ਯੈੱਸ ਪੰਜਾਬ
ਮੋਗਾ, 14 ਮਾਰਚ, 2025
Punjab ਦੇ Moga ਵਿੱਚ ਵੀਰਵਾਰ ਨੂੰ ਤਿੰਨ Motorcycle ਸਵਾਰ ਹਮਲਾਵਰਾਂ ਨੇ ਸ਼ਿਵ ਸੈਨਾ ਸ਼ਿੰਦੇ ਦੇ ਜ਼ਿਲ੍ਹਾ ਪ੍ਰਧਾਨ Mangat Rai Manga ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਪਿੱਛੇ ਨਿੱਜੀ ਦੁਸ਼ਮਣੀ ਨੂੰ ਕਾਰਨ ਦੱਸਿਆ ਜ ਰਿਹਾ ਹੈ।
ਹੋਈ ਗੋਲੀਬਾਰੀ ਦੌਰਾਨ ਦੋ ਹੋਰ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚ ਇੱਕ 11 ਸਾਲਾ ਲੜਕਾ ਵੀ ਸ਼ਾਮਿਲ ਹੈ।
ਪੁਲਿਸ ਨੇ ਛੇ ਮੁਲਜ਼ਮਾਂ ਖ਼ਿਲਾਫ਼ ਐਫ.ਆਈ.ਆਰ.ਦਰਜ ਕੀਤੀ ਹੈ। ਇਨ੍ਹਾਂ ਵਿੱਚ ਸਿਕੰਦਰ ਸਿੰਘ, ਵਰਿੰਦਰ ਕੁਮਾਰ, ਸਾਹਿਲ ਕੁਮਾਰ, ਜੱਗਾ ਸਿੰਘ, ਸ਼ੰਕਰ ਅਤੇ ਅਰੁਣ ਸਿੰਗਲਾ ਸ਼ਾਮਲ ਹਨ।
ਇਸ ਹਮਲੇ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਸ਼ਿਵ ਸੈਨਾ ਆਗੂਆਂ ਨੇ ਵਿਰੋਧ ਪ੍ਰਦਰਸ਼ਨ ਕਰਦਿਆਂ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਪਤਾ ਲੱਗਾ ਹੈ ਕਿ ਤਿੰਨ ਹਮਲਾਵਰ ਬਾਈਕ ’ਤੇ ਆਏ ਅਤੇ ਸ਼ਿਵ ਸੈਨਾ ਆਗੂ ਮੰਗਤ ਰਾਏ ਮੰਗਾ ’ਤੇ ਗੋਲੀਬਾਰੀ ਕੀਤੀ। ਉਸਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ਤੋਂ ਭੱਜਿਆ ਪਰ ਹਮਲਾਵਰਾਂ ਨੇ ਉਸਤੇ ਗੋਲੀਬਾਰੀ ਕੀਤੀ। ਜ਼ਖ਼ਮੀ ਹੋਏ ਮੰਗਾ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
ਪੁਲਿਸ ਸੁਪਰਡੈਂਟ ਬਾਲ ਕ੍ਰਿਸ਼ਨ ਸਿੰਗਲਾ ਅਨੁਸਾਰ ਇਸ ਘਟਨਾ ਵਿੱਚ ਇੱਕ ਬੱਚੇ ਤੋਂ ਇਲਾਵਾ ਇੱਕ ਸੈਲੂਨ ਮਾਲਕ ਵੀ ਜ਼ਖ਼ਮੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਦੋਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਜ਼ਖ਼ਮੀ ਬੱਚੇ ਨੂੰ ਪਹਿਲਾਂ ਮੋਗਾ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਬਾਅਦ ਵਿੱਚ ਉਸਨੂੂੰ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ।
ਮੰਗਾ ਦੀ ਧੀ ਅਨੁਸਾਰ ਉਸਦਾ ਪਿਤਾ ਵੀਰਵਾਰ ਰਾਤ 8 ਵਜੇ ਦੇ ਕਰੀਬ ਕਰਿਆਨੇ ਦਾ ਸਮਾਨ ਖ਼ਰੀਦਣ ਲਈ ਘਰੋਂ ਨਿਕਲਿਆ ਸੀ। ਰਾਤ 11 ਵਜੇ ਉਨ੍ਹਾਂ ਨੂੰ ਕਿੇ ਨੇ ਦੱਸਿਆ ਕਿ ਉਸਦੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਸਨੇ ਕਿਹਾ ਕਿ ਪਰਿਵਾਰ ਇਨਸਾਫ਼ ਚਾਹੁੰਦਾ ਹੈ ਅਤੇ ਇਸ ਲਈ ਜੋ ਵੀ ਕਰਨਾ ਪਵੇਗਾ, ਕੀਤਾ ਜਾਵੇਗਾ।
ਪੁਲਿਸ ਅਨੁਸਾਰ ਮੰਗਾ ਦੀ ਹਾਲ ਹੀ ਵਿੱਚ ਸਥਾਨਕ ਵਿਰੋਧੀਆਂ ਦੇ ਇੱਕ ਗਰੁੱਪ ਨਾਲ ਝੜਪ ਹੋਈ ਸੀ ਅਤੇ ਪਹਿਲੀ ਨਜ਼ਰੇ ਗੋਲੀਬਾਰੀ ਉਸੇ ਘਟਨਾ ਦਾ ਨਤੀਜਾ ਜਾਪਦੀ ਹੈ।
ਐੱਸ.ਐੱਸ.ਪੀ.ਅਜੇ ਗਾਂਧੀ ਨੇ ਸਪਸ਼ਟ ਕੀਤਾ ਕਿ ਇਹ ਕੋਈ ਅੱਤਵਾਦ ਨਾਲ ਜੁੜੀ ਘਟਨਾ ਨਹੀਂ ਹੈ ਅਤੇ ਇਹ ਮਿੱਥ ਕੇ ਕੀਤਾ ਗਿਆ ਕਤਲ ਨਹੀਂ ਸਗੋਂ ਇੱਕ ਨਿੱਜੀ ਰੰਜਿਸ਼ ਦਾ ਮਾਮਲਾ ਹੈ। ਸ੍ਰੀ ਗਾਂਧੀ ਨੇ ਕਿਹਾ ਕਿ ਜਿਨ੍ਹਾਂ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।