ਅੱਜ-ਨਾਮਾ
ਚਰਚਾ ਆਮ ਸੁਣਦੀ ਬਹੁਤ ਠੱਗੀਆਂ ਦੀ,
ਰਹਿੰਦੇ ਇਸੇ ਨਾਲ ਭਰੇ ਅਖਬਾਰ ਮੀਆਂ।
ਲੋਕੀਂ ਪੁਲਸ ਨੂੰ ਕਰਨ ਸ਼ਿਕਾਇਤ ਜਾਂਦੇ,
ਬਣ ਜਾਣ ਠੱਗੀ ਦੇ ਜਦੋਂ ਸ਼ਿਕਾਰ ਮੀਆਂ।
ਆਖੇ ਸਰਕਾਰ ਤਾਂ ਆਖਦਾ ਮੀਡੀਆ ਵੀ,
ਹੋ ਜਾਏ ਆਪ ਜਨਤਾ ਖਬਰਦਾਰ ਮੀਆਂ।
ਫਿਰ ਵੀ ਮਾਸਾ ਨਾ ਲੋਕ ਨੇ ਸਮਝ ਕਰਦੇ,
ਕਰ ਲੈਣ ਠੱਗ ਦਾ ਝੱਟ ਇਤਬਾਰ ਮੀਆਂ।
ਫੜੇ ਜਾਣ ਦੋਸ਼ੀ ਬੇਸ਼ੱਕ ਕੁਝ ਸਮਾਂ ਪਿੱਛੋਂ,
ਮਿਲਦਾ ਪੂਰਾ ਨਹੀਂ ਲੁੱਟਿਆ ਮਾਲ ਮੀਆਂ।
ਓਦੋਂ ਤੱਕ ਪਰ ਠੱਗੀਆਂ ਰੁਕਣੀਆਂ ਨਹੀਂ,
ਜਦ ਤੱਕ ਕਰਨ ਨਾ ਲੋਕ ਖਿਆਲ ਮੀਆਂ।
-ਤੀਸ ਮਾਰ ਖਾਂ
17 March, 2025