Sunday, March 16, 2025
spot_img
spot_img
spot_img
spot_img

Wisconsin: 4 ਸਾਲ ਦੇ ਬੱਚੇ ਨੇ ਮਾਂ ਨੂੰ ਸਬਕ ਸਿਖਾਉਣ ਲਈ ਸੱਦ ਲਈ Police

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, 15 ਮਾਰਚ, 2025

Wisconsin ਵਿਚ ਇਕ 4 ਸਾਲ ਦੇ ਬੱਚੇ ਨੇ Police ਨੂੰ ਫੋਨ ਕਰਕੇ ਕਿਹਾ ਕਿ ਉਸ ਦੀ ਮਾਂ ਚੰਗੀ ਨਹੀਂ ਹੈ, ਉਸ ਨੇ ਮੇਰੀ ਆਈਸ ਕਰੀਮ ਖਾ ਲਈ ਹੈ, ਉਸ ਨੂੰ ਜੇਲ ਵਿਚ ਬੰਦ ਕਰ ਦਿੱਤਾ ਜਾਵੇ। ਬੱਚੇ ਨੇ ਕਿਹਾ ਕਿ ਉਹ ਆਪਣੀ ਮਾਂ ਨੂੰ ਸਬਕ ਸਿਖਾਉਣਾ ਚਹੁੰਦਾ ਹੈ।

ਸਥਾਨਕ ਪੁਲਿਸ ਅਨੁਸਾਰ ਜਦੋਂ ਪੁਲਿਸ ਅਫਸਰ Wisconsin ਦੇ ਮਾਊਂਟੀ ਪਲੀਜੈਂਟ ਸਥਿੱਤ ਘਰ ਵਿਚ ਪੁੱਜੇ ਤਾਂ ਮਾਂ ਨੇ ਮੰਨਿਆ ਕਿ ਮੈ ਇਸ ਦੀ ਆਈਸ ਕਰੀਮ ਖਾ ਲਈ ਸੀ ਜਿਸ ਤੋਂ ਇਹ ਨਰਾਜ ਹੈ।

ਪੁਲਿਸ ਅਫਸਰਾਂ ਨੇ ਬੱਚੇ ਨੂੰ ਸਮਝਾਇਆ ਕਿ ਆਈਸ ਕਰੀਮ ਖਾਣਾ ਕੋਈ ਗੰਭੀਰ ਅਪਰਾਧ ਨਹੀਂ ਹੈ ਪਰੰਤੂ ਬੱਚਾ ਫਿਰ ਵੀ ਮਾਂ ਨੂੰ ਜੇਲ ਵਿਚ ਬੰਦ ਕਰਨ ‘ਤੇ ਜੋਰ ਦਿੰਦਾ ਰਿਹਾ। ਪੁਲਿਸ ਅਨੁਸਾਰ ਆਖਰਕਾਰ ਬੱਚੇ ਨੂੰ ਮਾਮਲਾ ਰਫਾ ਦਫਾ ਕਰਨ ਲਈ ਮਨਾ ਲਿਆ ਗਿਆ। ਬੱਚੇ ਨੇ ਕਿਹਾ ਕਿ ਉਹ ਮਾਂ ਨੂੰ ਸਲਾਖਾਂ ਪਿੱਛੇ ਬੰਦ ਨਹੀਂ ਕਰਨਾ ਚਹੁੰਦਾ ਤੇ ਉਹ ਚਹੁੰਦਾ ਹੈ ਕਿ ਉਸ ਨੂੰ ਆਈਸ ਕਰੀਮ ਦਿੱਤੀ ਜਾਵੇ। 2 ਦਿਨਾਂ ਬਾਅਦ ਪੁਲਿਸ ਅਫਸਰ ਨੰਨੇ ”ਵਿਸਲਬਲੋਅਰ” ਨੂੰ ਆਈਸ ਕਰੀਮ ਦੇ ਕੇ ਆਏ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ