ਉੱਤੋੜਿੱਤੀ ਫਿਰ ਲੱਗੇ ਕਈ ਹੋਣ ਹਮਲੇ,
ਅਪਰਾਧੀ ਵੇਖ ਮੌਕਾ ਕਰਨ ਮਾਰ ਮੀਆਂ।
ਜਦ ਵੀ ਏਦਾਂ ਦੇ ਪਾਪੀ ਨੁਕਸਾਨ ਕਰਦੇ,
ਸਮਝੀ ਪ੍ਰਬੰਧ ਦੀ ਜਾਂਦੀ ਹੈ ਹਾਰ ਮੀਆਂ।
ਜਨਤਾ ਲੱਗਦੀ ਬਹੁਤ ਫਿਰ ਕਰਨ ਗੱਲਾਂ,
ਕਹਿੰਦੇ ਕਿੱਥੇ ਆ ਸਾਡੀ ਸਰਕਾਰ ਮੀਆਂ।
ਚਾਰ ਕੁ ਦਿਨਾਂ ਨੂੰ ਜਾਂਦੇ ਆ ਬਦਲ ਲੋਕੀਂ,
ਹੁੰਦਾ ਅਸਲੋਂ ਫਿਰ ਉਲਟ ਪ੍ਰਚਾਰ ਮੀਆਂ।
ਚੇਤੇ ਲੋਕਾਂ ਨੂੰ ਬਾਹਲੇ ਨਹੀਂ ਦਿਨ ਰਹਿੰਦਾ,
ਹੋਵੇ ਕੁਝ ਯਾਦ ਵੀ ਲੋਕਾਂ ਦੀ ਘੱਟ ਮੀਆਂ।
ਪਿਛਲੀ ਮਾਰ ਦੀ ਯਾਦ ਵੀ ਫੇਰ ਆਉਂਦੀ,
ਵੱਜਦੀ ਜਦੋਂ ਕੋਈ ਨਵੀਂ ਆ ਸੱਟ ਮੀਆਂ।
-ਤੀਸ ਮਾਰ ਖਾਂ
16 ਮਾਰਚ, 2025