਆਂ ਕਵਿਤਾਵਾਂ ਦੀ ਰੂਪ ਤੇ ਰੂਹ ਨੂੰ ਬਰਕਰਾਰ ਰੱਖਿਆ ਹੈ। ਕਿਤਾਬ ਬੁਕ ਸੈਫਲ ਕੌਫੀਟੇਲ ਤੱਕ ਪੁਜੀ ਹੈ।

ਤ੍ਰੈਲੋਚਨ ਲੋਚੀ ਨੇ ਕਿਹਾ ਕਿ ਇਹ ਕਿਤਾਬ ਪੜ੍ਹਨ ਤੇ ਦੇਖਣ ਯਿਗ ਤਾਂ ਹੈ ਤੇ ਕਿਸੇ ਭੇਟ ਕਰਨ ਵਾਲੀ ਵੀ ਹੈ।ਗੁਰਤੇਜ ਕੋਹਾਰਵਾਲਾ ਨੇ ਇਹ ਕਿਤਾਬ ਦੇਖਣ ਪੜ੍ਹਨ ਯੋਗ ਹੈ ਹੀ ਤੇ ਦੇਖਣ ਵਾਲੀ ਵੀ ਹੈ। ਪਰਮਜੀਤ ਸੋਹਲ ਨੇ ਕਿਹਾ ਮਨੁੱਖ ਦੇ ਅੰਤਰ ਆਤਮ ਦੀ ਗੱਲ ਕਰਦੀ ਹੈ। ਡਾਕਟਰ ਜਗਤਾਰ ਧੀਮਾਨ ਨੇ ਬੋਲਦਿਆਂ ਕਿਹਾ ਕਿ ਉਹਨਾਂ ਕਿਤਾਬ ਦਾ ਅੰਗਰੇਜ਼ੀ ਅਨੁਵਾਦ ਕਰਦਿਆਂ ਪੰਜਾਬੀ ਕਵਿਤਾਵਾਂ ਦੀ ਰੂਹ ਨੂੰ ਬਰਕਰਾਰ ਰੱਖਿਆ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਤਨਾ ਪ੍ਰਕਾਸ਼ਨ ਦੇ ਮਾਲਕ ਸਤੀਸ਼ ਗੁਲਾਟੀ , ਉਘੇ ਕਾਲਮ ਨਵੀਸ ਤੇ ਚਿੰਤਕ ਬੁੱਧ ਸਿੰਘ ਨੀਲੋੰ,ਧਡਾਕਟਰ ਸੁਰਜੀਤ ‘, ਗੁਰਚਰਨ ਕੌਰ ਕੋਚਰ. ਬਲਬੀਰ ਪੰਧੇਰ. ਭੁਪਿੰਦਰ ਪਾਤਰ , ਪ੍ਰਿੰਸੀਪਲ ਨਰਿੰਦਰ ਕੌਰ ਸੰਧੂ ,ਪ੍ਰਿੰ.ਨਰਿੰਦਰ ਕੌਰ ਸੰਧੂ .ਪ੍ਰੋ.ਸੁਖਵਿੰਦਰ ਕੌਰ .ਸਰੂ ਜੈਨ ਰਣਜੋਧ ਸਿੰਘ ਗੁਰਚਰਨ ਸਿੰਘ .ਮਿਸਿਜ ਜਗਤਾਰ ਸਿੰਘ ਧੀਮਾਨ ਤੇ ਹੋਰ ਹਾਜਰ ਸਨ। ਮੰਚ ਸੰਚਾਲਨ ਕਰਦਿਆਂ ਪ੍ਰਭਜੋਤ ਸੋਹੀ ਨੇ ਪ੍ਰਭਾਵਸ਼ਾਲੀ ਟਿੱਪਣੀਆਂ ਵੀ ਕੀਤੀਆਂ ।

- Advertisement -

ਸਿੱਖ ਜਗ਼ਤ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਲਈ ‘ਐਪਲ’ ਅਧਾਰਿਤ ‘ਐਪ’ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 9 ਮਈ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ।...

ਵਾਹਘਾ ਬਾਰਡਰ ਰਸਤੇ ਵਪਾਰ ਖੋਲਣ ਅਤੇ ਬੰਦੀ ਸਿੰਘਾ ਦੀ ਰਿਹਾਈ ਲਈ ਸੰਘਰਸ਼ ਕਰਾਂਗੇ: ਜਥੇਦਾਰ ਗੁਰਿੰਦਰ ਸਿੰਘ ਬਾਜਵਾ

ਯੈੱਸ ਪੰਜਾਬ 7 ਮਈ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਸਾਂਝੇ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਨੋਸਿਹਰਾ ਮੱਝਾ ਸਿੰਘ ਵਿਖੇ...

ਮਨੋਰੰਜਨ

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸੋਸ਼ਲ ਮੀਡੀਆ

223,134FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...