ਯੈੱਸ ਪੰਜਾਬ
ਨਿਊਯਾਰਕ, 31 ਜਨਵਰੀ, 2025
United Nations ਵੱਲੋਂ ਮਾਨਤਾ ਪ੍ਰਾਪਤ ਸੰਸਥਾ ਯੂਨਾਈਟਿਡ ਸਿੱਖਜ਼ ਨੇ America ਦੀ ਹੋਮਲੈਂਡ ਸੁਰੱਖਿਆ ਵਿਭਾਗ (48S) ਵੱਲੋਂ “ਸੰਵੇਦਨਸ਼ੀਲ ਖੇਤਰਾਂ” ਦੀ ਸੁਰੱਖਿਆ ਸੰਬੰਧੀ ਨਿਯਮ ਰੱਦ ਕਰਨ ਦੇ ਫੈਸਲੇ ‘ਤੇ ਗੰਭੀਰ ਚਿੰਤਾ ਜਤਾਈ ਹੈ।
ਇਹ ਨਿਯਮ ਇਮੀਗ੍ਰੇਸ਼ਨ ਇਨਫੋਰਸਮੈਂਟ ਕਾਰਵਾਈਆਂ ਤੋਂ ਧਾਰਮਿਕ ਥਾਵਾਂ, ਜਿਵੇਂ ਕਿ ਗੁਰੂਦਵਾਰਿਆਂ ਦੀ ਰੱਖਿਆ ਕਰਦੇ ਸਨ। ਇਹ ਤਬਦੀਲੀ ਨਿਯਮਾਂ ਦੇ ਰੱਦ ਹੋਣ ਬਾਅਦ ਨਿਊਯਾਰਕ ਅਤੇ ਨਿਊਜਰਸੀ ਖੇਤਰਾਂ ਦੇ ਗੁਰੂਦੁਆਰਿਆਂ ‘ਤੇ ਹੋਮਲੈਂਡ ਸੁਰੱਖਿਆ ਵਿਭਾਗ (48S) ਦੇ ਏਜੰਟਾਂ ਵੱਲੋਂ ਇਨਫੋਰਸਮੈਂਟ ਦੀਆਂ ਕਾਰਵਾਈਆਂ ਦੀਆਂ ਰਿਪੋਰਟਾਂ ਨਾਲ ਆਈ ਹੈ। ਇਹ ਕਾਰਵਾਈਆਂ ਸਿੱਖ ਧਾਰਮਿਕ ਥਾਵਾਂ ਦੀ ਪਵਿੱਤਰਤਾ ਅਤੇ ਇਮੀਗ੍ਰੈਂਟ ਭਾਈਚਾਰੇ ਲਈ ਉਨ੍ਹਾਂ ਦੀ ਮਹੱਤਤਾ ਦੀ ਉਲੰਘਣਾ ਕਰਦੀਆਂ ਹਨ।
ਯੂਨਾਈਟਿਡ ਸਿੱਖਜ਼ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਯੂਨਾਈਟਿਡ ਸਿੱਖਜ਼ ਇਨ੍ਹਾਂ ਛਾਪਿਆਂ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ ਅਤੇ ਗੁਰਦੁਆਰਿਆਂ ਅਤੇ ਸਿੱਖ ਗੁਰੂ ਘਰਾਂ ਦੀ ਪਵਿੱਤਰਤਾ ਭੰਗ ਹੋਣ ‘ਤੇ ਗੰਭੀਰ ਚਿੰਤਾ ਜਤਾਉਂਦਾ ਹੈ।
ਉਨ੍ਹਾਂ ਕਿਹਾ ਕਿ “ਜੇਕਰ ‘ਇਹ ਵਿਸ਼ੇਸ਼ ਥਾਵਾਂ’ ਵਿੱਚ ਗੁਰਦੁਆਰੇ ਸ਼ਾਮਲ ਹਨ, ਤਾਂ ਅਸੀਂ 500 ਸਾਲ ਪੁਰਾਣੇ ਉਹ ਪ੍ਰੋਟੋਕਾਲ ਉੱਭਾਰਨਾ ਚਾਹੁੰਦੇ ਹਾਂ, ਜੋ ਕਿਸੇ ਵੀ ਵਿਅਕਤੀ ਨੂੰ ਗੁਰਦੁਆਰਾ ਸਾਹਿਬ ਅੰਦਰ ਜਾਣ ਤੋਂ ਪਹਿਲਾਂ ਪੈਰ ਝਾੜਨ, ਸਿਰ ਢੱਕਣ ਅਤੇ ਪਵਿੱਤਰ ਥਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਅਤਿ ਆਦਰ ਦਿਖਾਉਣ ਦੀ ਲੋੜ ਦਿੰਦੇ ਹਨ।”
ਉਨ੍ਹਾਂ ਕਿਹਾ, “ਇਹ ਪ੍ਰਥਾ ਤੋੜਨਾ ਲੱਖਾਂ-ਕਰੋੜਾਂ ਸਿੱਖਾਂ ਦੀ ਆਸਥਾ ਦੀ ਉਲੰਘਣਾ ਹੈ ਅਤੇ ਉਹ ਧਾਰਮਿਕ ਆਜ਼ਾਦੀ ਦੇ ਸਿਧਾਂਤਾਂ ਨੂੰ ਨਜ਼ਰਅੰਦਾਜ਼ ਕਰਦਾ ਹੈ, ਜਿਹਨਾਂ ਉੱਤੇ ਇਹ ਦੇਸ਼ ਖੜ੍ਹਾ ਹੈ। ਇਹੀ ਚਿੰਤਾ ਤਦ ਵੀ ਬਣਦੀ ਹੈ ਜਦ ਅਮਰੀਕਾ ਦੀ ਇੰਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (935) ਦੇ ਏਜੰਟ ਸਿੱਖ ਘਰਾਂ ਵਿੱਚ ਜੁਤੇ ਪਾ ਕੇ ਜਾਂ ਬਿਨਾਂ ਸਿਰ ਢੱਕੇ ਦਾਖਲ ਹੁੰਦੇ ਹਨ, ਖ਼ਾਸ ਕਰਕੇ ਜੇਕਰ ਉਹ ਉਹਨਾਂ ਥਾਵਾਂ ਵਿੱਚ ਜਾਂਦੇ ਹਨ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਇਹ ਕਾਰਵਾਈਆਂ ਸਿੱਖ ਭਾਈਚਾਰੇ ਨੂੰ ਠੇਸ ਪਹੁਚਾਉਣ ਦਾ ਕਾਰਨ ਬਣੀਆਂ ਹਨ।
ਸੰਵੇਦਨਸ਼ੀਲ ਖੇਤਰਾਂ” ਦੀ ਇਹ ਸੁਰੱਖਿਆ ਇਮੀਗ੍ਰੈਂਟ ਭਾਈਚਾਰਿਆਂ ਅਤੇ ਕਾਨੂੰਨ ਪ੍ਰਵਰਤਕ ਏਜੰਸੀਆਂ ਵਿਚਕਾਰ ਭਰੋਸੇ ਨੂੰ ਬਣਾਈ ਰੱਖਣ ਲਈ ਮਹੱਤਵਪੂਰਨ ਸੀ। ਇਹ ਸੁਰੱਖਿਆ ਧਾਰਮਿਕ ਥਾਵਾਂ, ਸਕੂਲਾਂ, ਹਸਪਤਾਲਾਂ ਅਤੇ ਹੋਰ ਅਹਿਮ ਸੰਸਥਾਵਾਂ ਨੂੰ ਨਿਸ਼ਚਿੰਤ ਥਾਵਾਂ ਬਣਾਉਂਦੀਆਂ ਸਨ।
ਯੂਨਾਈਟਿਡ ਸਿਖਜ਼ ਹੋਮਲੈਂਡ ਸੁਰੱਖਿਆ ਵਿਭਾਗ ਨੂੰ ਸੰਵੇਦਨਸ਼ੀਲ ਖੇਤਰਾਂ ਦੀ ਸੁਰੱਖਿਆ ਤੁਰੰਤ ਬਹਾਲ ਕਰਨ ਅਤੇ ਗੁਰਦੁਆਰਿਆਂ ਤੇ ਹੋਰ ਧਾਰਮਿਕ ਥਾਵਾਂ ਉੱਤੇ ਇਮੀਗ੍ਰੇਸ਼ਨ ਇਨਫੋਰਸਮੈਂਟ ਦੀਆਂ ਕਾਰਵਾਈਆਂ ਨੂੰ ਰੋਕਣ ਦੀ ਅਪੀਲ ਕਰਦਾ ਹੈ।
ਗੁਰਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਕਿਸੇ ਵੀ ਘਟਨਾ-ਚੱਕਰ ਨੂੰ ਯੂਨਾਇਟਡ ਸਿਖਜ਼ ਕੋਲ ਦਰਜ਼ ਕਰਵਾਉਣ, ਤਾਂ ਜੋ ਇਨ੍ਹਾਂ ਕਾਰਵਾਈਆਂ ਦੀ ਜਵਾਬਦੇਹੀ ਅਤੇ ਪੂਰੀ ਜਾਂਚ ਕੀਤੀ ਜਾ ਸਕੇ ।ਅਸੀਂ ਹਰੇਕ ਇਮੀਗ੍ਰੈਂਟ ਭਾਈਚਾਰੇ ਦੇ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਦੇ ਹੱਕਾਂ, ਇਜ਼ਤ ਅਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਨ ਲਈ ਵਚਨਬੱਧ ਹਾਂ।
ਉਨ੍ਹਾਂ ਕਿਹਾ ਕਿ ਹੋਮਲੈਂਡ ਸੁਰੱਖਿਆ ਵਿਭਾਗ (48S) ਨੂੰ ਉਹਨਾਂ ਮੁੱਲਾਂ ‘ਤੇ ਕੰਮ ਕਰਨਾ ਚਾਹੀਦਾ ਹੈ, ਜੋ ਧਾਰਮਿਕ ਆਜ਼ਾਦੀ, ਮਨੁੱਖੀ ਹੱਕਾਂ ਅਤੇ ਸਮਾਨਤਾ ਨੂੰ ਸੱਚਮੁੱਚ ਦਰਸਾਉਂਦੇ ਹਨ, ਜਿਸ ਉੱਤੇ ਅਮਰੀਕਾ ਦੇਸ਼ ਅਡੋਲ ਖੜ੍ਹਾ ਹੈ।