Saturday, December 9, 2023

ਵਾਹਿਗੁਰੂ

spot_img

ਮਨੋਰੰਜਨ ਭਰਪੂਰ ਹੋਵੇਗੀ ਪ੍ਰਵਾਸੀ ਪੰਜਾਬੀਆਂ ਦੇ ਜੀਵਨ ’ਤੇ ਝਾਤ ਪਾਉਂਦੀ ਅਮਰ ਨੂਰੀ ਦੀ ਭੂਮਿਕਾ ਵਾਲੀ ਫ਼ਿਲਮ ‘ਪਿੰਡ ਅਮਰੀਕਾ’

- Advertisement -

ਜਿੰਦ ਜਵੰਦਾ
ਪੰਜਾਬੀ ਸਿਨਮਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਨਿਰਦੇਸ਼ਕ ਮਨਮੋਹਨ ਸਿੰਘ ਦੀ ਫਿਲਮ “ਜੀ ਆਇਆ ਨੂੰ” ਜਰੀਏ ਹੋਈ ਸੀ। ਪਰਵਾਸ ਨਾਲ ਸੰਬੰਧਿਤ ਇਸ ਫਿਲਮ ਨੇ ਪੰਜਾਬੀ ਇੰਡਸਟਰੀ ਨੂੰ ਮੁੜ-ਸੁਰਜੀਤ ਕੀਤਾ ਸੀ। ਇਸ ਫ਼ਿਲਮ ਤੋਂ ਬਾਅਦ ਅੱਜ ਪੰਜਾਬੀ ਇੰਡਸਟਈ ਇਸ ਮੁਕਾਮ ‘ਤੇ ਹੈ ਕਿ ਪੰਜਾਬੀ ਫ਼ਿਲਮਾਂ ਦੁਨੀਆਂ ਭਰ ਵਿੱਚ ਦੇਖੀਆਂ ਜਾ ਰਹੀਆਂ ਹਨ। ਇਕ ਲੰਮੇ ਅਰਸੇ ਤੋਂ ਬਾਅਦ ਹੁਣ ਪਰਵਾਸ ਨਾਲ ਸਬੰਧਿਤ ਇਕ ਹੋਰ ਪੰਜਾਬੀ ਫ਼ਿਲਮ “ਪਿੰਡ ਅਮਰੀਕਾ” ਰਿਲੀਜ ਹੋਣ ਜਾ ਰਹੀ ਹੈ।

6 ਅਕਤੂਬਰ ਨੂੰ ਰਿਲੀਜ ਹੋਣ ਜਾ ਰਹੀ ਇਹ ਫ਼ਿਲਮ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀ ਬਾਤ ਪਾਵੇਗੀ। ਲਾਇਨਜ਼ ਫ਼ਿਲਮਜ਼ ਪ੍ਰੋਡਕਸ਼ਨ ਹਾਊਸ ਅਤੇ ਸਿਮਰਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਲੇਖਕ ਅਤੇ ਨਿਰਦੇਸ਼ਕ ਸਿਮਰਨ ਸਿੰਘ ਦੀ ਇਸ ਫ਼ਿਲਮ “ਪਿੰਡ ਅਮਰੀਕਾ” ਨੂੰ ਡਾ. ਹਰਚੰਦ ਸਿੰਘ ਯੂ. ਐਸ. ਏ. ਨੇ ਪ੍ਰੋਡਿਊਸ ਕੀਤਾ ਹੈ। ਇਸ ਫ਼ਿਲਮ ਵਿੱਚ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਭਿੰਦਾ ਔਜਲਾ ਤੇ ਪ੍ਰੀਤੋ ਸਾਹਨੀ ਨੇ ਮੁੱਖ ਭੂਮਿਕਾ ਨਿਭਾਈ ਹੈ।

ਫਿਲਮ ਵਿੱਚ ਅਮਰ ਨੂਰੀ, ਬੀ. ਕੇ ਸਿੰਘ ਰੱਖੜਾ, ਭਿੰਦਾ ਔਜਲਾ, ਪ੍ਰੀਤੋ ਸਾਹਨੀ, ਮਾਸਟਰ ਸੁਹੇਲ ਸਿੱਧੂ, ਕਮਲਜੀਤ ਨੀਰੂ, ਅਸ਼ੋਕ ਟਾਗਰੀ, ਮਲਕੀਤ ਮੀਤ, ਜਸਵੀਰ ਨਿੱਝਰ ਸਿੱਧੂ, ਡਾ. ਹਰਚੰਦ ਸਿੰਘ, ਪ੍ਰੀਤੀ ਰਾਏ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਨਿਰਦੇਸ਼ਕ ਮੁਤਾਬਕ ਇਹ ਫ਼ਿਲਮ ਵਿਦੇਸ਼ਾਂ ਵਿੱਚ ਰਹਿੰਦੇ ਉਨ੍ਹਾਂ ਲੋਕਾਂ ਦੀ ਕਹਾਣੀ ਹੈ ਜੋ ਆਪਣੀ ਰੋਜ਼ੀ ਰੋਟੀ ਲਈ ਪਿੰਡ ਛੱਡ ਆਏ ਪਰੰਤੂ ਪਿੰਡ ਨੇ ਉਨ੍ਹਾਂ ਨੂੰ ਨਹੀਂ ਛੱਡਿਆ। ਬੇਸ਼ੱਕ ਜੁੰਮੇਵਾਰੀਆਂ ਦਾ ਬੋਝ ਚੁੱਕਦਿਆਂ ਬੁੱਢੇ ਹੋ ਗਏ ਪਰ ਆਪਣੀ ਵਿਰਾਸਤ, ਸੱਭਿਆਚਾਰ ਨਾਲੋਂ ਟੁੱਟੇ ਨਹੀਂ।

ਜਿਸ ਵਿਰਾਸਤ ਨੂੰ ਅਸਲ ਪੰਜਾਬ ਦੇ ਲੋਕ ਭੁਲਦੇ ਜਾ ਰਹੇ ਹਨ, ਇੰਨ੍ਹਾਂ ਨੇ ਵਿਦੇਸ਼ਾਂ ਵਿਚ ਰਹਿ ਕੇ ਵੀ ਸਾਂਭਣ ਦਾ ਯਤਨ ਕੀਤਾ ਹੈ । ਇਹ ਫ਼ਿਲਮ ਇੱਕ ਪਰਿਵਾਰਕ ਕਹਾਣੀ ਹੈ ਜਿਸ ਵਿਚ ਦਾਦਾ ਪੋਤਾ ਦਾ ਪਿਆਰ, ਨੂੰਹ ਸੱਸ ਦੀ ਨੋਕ ਝੋਕ ਹੈ, ਅੱਲ੍ਹੜ ਦਿਲਾਂ ਦੀ ਮੁਹੱਬਤੀ ਬਾਤ ਹੈ, ਇਸ ਤੋਂ ਇਲਾਵਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਦੀ ਸਾਂਝ ਦਿਖਾਈ ਗਈ ਹੈ। ਇਸ ਵਿਚ ਜ਼ਿੰਦਗੀ ਦੇ ਹਰੇਕ ਰੰਗ ਨੂੰ ਪੇਸ਼ ਕੀਤਾ ਗਿਆ ਹੈ।

ਇਸ ਦੇ ਨਿਰਦੇਸ਼ਕ ਸਿਨਰਨ ਸਿੰਘ ਨੇ ਦੱਸਿਆ ਕਿ ਇਸ ਫ਼ਿਲਮ ਨੂੰ ਬਣਾਉਣ ਦਾ ਖਿਆਲ ਉਹਨਾਂ ਨੂੰ ਅਮਰੀਕਾ ਵਿੱਚ ਰਹਿੰਦੇ ਇੱਕ ਬੁਜਰਗ ਜੋੜੇ ਤੋਂ ਆਇਆ। ਇਸ ਬੁਜਰਗ ਜੋੜੇ ਨੇ ਘਰ ਉਹਨਾਂ ਨੇ ਪੁਰਾਤਨ ਵਿਰਸੇ ਦੀ ਨਿਸ਼ਾਨੀ ਪਿਤੱਲ, ਕਾਂਸੀ ਦੇ ਬਰਤਨਾਂ ਸਮੇਤ ਪੰਜਾਬ ਦੇ ਰਵਾਇਤੀ ਭਾਂਡੇ ਛੱਜ, ਮਧਾਣੀਆਂ ਆਦਿ ਨੂੰ ਇੱਕ ਵਿਰਾਸਤੀ ਅਜਾਇਬ ਘਰ ਵਜੋਂ ਵੇਖਿਆ।

ਉਹਨਾਂ ਸੋਚਿਆ ਕਿ ਪੰਜਾਬ ਤੋਂ ਦੂਰ ਆ ਕੇ ਵੀ ਇਹ ਜੋੜਾ ਪੰਜਾਬ ਦੇ ਕਲਚਰ ਤੋਂ ਵੱਖ ਨਹੀਂ ਹੋਇਆ, ਜਦ ਉਹਨਾਂ ਕਲਚਰ ਦੀ ਇੱਕ ਫੋਟੋ ਅਮਰੀਕਾ ਵਿਚ ਵਸਿਆ ਪਿੰਡ ਕੈਪਸ਼ਨ ਲਿਖ ਕੇ ਫੇਸਬੁੱਕ ਤੇ ਪਾਈ ਤਾਂ ਲੋਕਾਂ ਨੇ ਬਹੁਤ ਪਸੰਦ ਕੀਤੀ ਤੇ ਇਸ ਬਾਰੇ ਫ਼ਿਲਮ ਬਣਾਉਣ ਦੀ ਸਲਾਹ ਦਿੱਤੀ। ਹੁਣ ਇਹ ਫ਼ਿਲਮ ਬਣਕੇ ਤਿਆਰ ਹੈ। ਇਸ ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਦਾ ਸੰਗੀਤ ਵੀ ਦਰਸ਼ਕਾਂ ਨੂੰ ਪਸੰਦ ਆਵੇਗਾ।

ਫ਼ਿਲਮ ਦੇ ਗੀਤ ਫਿਰੋਜ਼ ਖਾਨ, ਅਮਰ ਨੂਰੀ, ਅਲਾਪ ਸਿਕੰਦਰ, ਸ਼ਾਰੰਗ ਸਿਕੰਦਰ ਤੇ ਰਵੀ ਥਿੰਦ ਨੇ ਗਾਏ ਹਨ। ਇਨ੍ਹਾਂ ਗੀਤਾਂ ਨੂੰ ਬਾਬਾ ਨਜ਼ਮੀ, ਪ੍ਰੀਤ ਸੋਹਲ, ਮਲਕੀਤ ਮੀਤ ਅਤੇ ਜੀਤਾ ਉਪਲ ਨੇ ਲਿਿਖਆ ਹੈ। ਸੰਗੀਤ ਅਹਿਮਦ ਅਲੀ ਅਤੇ ਸ਼ਾਰੰਗ ਸਿਕੰਦਰ ਨੇ ਦਿੱਤਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਦਿੱਲੀ ਗੁਰਦੁਆਰਾ ਕਮੇਟੀ ਡੱਟ ਕੇ ਮੇਘਾਲਿਆ ਦੇ 500 ਸਿੱਖ ਪਰਿਵਾਰਾਂ ਦੇ ਹਿੱਤਾਂ ਦੀ ਰਾਖੀ ਕਰੇਗੀ: ਕਾਹਲੋਂ

ਯੈੱਸ ਪੰਜਾਬ ਨਵੀਂ ਦਿੱਲੀ, 8 ਦਸੰਬਰ, 2023: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਮੇਟੀ ਦੇ ਇਕ ਉਚ ਪੱਧਰੀ ਵਫਦ ਵੱਲੋਂ ਮੇਘਾਲਿਆ ਵਿਚ 500...

ਸਿੱਖ ਫੈਡਰੇਸ਼ਨਾਂ ਵੱਲੋਂ ‘ਬੰਦੀ ਸਿੰਘਾਂ’ ਦੀ ਰਿਹਾਈ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ: ਪੀਰ ਮੁਹੰਮਦ

ਯੈੱਸ ਪੰਜਾਬ ਅੰਮ੍ਰਿਤਸਰ, 8 ਦਸੰਬਰ, 2023: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਪਣੀ ਅੰਮ੍ਰਿਤਸਰ ਫ਼ੇਰੀ ਦੌਰਾਨ ‘ਬੰਦੀ ਸਿੰਘਾਂ’ ਦੇ ਕੇਸਾਂ...

ਮਨੋਰੰਜਨ

ਸੰਗੀਤਕਾਰ ਭੁਪਿੰਦਰ ਬੱਬਲ ਅਤੇ ਮਨਨ ਭਾਰਦਵਾਜ ਨੇ ਮੋਹਾਲੀ ਵਿਖੇ ਬਾਲੀਵੁੱਡ ਫਿਲਮ ‘ਐਨੀਮਲ’ ਦੀ ਮੇਜ਼ਬਾਨੀ ਕੀਤੀ

ਯੈੱਸ ਪੰਜਾਬ ਚੰਡੀਗੜ੍ਹ, 2 ਦਸੰਬਰ 2023: ਪ੍ਰਸਿੱਧ ਗਾਇਕ ਭੁਪਿੰਦਰ ਬੱਬਲ, ਜਿਨ੍ਹਾਂ ਨੇ ਸਭ ਤੋਂ ਦਮਦਾਰ ਤੇ ਰੌਂਗਟੇ ਖੜ੍ਹੇ ਕਰਨ ਵਾਲਾ ਗੀਤ “ਅਰਜਨ ਵੈਲੀ” ਗਾਇਆ ਅਤੇ ਪ੍ਰਸਿੱਧ ਸੰਗੀਤ ਨਿਰਮਾਤਾ ਮਨਨ ਭਾਰਦਵਾਜ ਨੇ ਪ੍ਰਸਿੱਧ ਕਲਾਕਾਰ ਰਣਬੀਰ ਕਪੂਰ, ਬੌਬੀ...

ਪਿਆਰ ਦੀ ਅਨੋਖੀ ਕਹਾਣੀ ਗੁਰਨਾਮ ਭੁੱਲਰ ਤੇ ਰੂਪੀ ਗਿੱਲ ਦੀ ਫ਼ਿਲਮ ‘ਪਰਿੰਦਾ ਪਾਰ ਗਿਆ’

ਜਿੰਦ ਜਵੰਦਾ ਜੀ ਐਸ ਗੋਗਾ ਪ੍ਰੋਡਕਸ਼ਨਜ਼ ਅਤੇ ਆਰ ਆਰ ਜੀ ਮੋਸ਼ਨ ਪਿਕਚਰਜ਼ ਦੇ ਸਹਿਯੋਗ ਨਾਲ ਬਣੀ ਗਾਇਕ ਤੇ ਨਾਇਕ ਗੁਰਨਾਮ ਭੁੱਲਰ ਤੇ ਅਦਾਕਾਰਾ ਰੂਪੀ ਗਿੱਲ ਦੀ ਜੋੜੀ ਵਾਲੀ ਫ਼ਿਲਮ ‘ਪਰਿੰਦਾ ਪਾਰ ਗਿਆ’ 24 ਨਵੰਬਰ 2023...

ਬੀਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕਈ ਨਾਮੀ ਗਾਇਕਾਂ ਦੀ ਆਵਾਜ਼ ਵਿੱਚ ਸਾਂਝਾ ਕੀਤਾ ਨਵਾਂ ਗ਼ੀਤ ‘ਪੁਰਬ ਮੁਬਾਰਿਕ’

ਯੈੱਸ ਪੰਜਾਬ ਔਕਲੈਂਡ, 24 ਨਵੰਬਰ, 2023 (ਹਰਜਿੰਦਰ ਸਿੰਘ ਬਸਿਆਲਾ) ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ 27 ਨਵੰਬਰ ਨੂੰ ਦੇਸ਼-ਵਿਦੇਸ਼ ’ਚ ਮਨਾਇਆ ਜਾ ਰਿਹਾ ਹੈ। ਹਰ ਸਾਲ ਜਿੱਥੇ ਗੁਰਬਾਣੀ ਦੀਆਂ ਨਵੀਂਆਂ ਐਲਬਮਾਂ ਆਉਂਦੀਆਂ ਹਨ...
spot_img
spot_img

ਸੋਸ਼ਲ ਮੀਡੀਆ

223,717FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...