ਯੈੱਸ ਪੰਜਾਬ
ਅੰਮ੍ਰਿਤਸਰ, 15 ਮਾਰਚ, 2025:
Amritsar ਵਿੱਚ ਬੀਤੀ ਰਾਤ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਇੱਕ ਮੰਦਰ ’ਤੇ Hand Grenade ਸੁੱਟਿਆ ਜਿਸ ਨਾਲ ਇੱਥ ਸ਼ਕਤੀਸ਼ਾਲੀ ਧਮਾਕਾ ਹੋਇਆ ਹਾਲਾਂਕਿ ਇਸ ਧਮਾਕੇ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ। ਇਹ ਹਮਲਾ ਸ਼ੁੱਕਰਵਾਰ ਰਾਤ ਅੰਮ੍ਰਿਤਸਰ ਦੇ ਖੰਡਵਾਲਾ ਖ਼ੇਤਰ ਵਿੱਚ ਹੋਇਆ।
ਇਹ ਪਿਛਲੇ ਚਾਰ ਮਹੀਨਿਆਂ ਵਿੱਚ ਪੰਜਾਬ ਅਤੇ ਖ਼ਾਸਕਰ ਅੰਮ੍ਰਿਤਸਰ ਵਿੱਚ ਹੀ ਵਾਪਰੀ ਅਜਿਹੀ 12ਵੀਂ ਘਟਨਾ ਹੈ।
ਇਸ ਤੋਂ ਪਹਿਲਾਂ ਹੋਏ ਹਮਲਿਆਂ ਵਿੱਚ ਮੁੱਖ ਤੌਰ ’ਤੇ ਪੁਲਿਸ ਅਦਾਰੇ ਸ਼ਾਮਿਲ ਸਨ। ਕੁਝ ਹਮਲੇ ਪੁਲਿਸ ਥਾਣਿਆਂ ’ਤੇ ਅਤੇ ਕੁਝ ਬੰਦ ਪਏ ਪੁਲਿਸ ਥਾਣਿਆਂ ਜਾਂ ਚੌਂਕੀਆਂ ’ਤੇ ਕੀਤੇ ਗਏ ਸਨ।
ਤਾਜ਼ਾ ਮਾਮਲੇ ਦੀ ਸੀ.ਸੀ.ਟੀ.ਵੀ.ਫੁੱਟੇਜ ਤੋਂ ਸਪਸ਼ਟ ਹੁੰਦਾ ਹੈ ਕਿ ਦੋ ਬਦਮਾਸ਼ ਬਾਈਕ ’ਤੇ ਝੰਡਾ ਲਗ ਕੇ ਮੰਦਿਰ ਦੇ ਬਾਹਰ ਪੁੱਜਦੇ ਹਨ ਅਤੇ ਕੁਝ ਸਕਿੰਟ ਇੰਤਜ਼ਾਰ ਕਰਨ ਤੋਂ ਬਾਅਦ ਉਨ੍ਹਾਂ ਵਿੱਚੋਂ ਇੱਕ ਮੰਦਰ ਵੱਲ ਗ੍ਰਨੇਡ ਸੁੱਟਦਾ ਹੈ ਜਿਸ ਮਗਰੋਂ ਦੋਵੇਂ ਮੌਕੇ ’ਤੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਜਾਂਦੇ ਹਨ।
ਗ੍ਰਨੇਡ ਡਿੱਗਦੇ ਸਾਰ ਹੀ ਇੱਕ ਵੱਡਾ ਧਮਾਕਾ ਹੋਇਆ ਜਿਸ ਨਾਲ ਦਹਿਸ਼ਤ ਪੈਦਾ ਹੋ ਗਈ।
ਪੁਲਿਸ ਦਾ ਮੰਨਣਾ ਹੈ ਕਿ ਹੋਲੀ ਦੇ ਤਿਉਹਾਰ ਦੌਰਾਨ ਡਰ ਪੈਦਾ ਕਰਨ ਲਈ ਇਹ ਹਮਲਾ ਇੱਕ ਯੋਜਨਾਬੱਧਰਣਨੀਤੀ ਦਾ ਹਿੱਸਾ ਹੈ।
ਧਮਾਕੇ ਵਿੱਚ ਮੰਦਰ ਕੀ ਕੰਧ ਨੂੰ ਨੁਕਸਾਨ ਪਹੁੰਚਿਆ। ਖੁਸ਼ਕਿਸਮਤੀ ਨਾਲ, ਇੱਥ ਪੁਜਾਰੀ ਅਤੇ ਉਸਦਾ ਪਰਿਵਾਰ, ਜੋ ਕਿ ਮੰਦਰ ਦੀ ਉੱਪਰਲੀ ਮੰਜ਼ਿਲ ’ਤੇ ਰਹਿ ਰਹੇ ਸਨ, ਸੁਰੱਖ਼ਿਅਤ ਰਹੇ।
ਸਥਾਨਕ ਨਿਵਾਸੀ ਅਤੇ ਪੇਸ਼ੇ ਤੋਂ ਵਕੀਲ ਕਿਰਨਪ੍ਰੀਤ ਸਿੱ ਨੇ ਕਿਹਾ ਕਿ ਰਾਤ 12 ਵਜੇ ਦੇ ਕਰੀਬ ਦੋ ਲੋਕ ਇੱਕ ਬਾਈਕ ’ਤੇ ਆਏ, ਠਾਕੁਰ ਦੁਆਰ ਮੰਦਰ ਦੇ ਬਾਹਰ ਰੁਕੇ ਅਤੇ ਮੰਦਰ ’ਤੇ ਗ੍ਰਨੇਡ ਸੁੱਟ ਕੇ ਫ਼ਰਾਰ ਹੋ ਗਏ।
ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਨੇੜਲੀਆਂ ਇਮਾਰਤਾਂ ਵੀ ਇਸ ਨਾਲ ਪ੍ਰਭਾਵਿਤ ਹੋਈਆਂ। ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਪੁਲਿਸ ਮੌਕੇ ’ਤੇ ਪਹੁੰਚੀ ਅਤੇ ਹਾਲਾਤ ਦਾ ਜਾਇਜ਼ਾ ਲੈਣ ਉਪਰੰਤ ਜਾਂਚ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਾਕਿਸਤਾਨ ਵੱਲੋਂ ਇੱਥੇ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕੁਝ ਸਥਾਨਕ ਨੌਜਵਾਨ ਵੀ ਇਸ ਵਿੱਚ ਸ਼ਾਮਲ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਸਰਗਰਮੀਆਂ ਵਿੱਚ ਸ਼ਾਮਲ ਨਾ ਹੋਣ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਰਾਤ 12 ਵਜੇ ਤੋਂ ਬਾਅਦ ਮੰਦਰ ’ਤੇ ਗ੍ਰਨੇਡ ਸੁੱਟਿਆ। ਉਨ੍ਹਾਂ ਕਿਹਾ ਕਿ ਸਥਿਤੀ ਕਾਬੂ ਹੇਠ ਹੈ। ਦੋ ਲੋਕਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਫ਼ੜ ਲਿਆ ਜਾਵੇਗਾ।