Tuesday, May 7, 2024

ਵਾਹਿਗੁਰੂ

spot_img
spot_img

ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਐਗਰੋ ਵੱਲੋਂ ਕਿੰਨੂੰ ਦੇ ਛਿੱਲੜਾਂ ਤੋਂ ਪੋਲਟਰੀ ਫ਼ੀਡ ‘ਲਿਮੋਪੈਨ’ ਤਿਆਰ: ਮਨਜੀਤ ਸਿੰਘ ਬਰਾੜ

- Advertisement -

ਯੈੱਸ ਪੰਜਾਬ
ਚੰਡੀਗੜ੍ਹ, 22 ਅਕਤੂਬਰ, 2020 –
ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪੰਜਾਬ ਐਗਰੋ ਚੰਡੀਗੜ੍ਹ ਨੇ ਆਪਸੀ ਸਹਿਯੋਗ ਨਾਲ ਕਿਨੂੰ ਦੇ ਛਿਲਕਿਆਂ ਤੋਂ ਬਣਿਆ ਉਤਪਾਦ ‘ਲਿਮੋਪੈਨ’ ਤਿਆਰ ਕੀਤਾ ਹੈ ਜੋ ਇਕ ਬਾਇਓ-ਇੰਜੀਨੀਅਰਡ ਨਿਊਟਰਾਸੀਊਟੀਕਲ ਹੈ। ਇਹ ਪੋਲਟਰੀ ਫੀਡ ਵਿੱਚ ਜੈਵਿਕ-ਵਿਰੋਧੀ ਦੇ ਬਦਲ ਦੀ ਯੋਗਤਾ ਵਾਲੀ ਪੋਲਟਰੀ ਫੀਡ ਸਪਲੀਮੈਂਟ ਹੈ।

ਪੰਜਾਬ ਐਗਰੋ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਬਰਾੜ, ਜਿਹਨਾਂ ਦੁਆਰਾ ਸਾਰੀ ਪ੍ਰਕਿਰਿਆ ਦੀ ਅਗਵਾਈ ਕੀਤੀ ਗਈ, ਨੇ ਯੂਨੀਵਰਸਿਟੀ ਤੇ ਪੰਜਾਬ ਐਗਰੋ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਦਲ ਭਵਿੱਖ ਦੇ ਉਦਯੋਗਿਕ-ਅਕਾਦਮਿਕ ਭਾਈਵਾਲੀ ਲਈ ਰਾਹ ਪੱਧਰਾ ਕਰੇਗਾ ਜੋ ਖਿੱਤੇ ਵਿੱਚ ਵਿਗਿਆਨਕ ਸੂਝ ਅਤੇ ਵਪਾਰਕ ਪ੍ਰਕਿਰਤੀ ਨੂੰ ਮਜ਼ਬੂਤ ਕਰੇਗਾ। ਪੰਜਾਬ ਐਗਰੋ ਨੇ ਇਸ ਉਤਪਾਦ ਸਬੰਧੀ ਖੋਜ ਤੇ ਵਿਕਾਸ ਲਈ ਫੰਡ ਦੇਣ ਤੋਂ ਇਲਾਵਾ ਮਹੱਤਵਪੂਰਨ ਜਾਣਕਾਰੀ ਵੀ ਮੁਹੱਈਆ ਕਰਵਾਈ ਹੈ।

ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਕਿਹਾ ਕਿ ਪੋਲਟਰੀ ਫੀਡ ਵਿੱਚ ਐਂਟੀਬਾਇਓਟਿਕਸ ਦੀ ਨਿਰੰਤਰ ਵਰਤੋਂ ਨੂੰ ਮਨੁੱਖਾਂ ਵਿੱਚ ਪ੍ਰਤੀਰੋਧ ਪੈਦਾ ਕਰਨ ਦਾ ਕਾਰਨ ਮੰਨਿਆ ਜਾਂਦਾ ਹੈ ਕਿਉਂ ਜੋ ਮਨੁੱਖ ਪੋਲਟਰੀ ਦੀ ਰਹਿੰਦ-ਖੂੰਹਦ ਦੇ ਅਸਿੱਧੇ ਤੌਰ ‘ਤੇ ਖਪਤਕਾਰ ਬਣ ਜਾਂਦੇ ਹਨ।

ਬੁਲਾਰੇ ਨੇ ਕਿਹਾ ਕਿ ਇਹ ਉਤਪਾਦ ਕਿਨੂੰ ਦੇ ਛਿਲਕਿਆਂ ਵਿੱਚ ਮੌਜੂਦ ਫਾਈਟੋਕਨਸਟਿਐਂਟਜ਼ ਦੇ ਰੋਗਾਣੂਨਾਸ਼ਕ ਦੀ ਸਮਰੱਥਾ ਦੀ ਵਰਤੋਂ ਕਰਦਾ ਹੈ ਅਤੇ ਪੰਜਾਬ ਕਿਨੂੰ ਦੇ ਜੂਸ ਬਣਾਉਣ ਦੀ ਪ੍ਰਕਿਰਿਆ ਵਿਚ ਇਸ ਦਾ ਪ੍ਰਮੁੱਖ ਉਤਪਾਦਕ ਬਣ ਗਿਆ ਹੈ ਅਤੇ ਇਸੇ ਪ੍ਰਕਿਰਿਆ ਵਿਚ ਛਿਲਕੇ ਦੀ ਵੱਡੀ ਮਾਤਰਾ ਪੈਦਾ ਹੁੰਦੀ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਤਕਨਾਲੋਜੀ ਨੇ ਬਾਗਬਾਨੀ ਦੀ ਰਹਿੰਦ-ਖੂਹੰਦ ਦੀ ਟਿਕਾਊ ਵਰਤੋਂ ਕਰਕੇ ਇਕ ਵਿਸ਼ੇਸ਼ ਉਪਯੋਗਤਾ ਵਾਲਾ ਉਤਪਾਦ ਤਿਆਰ ਕਰਕੇ ਮਿਸਾਲ ਕਾਇਮ ਕੀਤੀ ਹੈ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਮਿੰਨੀ ਸਿੰਘ ਨੇ ਕਿਹਾ ਕਿ ਉਹਨਾਂ ਅਤੇ ਉਹਨਾਂ ਟੀਮ ਨੇ ਨੈਨੋਟੈਕਨਾਲੋਜੀ ਦੀ ਵਰਤੋਂ ਵਿਕਸਤ ਕਰਨ ਲਈ ਕੀਤੀ, ਜਿਸ ਵਿੱਚ ਖੋਜ ਤੇ ਵਿਕਾਸ (ਆਰ ਐਂਡ ਡੀ) ਦੇ 9 ਸਾਲ ਲੱਗ ਗਏ। ਇਸੇ ਦੌਰਾਨ, ਗਡਵਾਸੂ ਤੋਂ ਡਾ. ਮੰਜੂ ਵਧਵਾ ਦੀ ਟੀਮ ਨੇ ਖੋਜ ਰਾਹੀਂ ਪੋਲਟਰੀ ‘ਤੇ ਅਮਲੀ ਟਰਾਇਲ ਕੀਤੇ।

ਐਨ.ਆਈ.ਪੀ.ਈ.ਆਰ. ਵਿਖੇ ਨੈਸ਼ਨਲ ਟੌਕਸੀਲੌਜੀ ਸੈਂਟਰ ਵੱਲੋਂ ਉਤਪਾਦ ਦੀ ਸੁਰੱਖਿਆ ਦਾ ਪਤਾ ਲਾਇਆ ਗਿਆ। ਸਿਰਫ ਉਸ ਉਪਰੰਤ ਤਕਨਾਲੋਜੀ ਨੂੰ ਜੁਗਰਨੌਟ ਹੌਸਪੀਟੈਲਿਟੀ ਸਰਵਿਸਿਜ਼, ਪੁਣੇ ਭੇਜਿਆ ਗਿਆ।

ਡਾ. ਅਸ਼ੋਕ ਮਲਿਕ, ਕੋਆਰਡੀਨੇਟਰ ਅਤੇ ਡਾ. ਬੀ. ਐਸ. ਸੂਚ, ਡਿਪਟੀ ਕੋਆਰਡੀਨੇਟਰ, ਆਈ.ਪੀ.ਆਰ. ਐਂਡ ਟੈਕਨੋਲੋਜੀ ਟ੍ਰਾਂਸਫਰ ਸੈੱਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬ ਐਗਰੋ ਚੰਡੀਗੜ੍ਹ ਵਿਖੇ ਆਪਣੀ ਟੀਮ ਦੇ ਨਾਲ ਟੈਕਨੋਲੋਜੀ ਟ੍ਰਾਂਸਫਰ ਪ੍ਰਕਿਰਿਆ ਵਿੱਚ ਸਹਿਯੋਗ ਦਿੱਤਾ।

ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਬੀ.ਐਸ. ਘੁੰਮਣ ਨੇ ਟੀਮ ਨੂੰ ਅਜਿਹੇ ਮਹੱਤਵਪੂਰਣ ਵਿਗਿਆਨਕ ਉਤਪਾਦ ਲਈ ਵਧਾਈ ਦਿੱਤੀ ਜੋ ਸਮਾਜ ਲਈ ਵੱਡੀ ਪੱਧਰ ‘ਤੇ ਸਹਾਈ ਹੋਣਗੇ।


Click here to Like us on Facebook


 

- Advertisement -

ਸਿੱਖ ਜਗ਼ਤ

ਮਨਜਿੰਦਰ ਸਿਰਸਾ ਨੇ ਦੇਸ਼ ਭਰ ’ਚ ਸਿੱਖ ਭਾਈਚਾਰੇ ਦੀ ਭਾਜਪਾ ਲਈ ਹਮਾਇਤ ਵਾਸਤੇ ਸੰਭਾਲੀ ਕਮਾਂਡ

ਯੈੱਸ ਪੰਜਾਬ ਨਵੀਂ ਦਿੱਲੀ/ਮੁੰਬਈ/ਚੰਡੀਗੜ੍ਹ, 6 ਮਈ, 2024 ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇਸ਼ ਭਰ ਵਿਚ ਸਿੱਖ ਕੌਮ ਦੀ ਭਾਜਪਾ ਲਈ ਹਮਾਇਤ ਜੁਟਾਉਣ ਵਾਸਤੇ ਸਰਗਰਮੀ ਨਾਲ ਕੰਮ ਕਰ ਰਹੇ ਹਨ।...

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੱਡੀ ਸਾਜ਼ਿਸ਼ ਦਾ ਹਿੱਸਾ: ਐਡਵੋਕੇਟ ਧਾਮੀ ਨੇ ਫ਼ਿਰੋਜ਼ਪੁਰ ਦੇ ਪਿੰਡ ਬੰਡਾਲਾ ’ਚ ਹੋਈ ਘਟਨਾ ਦੀ ਕੀਤੀ ਸਖ਼ਤ ਨਿੰਦਾ

ਯੈੱਸ ਪੰਜਾਬ ਅੰਮ੍ਰਿਤਸਰ, 5 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਵਿਖੇ ਗੁਰਦੁਆਰਾ ਸਾਹਿਬ ਬਾਬਾ ਬੀਰ ਸਿੰਘ ’ਚ ਸ੍ਰੀ ਗੁਰੂ...

ਮਨੋਰੰਜਨ

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਸੋਸ਼ਲ ਮੀਡੀਆ

223,140FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...