Sunday, December 3, 2023

ਵਾਹਿਗੁਰੂ

spot_img

ਪੰਜਾਬੀ ਸੰਗੀਤਕ ਖੇਤਰ ‘ਚ ਪੁਖਤਗੀ ‘ਤੇ ਸੰਗੀਤਕ ਸੁਰਾਂ ਦਾ ਖੁਸ਼ਨੁਮਾ ਸੁਮੇਲ – ਗਾਇਕ ਗੁਰਮਨ ਮਾਨ

- Advertisement -

ਨਵੀਂ ਐਲਬਮ ‘ਚੱਕਲੋ ਧਰਲੋ’ ਲੈ ਕੇ ਹੋ ਰਿਹੈ ਹਾਜ਼ਰ

ਹਰਜਿੰਦਰ ਸਿੰਘ ਜਵੰਦਾ
ਗੁਰਮਨ ਮਾਨ ਪੰਜਾਬੀ ਸੰਗੀਤ ਜਗਤ ਵਿੱਚ ਤੇਜ਼ੀ ਨਾਲ ਆਪਣੀ ਪਹਿਚਾਣ ਗੂੜੀ ਕਰਦਾ ਜਾ ਰਿਹਾ ਹੈ। ਸੰਗੀਤ ਦੀ ਸਮਝ ਅਤੇ ਲਿਆਕਤ ਰੱਖਣ ਵਾਲਾ ਇਹ ਫ਼ਨਕਾਰ ਖੁੱਲੇ ਅਖਾੜਿਆਂ ਦਾ ਸ਼ੌਂਕੀ ਹੈ। ਉਹ ਜਦੋਂ ਹਿੱਕ ਦੇ ਜ਼ੋਰ ‘ਤੇ ਗਾਉਂਦਾ ਹੈ ਤਾਂ ਸਰੋਤੇ ਸਾਹ ਰੋਕ ਉਸਦੀ ਗਾਇਕੀ ਦਾ ਆਨੰਦ ਮਾਣਦੇ ਹਨ। ਆਪਣੀ ਸਟੇਜ ਤੋਂ ਗਾਇਕੀ ਦਾ ਹਰ ਤਰ੍ਹਾਂ ਦਾ ਰੰਗ ਪੇਸ਼ ਕਰਨ ਵਾਲਾ ਗੁਰਮਨ ਮਾਨ ਮਸ਼ਹੂਰ ਸੰਗੀਤਕਾਰ ਤੇਜਵੰਤ ਕਿੱਟੂ ਦਾ ਚੰਡਿਆ ਹੋਇਆ ਚੇਲਾ ਹੈ। ਆਪਣੇ ਦਰਜਨਾਂ ਗੀਤਾਂ ਨਾਲ ਸਰੋਤਿਆਂ ਨੂੰ ਕੀਲ ਚੁੱਕਿਆ ਗੁਰਮਨ ਆਏ ਦਿਨ ਆਪਣੇ ਲਾਈਵ ਅਖਾੜਿਆਂ ਦੀਆਂ ਕਲਿੱਪਾਂ ਨਾਲ ਸੋਸ਼ਲ ਮੀਡੀਆ ‘ਤੇ ਛਾਇਆ ਰਹਿੰਦਾ ਹੈ।

ਆਪਣੇ ਗੀਤ ‘ਗੰਗਾਜਲ’ ਜ਼ਰੀਏ ਗਾਇਕਾਂ ਦੀ ਮੂਹਰਲੀ ਕਤਾਰ ਵਿੱਚ ਸ਼ਾਮਲ ਹੋਇਆ ਗੁਰਮਨ ਹੁਣ ‘ਗੰਗਾਜਲ 2’ ਗੀਤ ਦੇ ਨਾਲ ਨਾਲ ਅੱਧੀ ਦਰਜਨ ਤੋਂ ਵੱਧ ਗੀਤਾਂ ਨਾਲ ਵੱਡਾ ਧਮਾਕਾ ਕਰਨ ਜਾ ਰਿਹਾ ਹੈ।

ਧਰਮਿੰਦਰ ਦੇ ਪਿੰਡ ਸਾਹਨੇਵਾਲ (ਲੁਧਿਆਣਾ) ਦਾ ਜੰਮਪਲ ਗੁਰਮਨ ਦੀ ਗਾਇਕੀ ਨਾਲ ਕਿਵੇਂ ਸਾਂਝ ਪੈ ਗਈ ਇਹ ਉਸ ਨੂੰ ਵੀ ਨਹੀਂ ਪਤਾ। ਸਕੂਲ ਪੜ੍ਹਦਿਆਂ ਸਕੂਲ ਦੀਆਂ ਸਟੇਜਾਂ ‘ਤੇ ਗਾਉਂਦਾ ਗਾਉਂਦਾ ਉਹ ਇੱਕ ਦਿਨ ਹਜ਼ਾਰਾਂ, ਲੱਖਾਂ ਦੇ ਇਕੱਠ ਮੂਹਰੇ ਗਾਵੇਗਾ, ਇਹ ਸ਼ਾਇਦ ਕਿਸੇ ਨੇ ਵੀ ਨਹੀਂ ਸੋਚਿਆ ਸੀ। ਗਾਇਕੀ ਪ੍ਰਤੀ ਉਸਦਾ ਰੁਝਾਨ ਦੇਖਦਿਆਂ ਯਾਰਾਂ- ਮਿੱਤਰਾਂ ਨੇ ਉਸਨੂੰ ਇਸ ਹੁਨਰ ਨੂੰ ਪੇਸ਼ਾ ਬਣਾਉਣ ਦੀ ਸਲਾਹ ਦਿੱਤੀ।

ਉਸਨੂੰ ਇਸ ਖੇਤਰ ਨੂੰ ਕੱਚੇ ਪੈਰੀ ਆਉਣ ਦੀ ਥਾਂ ਸਿੱਖਕੇ ਪੱਕੇ ਪੈਰੀਂ ਆਉਣ ਬਾਰੇ ਸੋਚਿਆ। ਸੰਗੀਤਕਾਰ ਤੇਜਵੰਤ ਕਿੱਟੂ ਤੋਂ ਲਗਾਤਾਰ ਤਿੰਨ ਸਾਲ ਗਾਇਕੀ ਸਿੱਖਣ ਤੋਂ ਬਾਅਦ ਉਸਨੇ ਇਸ ਖੇਤਰ ਵਿੱਚ ਕਦਮ ਰੱਖਿਆ। ਉਸਦੇ ਪਹਿਲੇ ਤਿੰਨ ਗੀਤਾਂ ਨੇ ਉਸਨੂੰ ਇਸ ਖੇਤਰ ਬਾਰੇ ਬਹੁਤ ਕੁਝ ਸਿਖਾਇਆ। ਉਸ ਤੋਂ ਬਾਅਦ ਆਏ ਗੀਤ ‘ਗੰਗਾਜਲ’ ਨੇ ਉਸਨੂੰ ਗੂੜੀ ਪਹਿਚਾਣ ਦਿੱਤੀ।

ਨਾਮਵਰ ਮਿਊਜ਼ਿਕ ਪ੍ਰੋਡਿਊਸਰ ਹਰਦੀਪ ਮੀਨ ਅਤੇ ਹਾਕੀ ਉਲੰਪੀਅਨ ਦੀਪਕ ਠਾਕੁਰ ਨਾਲ ਮੁਲਕਾਤ ਤੋਂ ਬਾਅਦ ਉਸਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਆਇਆ। ਦੋਵਾਂ ਨੇ ਉਸਨੂੰ ਆਪਣੀ ਕੰਪਨੀ ‘ਮਿਊਜ਼ਿਕ ਟਾਈਮਸ ਪ੍ਰੋਡਕਸ਼ਨ’ ਦੇ ਬੈਨਰ ਹੇਠ ਇੱਕ ਵੱਖਰੇ ਅੰਦਾਜ਼ ਵਿੱਚ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ।

ਉਸਦਾ ਗੀਤ “ਨੌ ਸਟੈਪ ਗਾਇਕ “ ਆਇਆ ਤਾਂ ਉਸਦੀ ਹਰ ਪਾਸੇ ਸ਼ਲਾਘਾ ਦੇ ਨਾਲ ਨਾਲ ਨਵੇਂ ਅੰਦਾਜ਼ ਦੀ ਵੀ ਪ੍ਰਸ਼ੰਸ਼ਾ ਹੋਈ। ਹੁਣ ਉਹ ਇਕ ਤੋਂ ਬਾਅਦ ਇਕ ਨਵੇਂ ਗੀਤਾਂ ਨਾਲ ਹਾਜ਼ਰ ਹੋਵੇਗਾ। ਉਸਦਾ ਗੀਤ ‘ਗੰਗਾਜਲ 2’ 20 ਸਤੰਬਰ ਨੂੰ ਵੱਡੇ ਪੱਧਰ ‘ਤੇ ਰਿਲੀਜ ਹੋ ਰਿਹਾ ਹੈ। ਇਸ ਗੀਤ ਦੇ ਵੀਡੀਓ ਵਿੱਚ ਨਾਮਵਾਰ ਮਾਡਲ ਅੰਜਲੀ ਅਰੋੜਾ ਨਜ਼ਰ ਆਵੇਗੀ ਜਿਸ ਨੂੰ ਕਮਲਪ੍ਰੀਤ ਜੋਨੀ ਨੇ ਡਾਇਰੈਕਟ ਕੀਤਾ ਹੈ। ਇਸ ਗੀਤ ਤੋਂ ਬਾਅਦ ਉਸਦੀ ਪੂਰੀ ਐਲਬਮ ‘ਚੱਕਲੋ ਧਰਲੋ’ ਆਵੇਗੀ।

“ਮਿਊਜ਼ਿਕ ਟਾਈਮਸ” ਦੀ ਪੇਸ਼ਕਸ਼ ਇਸ ਐਲਬਮ ਦੇ ਗੀਤ ਪ੍ਰੀਤਾਂ, ਗੁਰੀ ਡਿਪਟੀ, ਰੌਣੀ ਅਜਨਾਲੀ ਤੇ ਗਿੱਲ ਮਸ਼ਰਾਏ ਨੇ ਲਿਖੇ ਹਨ। ਇਸ ਦਾ ਸੰਗੀਤ ਡਾਇਮਡ ਨੇ ਤਿਆਰ ਕੀਤਾ ਹੈ। ਇਸ ਐਲਬਮ ਵਿੱਚ ਹਰ ਤਰ੍ਹਾਂ ਦੇ ਗੀਤ ਹੋਣਗੇ ਜੋ ਹਰ ਉਮਰ ਵਰਗ ਦੇ ਸਰੋਤਿਆਂ ਦੀ ਪਸੰਦ ਬਣਨਗੇ। ਗੁਰਮਨ ਮੁਤਾਬਕ ਉਹ ਆਪਣੀ ਅਸਲ ਸ਼ੁਰੂਆਤ ਇਸ ਐਲਬਮ ਜ਼ਰੀਏ ਕਰੇਗਾ। ਗਾਉਣਾ ਉਸਦਾ ਪੇਸ਼ਾ ਹੀ ਨਹੀਂ ਬਲਕਿ ਜਾਨੂੰਨ ਵੀ ਹੈ। ਇਸ ਲਈ ਉਹ ਗਾਇਕੀ ਦੇ ਅੰਬਰ ਤੇ ਚਮਕਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਸੁਲਤਾਨਪੁਰ ਲੋਧੀ ਗੁਰਦੁਆਰਾ ਘਟਨਾ – ਮਣੀ ਅਕਾਲੀ ਦਲ ਕਿਹੜੇ ਮੂੰਹ ਨਾਲ ਧਰਨਾ ਲਾਉਣ ਜਾ ਰਿਹਾ ਧਰਨਾ: ਰਵੀਇੰਦਰ ਸਿੰਘ

ਯੈੱਸ ਪੰਜਾਬ ਚੰਡੀਗੜ੍ਹ, 2 ਦਸੰਬਰ, 2023: ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਸਤਾਧਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਾਇਆ ਹੈ ਕਿ ਇਨ੍ਹਾ ਨੇ ਅਤੀਤ ਤੋਂ ਕੁਝ ਸਬਕ...

EcoSikh ਦੁਬਈ ਵਿੱਚ ਧਰਤੀ ਦੇ ਤਾਪਮਾਨ ਬਾਰੇ ਮੀਟਿੰਗ ਚ ਸ਼ਾਮਿਲ

ਯੈੱਸ ਪੰਜਾਬ ਦੁਬਈ, ਦਸੰਬਰ 2, 2023: ਵਾਸ਼ਿੰਗਟਨ ਸਥਿਤ ਵਾਤਾਵਰਣ ਜਥੇਬੰਦੀ ਈਕੋਸਿੱਖ ਦੁਬਈ ਵਿੱਚ ਹੋ ਰਹੀ ਸੰਸਾਰ ਪੱਧਰ ਦੀ ਧਰਤੀ ਨੂੰ ਬਚਾਉਣ ਲਈ ਸੱਦੀ ਗਈ ਮੀਟਿੰਗ COP28 ਵਿੱਚ ਪੰਜਾਬ ਅਤੇ ਭਾਰਤ ਚ...

ਮਨੋਰੰਜਨ

ਸੰਗੀਤਕਾਰ ਭੁਪਿੰਦਰ ਬੱਬਲ ਅਤੇ ਮਨਨ ਭਾਰਦਵਾਜ ਨੇ ਮੋਹਾਲੀ ਵਿਖੇ ਬਾਲੀਵੁੱਡ ਫਿਲਮ ‘ਐਨੀਮਲ’ ਦੀ ਮੇਜ਼ਬਾਨੀ ਕੀਤੀ

ਯੈੱਸ ਪੰਜਾਬ ਚੰਡੀਗੜ੍ਹ, 2 ਦਸੰਬਰ 2023: ਪ੍ਰਸਿੱਧ ਗਾਇਕ ਭੁਪਿੰਦਰ ਬੱਬਲ, ਜਿਨ੍ਹਾਂ ਨੇ ਸਭ ਤੋਂ ਦਮਦਾਰ ਤੇ ਰੌਂਗਟੇ ਖੜ੍ਹੇ ਕਰਨ ਵਾਲਾ ਗੀਤ “ਅਰਜਨ ਵੈਲੀ” ਗਾਇਆ ਅਤੇ ਪ੍ਰਸਿੱਧ ਸੰਗੀਤ ਨਿਰਮਾਤਾ ਮਨਨ ਭਾਰਦਵਾਜ ਨੇ ਪ੍ਰਸਿੱਧ ਕਲਾਕਾਰ ਰਣਬੀਰ ਕਪੂਰ, ਬੌਬੀ...

ਪਿਆਰ ਦੀ ਅਨੋਖੀ ਕਹਾਣੀ ਗੁਰਨਾਮ ਭੁੱਲਰ ਤੇ ਰੂਪੀ ਗਿੱਲ ਦੀ ਫ਼ਿਲਮ ‘ਪਰਿੰਦਾ ਪਾਰ ਗਿਆ’

ਜਿੰਦ ਜਵੰਦਾ ਜੀ ਐਸ ਗੋਗਾ ਪ੍ਰੋਡਕਸ਼ਨਜ਼ ਅਤੇ ਆਰ ਆਰ ਜੀ ਮੋਸ਼ਨ ਪਿਕਚਰਜ਼ ਦੇ ਸਹਿਯੋਗ ਨਾਲ ਬਣੀ ਗਾਇਕ ਤੇ ਨਾਇਕ ਗੁਰਨਾਮ ਭੁੱਲਰ ਤੇ ਅਦਾਕਾਰਾ ਰੂਪੀ ਗਿੱਲ ਦੀ ਜੋੜੀ ਵਾਲੀ ਫ਼ਿਲਮ ‘ਪਰਿੰਦਾ ਪਾਰ ਗਿਆ’ 24 ਨਵੰਬਰ 2023...

ਬੀਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕਈ ਨਾਮੀ ਗਾਇਕਾਂ ਦੀ ਆਵਾਜ਼ ਵਿੱਚ ਸਾਂਝਾ ਕੀਤਾ ਨਵਾਂ ਗ਼ੀਤ ‘ਪੁਰਬ ਮੁਬਾਰਿਕ’

ਯੈੱਸ ਪੰਜਾਬ ਔਕਲੈਂਡ, 24 ਨਵੰਬਰ, 2023 (ਹਰਜਿੰਦਰ ਸਿੰਘ ਬਸਿਆਲਾ) ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ 27 ਨਵੰਬਰ ਨੂੰ ਦੇਸ਼-ਵਿਦੇਸ਼ ’ਚ ਮਨਾਇਆ ਜਾ ਰਿਹਾ ਹੈ। ਹਰ ਸਾਲ ਜਿੱਥੇ ਗੁਰਬਾਣੀ ਦੀਆਂ ਨਵੀਂਆਂ ਐਲਬਮਾਂ ਆਉਂਦੀਆਂ ਹਨ...
spot_img
spot_img

ਸੋਸ਼ਲ ਮੀਡੀਆ

223,325FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...
error: Content is protected !!