Tuesday, May 7, 2024

ਵਾਹਿਗੁਰੂ

spot_img
spot_img

ਦੋ ਔਰਤਾਂ ਦੇ ਅੰਨ੍ਹੇ ਕਤਲਾਂ ਦੀ ਗੁੱਥੀ ਸੁਲਝੀ – ਆਪਣੀ ਪਹਿਲੀ ਪਤਨੀ ਅਤੇ ਮੰਗੇਤਰ ਦਾ ਨਾਈਟਰੋਜਨ ਗੈਸ ਨਾਲ ਕਤਲ ਕਰਨ ਵਾਲਾ ਕਾਬੂ: ਐਸ.ਐਸ.ਪੀ. ਭੁੱਲਰ

- Advertisement -

ਯੈੱਸ ਪੰਜਾਬ
ਪਟਿਆਲਾ, 22 ਅਕਤੂਬਰ, 2021:
ਪਹਿਲਾਂ ਹੀ ਦੋ ਵਿਆਹ ਕਰਵਾ ਕੇ ਆਪਣੀ ਪਹਿਲੀ ਪਤਨੀ ਸੁਖਦੀਪ ਕੌਰ ਅਤੇ ਹੁਣ ਵਾਲੀ ਮੰਗੇਤਰ ਛਪਿੰਦਰਪਾਲ ਦਾ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਨਾਈਟ੍ਰੋਜਨ ਗੈਸ ਚੜ੍ਹਾ ਕੇ ਕਤਲ ਕਰਨ ਵਾਲਾ ਵਿਅਕਤੀ ਪੁਲਿਸ ਦੀ ਗ੍ਰਿਫ਼ਤ ‘ਚ 6 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਹੈ।

ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ 13 ਅਕਤੂਬਰ ਤੋਂ ਬਠਿੰਡਾ ਦੀ ਲਾਪਤਾ ਹੋਈ ਲੜਕੀ ਛਪਿੰਦਰਪਾਲ ਕੌਰ ਪੁੱਤਰੀ ਸੁਖਚੈਨ ਸਿੰਘ ਸਮੇਤ ਇੱਕ ਹੋਰ ਮਹਿਲਾ, ਸੁਖਦੀਪ ਕੌਰ ਦੇ ਹੋਏ ਕਤਲ ਦੀ ਗੁੱਥੀ ਨੂੰ ਪਟਿਆਲਾ ਪੁਲਿਸ ਨੇ ਸੁਲਝਾ ਕੇ ਨਵਨਿੰਦਰਪ੍ਰੀਤਪਾਲ ਸਿੰਘ ਪੁੱਤਰ ਬਲਵੰਤ ਸਿੰਘ, ਵਾਸੀ ਸਲਾਰੀਆ ਵਿਹਾਰ, ਅਰਬਨ ਅਸਟੇਟ ਪਟਿਆਲਾ ਨੂੰ ਕਾਬੂ ਕਰ ਲਿਆ ਹੈ। ਸ. ਭੁੱਲਰ ਨੇ ਦੱਸਿਆ ਕਿ ਇਸਨੇ ਦੋਵਾਂ ਹੀ ਔਰਤਾਂ ਨੂੰ ਨਾਈਟ੍ਰੋਜਨ ਦੇ ਸਿਲੰਡਰ ਨੂੰ ਆਕਸੀਜਨ ਦਾ ਸਿਲੰਡਰ ਦੱਸਦਿਆਂ ਆਕਸੀਜਨ ਦੇ ਫਾਇਦੇ ਗਿਣਾਉਂਦਿਆਂ ਨਾਈਟ੍ਰੋਜਨ ਗੈਸ ਦੇ ਮਾਸਕ ਉਨ੍ਹਾਂ ਦੇ ਲਗਾਏ ਤੇ ਕਤਲ ਕਰ ਦਿੱਤਾ।

ਐਸ.ਐਸ.ਪੀ. ਸ. ਭੁੱਲਰ ਨੇ ਦੱਸਿਆ ਕਿ ਇਸ ਅਹਿਮ ਮਾਮਲੇ ਨੂੰ ਐਸ.ਪੀ. ਜਾਂਚ ਡਾ. ਮਹਿਤਾਬ ਸਿੰਘ, ਡੀ.ਐਸ.ਪੀ. ਜਾਂਚ ਮੋਹਿਤ ਅਗਰਵਾਲ, ਡੀ.ਐਸ.ਪੀ. ਸਿਟੀ-2 ਸੌਰਵ ਜਿੰਦਲ ਦੀ ਨਿਗਰਾਨੀ ਹੇਠ ਇੰਚਾਰਜ ਸੀ.ਆਈ.ਏ ਸਟਾਫ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਮੁੱਖ ਅਫ਼ਸਰ ਅਰਬਨ ਅਸਟੇਟ ਥਾਣੇਦਾਰ ਰੋਣੀ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਹੱਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਛਪਿੰਦਰਪਾਲ ਕੌਰ ਦੇ ਅਗਵਾ ਹੋਣ ਸਬੰਧੀ ਉਸਦੇ ਪਿਤਾ ਸੁਖਚੈਨ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਮਿਤੀ 19 ਅਕਤੂਬਰ 2021 ਨੂੰ ਆਈ.ਪੀ.ਸੀ. ਦੀ ਧਾਰਾ 368 ਤਹਿਤ ਦਰਜ ਮੁੱਕਦਮੇ ‘ਚ ਹੁਣ 302 ਦਾ ਵਾਧਾ ਕੀਤਾ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਐਲ.ਐਲ.ਬੀ. ਦੀ ਡਿਗਰੀ ਧਾਰਕ 28 ਸਾਲਾ ਛਪਿੰਦਰਪਾਲ ਕੌਰ ਦਾ ਵਿਆਹ 20 ਅਕਤੂਬਰ ਨੂੰ ਐਮ.ਏ. ਮਨੋਵਿਗਿਆਨ ਅਤੇ ਐਲ.ਐਲ.ਬੀ. ਤੇ ਆਨਲਾਈਨ ਮੈਥ ਅਧਿਆਪਕ, ਨਵਨਿੰਦਰਪ੍ਰੀਤਪਾਲ ਸਿੰਘ ਨਾਲ ਹੋਣਾ ਸੀ ਅਤੇ ਉਹ 11 ਅਕਤੂਬਰ ਨੂੰ ਬਠਿੰਡਾ ਤੋਂ ਪਟਿਆਲਾ ਆਈ ਸੀ ਪਰੰਤੂ ਉਹ ਵਾਪਸ ਆਪਣੇ ਘਰ ਨਹੀਂ ਸੀ ਪਰਤੀ। ਇਸ ਮਾਮਲੇ ਦੀ ਜਾਂਚ ਕਰਦਿਆਂ ਇਹ ਗੱਲ ਸਾਹਮਣੇ ਆਈ ਕਿ ਨਵਨਿੰਦਰਪ੍ਰੀਤਪਾਲ ਸਿੰਘ ਪਹਿਲਾਂ ਵੀ ਵਿਆਹਿਆ ਹੋਇਆ ਸੀ, ਨੇ 13 ਅਕਤੂਬਰ ਨੂੰ ਆਪਣੀ ਮੰਗੇਤਰ ਦਾ ਕਤਲ ਕਰਕੇ ਉਸਦੀ ਲਾਸ਼ ਆਪਣੇ ਘਰ ਦੇ ਬੈਡਰੂਮ ਵਿੱਚ ਦੱਬ ਦਿੱਤੀ ਸੀ, ਜਿਸ ਨੂੰ ਕਾਰਜਕਾਰੀ ਮੈਜਿਸਟ੍ਰੇਟ ਦੀ ਹਾਜਰੀ ‘ਚ ਬਰਾਮਦ ਕਰਕੇ, ਮੈਡੀਕਲ ਬੋਰਡ ਤੋਂ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।

ਸ. ਭੁੱਲਰ ਨੇ ਦੱਸਿਆ ਕਿ ਜਾਂਚ ਦੌਰਾਨ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਨਵਨਿੰਦਰਪ੍ਰੀਤਪਾਲ ਸਿੰਘ ਨੇ 12 ਫਰਵਰੀ 2018 ਨੂੰ ਪਿੰਡ ਬਿਸ਼ਨਪੁਰਾ ਤਹਿਸੀਲ ਸੁਨਾਮ ਦੀ ਵਸਨੀਕ ਤਿੰਨ ਐਮ.ਏ. ਦੀਆਂ ਡਿਗਰੀਆਂ ਧਾਰਕ ਸੁਖਦੀਪ ਕੌਰ ਪੁੱਤਰੀ ਨਿਰਮਲ ਸਿੰਘ ਨਾਲ ਵੀ ਵਿਆਹ ਕਰਾਇਆ ਸੀ, ਜੋਕਿ ਇਸ ਵੱਲੋਂ ਆਪਣੇ ਭਰਾ ਨਾਲ ਮਿਲਕੇ ਚਲਾਏ ਜਾ ਰਹੇ ਆਈਲਟਸ ਸੈਂਟਰ ‘ਤੇ 2009 ‘ਚ ਕਲਾਸਾਂ ਲਾਉਣ ਆਉਂਦੀ ਸੀ, ਇਸ ਦੀ ਮੌਤ 19-20 ਸਤੰਬਰ 2021 ਦੀ ਦਰਮਿਆਨੀ ਰਾਤ ਨੂੰ ਹੋਈ ਸੀ, ਜਿਸ ਦੇ ਪੇਕੇ ਪਰਿਵਾਰ ਨੂੰ ਇਸਨੇ ਇਹ ਗੱਲ ਦੱਸੀ ਸੀ ਕਿ ਸੁਖਦੀਪ ਕੌਰ ਦੀ ਮੌਤ ਅਟੈਕ ਨਾਲ ਹੋਈ ਸੀ ਅਤੇ ਇਸਨੇ ਸੁਖਦੀਪ ਕੌਰ ਦਾ ਸੰਸਕਾਰ ਵੀ ਕਰ ਦਿੱਤਾ ਸੀ। ਪਰੰਤੂ ਜਾਂਚ ਦੌਰਾਨ ਇਸਨੇ ਇਹ ਮੰਨਿਆ ਕਿ ਉਹ ਗਰਭਵਤੀ ਸੀ ਅਤੇ ਉਸਨੂੰ ਵੀ ਇਸਨੇ ਨਾਈਟ੍ਰੋਜਨ ਗੈਸ ਚੜ੍ਹਾ ਕੇ ਕਤਲ ਕੀਤਾ ਸੀ।

ਨਵਨਿੰਦਰਪ੍ਰੀਤਪਾਲ ਸਿੰਘ ਨੇ ਆਪਣੀ ਮੰਗੇਤਰ ਛਪਿੰਦਰਪਾਲ ਕੌਰ ਨੂੰ ਵੀ ਨਾਈਟਰੋਜਨ ਬਾਰੇ ਭੁਲੇਖੇ ‘ਚ ਪਾਉਂਦਿਆਂ, ਇਹ ਵਿਸ਼ਵਾਸ਼ ਦੁਆਇਆ, ਕਿ ਆਕਸੀਜਨ ਲੈਣ ਦੇ ਨਾਲ ਚਿਹਰੇ ਉੱਪਰ ਕਾਫੀ ਗਲੋਅ ਆਉਦੀ ਹੈ।ਇਸ ਬਹਾਨੇ ਨਾਲ ਆਕਸੀਜਨ ਦੱਸ ਕੇ ਉਸਦੇ ਮੂੰਹ ਉੱਪਰ ਵੀ ਨਾਈਟਰੋਜਨ ਗੈਸ ਵਾਲਾ ਮਾਸਕ ਲਗਾ ਦਿੱਤਾ ਅਤੇ ਜਿਸ ਨਾਲ ਉਸ ਦੀ ਮੌਤ ਹੋ ਗਈ। ਉਸਨੇ ਲਾਸ਼ ਨੂੰ ਆਪਣੇ ਬੈਡਰੂਮ ਵਿੱਚ ਹੀ ਪਹਿਲਾਂ ਹੀ ਆਪਣੇ ਬੈਡਾਂ ਦੇ ਥੱਲੇ ਪੁੱਟੇ ਟੋਏ ਵਿੱਚ ਦੱਬ ਦਿੱਤਾ ਤੇ ਇਸਦੇ ਘਰ ਦਿਆਂ ਨੂੰ ਮਿਤੀ 14 ਅਕਤੂਬਰ ਨੂੰ ਇਤਲਾਹ ਦੇ ਦਿੱਤੀ ਕਿ ਛਪਿੰਦਰਪਾਲ ਕੌਰ ਨਾਰਾਜ ਹੋ ਕੇ ਕਿਧਰੇ ਬਿਨ੍ਹਾਂ ਦੱਸੇ ਰਾਤ ਨੂੰ ਕਿਧਰੇ ਚਲੀ ਗਈ ਹੈ।

Áੈਸ.ਐਸ.ਪੀ. ਸ. ਭੁੱਲਰ ਨੇ ਦੱਸਿਆ ਕਿ ਨਵਨਿੰਦਰਪ੍ਰੀਤਪਾਲ ਸਿੰਘ, ਨੇ ਫਰਵਰੀ 2018 ‘ਚ ਆਪਣਾ ਪਹਿਲਾ ਵਿਆਹ ਮ੍ਰਿਤਕ ਸੁਖਦੀਪ ਕੌਰ ਨਾਲ ਕਰਵਾਇਆ ਅਤੇ ਫਿਰ ਮਿਤੀ 1 ਅਕਤੂਬਰ 2018 ਨੂੰ ਇੱਕ ਹੋਰ ਲੜਕੀ ਲਖਵਿੰਦਰ ਕੌਰ ਪੁੱਤਰੀ ਗੁਰਚਰਨ ਸਿੰਘ ਵਾਸੀ ਭਵਾਨੀਗੜ੍ਹ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੱਸਿਆ ਇਹ ਲੜੀਵਾਰ ਇਨ੍ਹਾਂ ਲੜਕੀਆਂ ਦੇ ਸੰਪਰਕ ਵਿੱਚ ਆਉਦਾ ਰਿਹਾ ਅਤੇ ਉਹਨਾਂ ਨਾਲ ਵਿਆਹ ਵੀ ਕਰਵਾ ਲਏ ਪ੍ਰੰਤੂ ਉਹ ਹੁਣ ਆਪਣੇ ਆਪ ਨੂੰ ਬਹੁਤ ਫਸਿਆ ਹੋਇਆ ਮਹਿਸੂਸ ਕਰ ਰਿਹਾ ਸੀ ਜਿਸ ਕਾਰਨ ਉਸ ਨੇ ਸੁਖਦੀਪ ਕੌਰ ਅਤੇ ਛਪਿੰਦਰਪਾਲ ਕੌਰ ਨੂੰ ਪੂਰੀ ਸੋਚੀ ਸਮਝੀ ਯੋਜਨਾ ਤਹਿਤ ਮਾਰ ਦਿੱਤਾ।

ਸ. ਹਰਚਰਨ ਸਿੰਘ ਭੁੱਲਰ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਦਿਆਂ ਇੱਕ ਗੱਲ ਹੋਰ ਸਾਹਮਣੇ ਆਈ ਹੈ ਕਿ ਨਵਨਿੰਦਰਪ੍ਰੀਤਪਾਲ ਸਿੰਘ ਦੇ ਘਰ ਨੇੜੇ ਰਹਿੰਦੀ ਇੱਕ ਹੋਰ ਲੜਕੀ ਕਮਲਪ੍ਰੀਤ ਕੌਰ ਸਿੱਧੂ ਨੇ 18 ਜੂਨ 2014 ‘ਚ ਆਤਮ ਹੱਤਿਆ ਕੀਤੀ ਸੀ, ਜਿਸ ਦੇ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਸ ਦੇ ਵੱਲੋਂ ਆਤਮ ਹੱਤਿਆ ਕਰਨ ਦੀ ਕੜੀ ਵੀ ਇਸੇ ਦੋਸ਼ੀ ਨਾਲ ਜੁੜਦੀ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਲੜਕੀਆਂ ਨੂੰ ਵਰਗਲਾ ਕੇ ਆਪਣੇ ਝਾਂਸੇ ‘ਚ ਲੈਣ ਦਾ ਆਦੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਮਨਜਿੰਦਰ ਸਿਰਸਾ ਨੇ ਦੇਸ਼ ਭਰ ’ਚ ਸਿੱਖ ਭਾਈਚਾਰੇ ਦੀ ਭਾਜਪਾ ਲਈ ਹਮਾਇਤ ਵਾਸਤੇ ਸੰਭਾਲੀ ਕਮਾਂਡ

ਯੈੱਸ ਪੰਜਾਬ ਨਵੀਂ ਦਿੱਲੀ/ਮੁੰਬਈ/ਚੰਡੀਗੜ੍ਹ, 6 ਮਈ, 2024 ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇਸ਼ ਭਰ ਵਿਚ ਸਿੱਖ ਕੌਮ ਦੀ ਭਾਜਪਾ ਲਈ ਹਮਾਇਤ ਜੁਟਾਉਣ ਵਾਸਤੇ ਸਰਗਰਮੀ ਨਾਲ ਕੰਮ ਕਰ ਰਹੇ ਹਨ।...

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੱਡੀ ਸਾਜ਼ਿਸ਼ ਦਾ ਹਿੱਸਾ: ਐਡਵੋਕੇਟ ਧਾਮੀ ਨੇ ਫ਼ਿਰੋਜ਼ਪੁਰ ਦੇ ਪਿੰਡ ਬੰਡਾਲਾ ’ਚ ਹੋਈ ਘਟਨਾ ਦੀ ਕੀਤੀ ਸਖ਼ਤ ਨਿੰਦਾ

ਯੈੱਸ ਪੰਜਾਬ ਅੰਮ੍ਰਿਤਸਰ, 5 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਵਿਖੇ ਗੁਰਦੁਆਰਾ ਸਾਹਿਬ ਬਾਬਾ ਬੀਰ ਸਿੰਘ ’ਚ ਸ੍ਰੀ ਗੁਰੂ...

ਮਨੋਰੰਜਨ

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਸੋਸ਼ਲ ਮੀਡੀਆ

223,140FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...