- Advertisement -
ਯੈੱਸ ਪੰਜਾਬ
ਜਲੰਧਰ, 10 ਫ਼ਰਵਰੀ, 2020:
ਜਲੰਧਰ ਤੋਂ ਲਾਪਤਾ ਇਕ ਨੌਜਵਾਨ ਦੀ ਲਾਸ਼ ਨੇੜਲੇ ਪਿੰਡ ਦੇ ਇਕ ਖ਼ਾਲੀ ਪਲਾਟ ਵਿਚੋਂ ਮਿਲੀ ਹੈ। ਇਹ ਮੌਤ ਨਸ਼ੇ ਦੀ ਉਵਰਡੋਜ਼ ਕਾਰਨ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਵਾਸੀ ਨਿਊ ਰਵਿਦਾਸ ਨਗਰ, ਮਕਸੂਦਾਂ ਦੇ ਰੂਪ ਵਿਚ ਹੋਈ ਹੈ।
ਰਣਜੀਤ ਸਿੰਘ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ ਅਤੇ ਉਸਦੇ ਪਰਿਵਾਰ ਨੇ ਥਾਣਾ ਡਿਵੀਜ਼ਨ ਨੰਬਰ 1 ਵਿਚ ਉਸਦੀ ਗੁਮਸ਼ੁਦਗੀ ਬਾਰੇ ਰਿਪਰਟ ਦਰਜ ਕਰਵਾਈ ਸੀ।
ਐਤਵਾਰ ਦੇਰ ਸ਼ਾਮ ਉਸਦੀ ਲਾਸ਼ ਪਿੰਡ ਜ਼ਿੰਦਾ ਦੇ ਇਕ ਖ਼ਾਲੀ ਪਲਾਟ ਵਿਚੋਂ ਮਿਲੀ ਹੈ। ਲਾਸ਼ ਦੇ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾਣ ਦੀ ਖ਼ਬਰ ਹੈ।
ਇਸ ਨੂੰ ਵੀ ਪੜ੍ਹੋ: ਜਲੰਧਰ ’ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਮੇਲੇ ਵਿਚ ਹੋਈ ਬਹਿਸ ਮਗਰੋਂ ਚਾਕੂਆਂ ਨਾਲ ਕੀਤੇ ਵਾਰ
ਇਸ ਨੂੰ ਵੀ ਪੜ੍ਹੋ: ਮੇਲੇ ਤੋਂ ਵਾਪਸ ਜਾ ਰਹੇ ਨੌਜਵਾਨਾਂ ਦੀ ਐਕਟਿਵਾ ਖੜ੍ਹੀ ਬੱਸ ਨਾਲ ਟਕਰਾਈ, ਇਕ ਦੀ ਮੌਤ, ਦੂਜਾ ਗੰਭੀਰ
- Advertisement -