Tuesday, May 7, 2024

ਵਾਹਿਗੁਰੂ

spot_img
spot_img

ਅਮਰੀਕਾ ਦੇ ਸੈਨ ਐਂਟੋਨੀਓ ਵਿਚ ਇੱਕ ਟਰੇਲਰ ਵਿੱਚੋਂ ਅਮਰੀਕਾ ਬਾਰਡਰ ਕਰਾਸ ਕਰਨ ਵਾਲੇ 46 ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ

- Advertisement -

ਯੈੱਸ ਪੰਜਾਬ
ਸੈਕਰਾਮੈਂਟੋ, 28 ਜੂਨ, 2022 ( ਹੁਸਨ ਲੜੋਆ ਬੰਗਾ)
ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਪ੍ਰਵੇਸ਼ ਕਰਨ ਵਾਲੇ ਕਾਫਲੇ ਦਾ ਇੱਕ ਦਰਦਨਾਕ ਸੀਨ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਸੈਨ ਐਂਟੋਨੀਓ ਵਿੱਚ ਇੱਕ ਦੂਰ-ਦੁਰਾਡੇ ਉਜਾੜ ਚ ਸੜਕ ‘ਤੇ ਛੱਡੇ ਗਏ ਇੱਕ ਟਰੈਕਟਰ-ਟ੍ਰੇਲਰ ਵਿੱਚ 46 ਲੋਕ ਮਰੇ ਹੋਏ ਪਾਏ ਗਏ, ਤੇ ਮੈਕਸੀਕੋ ਤੋਂ ਸਰਹੱਦ ਪਾਰੋਂ ਤਸਕਰੀ ਕਰਕੇ ਆਏ ਪ੍ਰਵਾਸੀਆਂ ਦੀਆਂ ਜਾਨਾਂ ਲੈਣ ਦਾ ਇੱਕ ਤਾਜ਼ਾ ਦੁਖਾਂਤ ਸਾਹਮਣੇ ਆਇਆ।

ਇਹਨਾਂ ਵਿੱਚੋਂ ਕੁਝ ਸਹਿਕਦੇ 16 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਵਿੱਚ ਚਾਰ ਬੱਚੇ ਵੀ ਸ਼ਾਮਲ ਸਨ। ਇਹ ਉਸ ਵੇਲੇ ਪਤਾ ਚੱਲਿਆ ਜਦੋਂ ਸ਼ਾਮ 6 ਵਜੇ ਦੇ ਕਰੀਬ ਸ਼ਹਿਰ ਦੇ ਇੱਕ ਕਰਮਚਾਰੀ ਨੇ ਟਰੱਕ ਵਿੱਚੋਂ ਮਦਦ ਲਈ ਚੀਕਣ ਦੀ ਆਵਾਜ਼ ਸੁਣੀ।

ਪੁਲਿਸ ਮੁਖੀ ਵਿਲੀਅਮ ਮੈਕਮੈਨਸ ਨੇ ਸੋਮਵਾਰ ਨੂੰ ਕਿਹਾ ਕਿ ਇਸ ਭਿਆਨਕ ਮੰਜਰ ਦਾ ਪਤਾ ਲੱਗਿਆ ਤੇ ਟ੍ਰੇਲਰ ਦੇ ਅੰਦਰ ਤੇ ਨੇੜੇ ਜ਼ਮੀਨ ‘ਤੇ ਮਰੇ ਹੋਏ ਸਰੀਰਾਂ ਵਾਲੇ ਕਈ ਥੈਲੇ ਮਿਲੇ। ਸੈਨ ਐਂਟੋਨੀਓ ਦੇ ਮੇਅਰ ਰੌਨ ਨਿਰੇਨਬਰਗ ਨੇ ਕਿਹਾ ਕਿ ਮਰਨ ਵਾਲੇ 46 ਲੋਕਾਂ ਦੇ “ਪਰਿਵਾਰ ਸਨ ਜੋ ਸੰਭਾਵਤ ਤੌਰ ‘ਤੇ ਬਿਹਤਰ ਜ਼ਿੰਦਗੀ ਲੱਭਣ ਦੀ ਕੋਸ਼ਿਸ਼ ਚ ਅਮਰੀਕਾ ਆ ਰਹੇ ਸਨ।” “ਇਹ ਇੱਕ ਭਿਆਨਕ ਮਨੁੱਖੀ ਦੁਖਾਂਤ ਤੋਂ ਘੱਟ ਨਹੀਂ ਹੈ,” ।

ਇਹ ਹਾਲ ਹੀ ਦੇ ਵਿੱਚ ਮੈਕਸੀਕੋ ਤੋਂ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਲੈਣ ਵਾਲੇ ਸਭ ਤੋਂ ਘਾਤਕ ਦੁਖਾਂਤ ਵਿੱਚੋਂ ਇੱਕ ਹੈ। 2017 ਵਿੱਚ ਸੈਨ ਐਂਟੋਨੀਓ ਵਿੱਚ ਵਾਲਮਾਰਟ ਵਿੱਚ ਖੜ੍ਹੇ ਇੱਕ ਟਰੱਕ ਦੇ ਅੰਦਰ ਫਸਣ ਤੋਂ ਬਾਅਦ 10 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ।

2003 ਵਿੱਚ, ਸੈਨ ਐਂਟੋਨੀਓ ਦੇ ਦੱਖਣ-ਪੂਰਬ ਵਿੱਚ 19 ਪ੍ਰਵਾਸੀ ਇੱਕ ਭਰੇ ਟਰੱਕ ਵਿੱਚੋਂ ਮਿਲੇ ਸਨ। ਪ੍ਰਵਾਸੀਆਂ ਦਾ ਇਹ ਭਰਿਆ ਟਰੱਕ ਕਿੰਨੇ ਸਮੇਂ ਤੋਂ ਸੜਕ ਦੇ ਕਿਨਾਰੇ ਛੱਡਿਆ ਗਿਆ ਸੀ, ਇਸ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ। ਪਤਾ ਲੱਗਿਆ ਹੈ ਕਿ ਜਿਆਦਾਤਰ ਲੋਕਾਂ ਦੀ ਮੌਤ ਦਮ ਘੁਟਣ ਤੇ ਪਾਣੀ ਤਿਆਹੇ ਹੋਣ ਕਰਕੇ ਹੋਈ।

ਦੱਖਣੀ ਟੈਕਸਾਸ ਲੰਬੇ ਸਮੇਂ ਤੋਂ ਗੈਰ-ਕਾਨੂੰਨੀ ਸਰਹੱਦ ਪਾਰ ਕਰਨ ਲਈ ਸਭ ਤੋਂ ਖਾਸ ਇਲਾਕਾ ਰਿਹਾ ਹੈ, ਇਥੋਂ ਪ੍ਰਵਾਸੀ ਵਾਹਨਾਂ ਵਿੱਚ ਸਵਾਰ ਹੁੰਦੇ ਹਨ ਐਂਟੋਨੀਓ ਸਭ ਤੋਂ ਨਜ਼ਦੀਕੀ ਵੱਡਾ ਸ਼ਹਿਰ ਹੈ, ਇਸ ਤੋਂ ਬਾਅਦ ਉਹ ਅਮਰੀਕਾ ਵਿੱਚ ਖਿੰਡ ਜਾਂਦੇ ਹਨ। ਹਾਲਾਂ ਕਿ ਬਾਰਡਰ ਗਸ਼ਤ ਚੌਕੀ ਸੈਨ ਐਂਟੋਨੀਓ ਦੱਖਣ-ਪੱਛਮੀ ਵਿੱਚ ਹੈ। ਫਾਇਰ ਚੀਫ਼ ਚਾਰਲਸ ਹੁੱਡ ਨੇ ਕਿਹਾ ਕਿ ਗਰਮੀ ਨਾਲ ਸਬੰਧਤ ਬਿਮਾਰੀਆਂ ਵਾਲੇ ਹਸਪਤਾਲਾਂ ਵਿੱਚ ਲਿਜਾਏ ਗਏ 16 ਵਿੱਚੋਂ, 12 ਬਾਲਗ ਅਤੇ ਚਾਰ ਬੱਚੇ ਸਨ।

ਮਰੀਜ਼ ਡੀਹਾਈਡ੍ਰੇਟਿਡ ਸਨ, ਅਤੇ ਟ੍ਰੇਲਰ ਵਿੱਚ ਕੋਈ ਪਾਣੀ ਨਹੀਂ ਮਿਲਿਆ। ਹੁੱਡ ਨੇ ਕਿਹਾ, ਇਹ ਇੱਕ ਫਰਿੱਜ ਵਾਲਾ ਟਰੈਕਟਰ-ਟ੍ਰੇਲਰ ਸੀ, ਪਰ ਉਸ ਟਰੱਕ ਚ ਕੋਈ ਕੰਮ ਕਰਨ ਵਾਲਾ ਏਸੀ ਯੂਨਿਟ ਨਹੀਂ ਸੀ। ਤਿੰਨ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਪਰ ਇਹ ਅਸਪਸ਼ਟ ਸੀ ਕਿ ਕੀ ਉਹ ਮਨੁੱਖੀ ਤਸਕਰੀ ਨਾਲ ਨਿਸ਼ਚਿਤ ਤੌਰ ‘ਤੇ ਜੁੜੇ ਹੋਏ ਸਨ ਕਿ ਨਹੀਂ, ਮੈਕਮੈਨਸ ਨੇ ਕਿਹਾ।

ਜਿਵੇਂ ਕਿ ਅਮਰੀਕਾ ਵਿੱਚ 2001 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਬਾਰਡਰ ਪਾਰ ਕਰਨਾ ਵਧੇਰੇ ਮੁਸ਼ਕਲ ਹੋ ਗਿਆ ਸੀ, ਇਸ ਦੌਰਾਨ ਪ੍ਰਵਾਸੀਆਂ ਨੂੰ ਵਧੇਰੇ ਖ਼ਤਰਨਾਕ ਖੇਤਰ ਵਿੱਚੋਂ ਲੰਘਾਇਆ ਜਾਂਦਾ ਹੈ ਤੇ ਹਜ਼ਾਰਾਂ ਡਾਲਰਾਂ ਲਏ ਜਾਂਦੇ ਹਨ, ਇਸ ਕੰਮ ਵਿੱਚ ਕਈ ਪੰਜਾਬੀ ਵੀ ਲਿਪਤ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਮਨਜਿੰਦਰ ਸਿਰਸਾ ਨੇ ਦੇਸ਼ ਭਰ ’ਚ ਸਿੱਖ ਭਾਈਚਾਰੇ ਦੀ ਭਾਜਪਾ ਲਈ ਹਮਾਇਤ ਵਾਸਤੇ ਸੰਭਾਲੀ ਕਮਾਂਡ

ਯੈੱਸ ਪੰਜਾਬ ਨਵੀਂ ਦਿੱਲੀ/ਮੁੰਬਈ/ਚੰਡੀਗੜ੍ਹ, 6 ਮਈ, 2024 ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇਸ਼ ਭਰ ਵਿਚ ਸਿੱਖ ਕੌਮ ਦੀ ਭਾਜਪਾ ਲਈ ਹਮਾਇਤ ਜੁਟਾਉਣ ਵਾਸਤੇ ਸਰਗਰਮੀ ਨਾਲ ਕੰਮ ਕਰ ਰਹੇ ਹਨ।...

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੱਡੀ ਸਾਜ਼ਿਸ਼ ਦਾ ਹਿੱਸਾ: ਐਡਵੋਕੇਟ ਧਾਮੀ ਨੇ ਫ਼ਿਰੋਜ਼ਪੁਰ ਦੇ ਪਿੰਡ ਬੰਡਾਲਾ ’ਚ ਹੋਈ ਘਟਨਾ ਦੀ ਕੀਤੀ ਸਖ਼ਤ ਨਿੰਦਾ

ਯੈੱਸ ਪੰਜਾਬ ਅੰਮ੍ਰਿਤਸਰ, 5 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਵਿਖੇ ਗੁਰਦੁਆਰਾ ਸਾਹਿਬ ਬਾਬਾ ਬੀਰ ਸਿੰਘ ’ਚ ਸ੍ਰੀ ਗੁਰੂ...

ਮਨੋਰੰਜਨ

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਸੋਸ਼ਲ ਮੀਡੀਆ

223,141FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...