Sunday, March 9, 2025
spot_img
spot_img
spot_img
spot_img

Union Budget ਹਰ ਵਰਗ ਨੂੰ ਦੇਵੇਗਾ ਵੱਡੀ ਸਹੂਲਤ: Arvind Khanna

ਯੈੱਸ ਪੰਜਾਬ
ਚੰਡੀਗੜ੍ਹ, 1 ਫਰਵਰੀ, 2025

BJP ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ Arvind Khanna ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲ ਸੀਤਾ ਰਮਨ ਵੱਲੋਂ ਲਗਾਤਾਰ ਅੱਠਵੀਂ ਵਾਰ ਪੇਸ਼ ਕੀਤਾ ਬਜ਼ਟ ਹਰ ਵਰਗ ਨੂੰ ਵੱਡੀ ਸਹੂਲਤ ਦੇਣ ਵਾਲਾ ਹੈ।ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ਼੍ਰੀ ਖੰਨਾ ਨੇ ਕਿਹਾ ਕਿ 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ ਮੁਕਤ ਕਰਨਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਦਾ ਵੱਡਾ ਅਤੇ ਸ਼ਲਾਘਾਯੋਗ ਫੈਸਲਾ ਹੈ।ਉਨ੍ਹਾਂ ਕਿਹਾ ਕਿ ਟੀ.ਡੀ.ਐਸ. ਦੀ ਸੀਮਾ 6 ਲੱਖ ਕਰਨ ਨਾਲ ਵਪਾਰੀ ਵਰਗ ਨੂੰ ਵੱਡਾ ਲਾਭ ਮਿਲੇਗਾ।

ਸ਼੍ਰੀ Khanna ਨੇ ਕਿਹਾ ਕਿ 10 ਹਜ਼ਾਰ ਨਵੀਆਂ ਮੈਡੀਕਲ ਸੀਟਾਂ ਪੈਦਾ ਹੋਣ ਨਾਲ ਵਿਿਦਆਰਥੀਆਂ ਨੂੰ ਵੱਡਾ ਲਾਭ ਮਿਲੇਗਾ। ਇਸ ਤਰ੍ਹਾਂ ਹੀ ਔਰਤਾਂ ਅਤੇ ਪੱਛੜੀਆਂ ਸ਼੍ਰ੍ਰੇਣੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ 5 ਲੱਖ ਦੀ ਸਕੀਮ ਸ਼ੁਰੂ ਕਰਨਾ ਵੀ ਇੱਕ ਕ੍ਰਾਂਤੀਕਾਰੀ ਫੈਸਲਾ ਹੈ।ਉਨ੍ਹਾਂ ਕਿਹਾ ਕਿ ਸ਼ਕਸ਼ਮ ਆਂਗਣਬਾੜੀ ਅਤੇ ਪੋਸ਼ਣ ਸਬੰਧੀ ਲਏ ਫੈਸਲੇ ਸਮੇਤ ਮੈਨੂਫੈਕਚਰਿੰਗ ਮਿਸ਼ਨ, ਧਨ ਧੰਨਿਆ ਕਿਸ਼ੀ ਵਿਕਾਸ ਯੋਜਨਾ ਅਤੇ ਮੇਕ ਇਨ ਇੰਡੀਆ ਵਰਗੇ ਫੈਸਲੇ ਸਿਰਫ਼ ਮੋਦੀ ਸਰਕਾਰ ਹੀ ਲੈ ਸਕਦੀ ਹੈ।

ਸ਼੍ਰੀ ਖੰਨਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਏ ਜਾਂਦੇ ਫੈਸਲੇ ਲੋਕ ਹਿੱਤ ਵਿੱਚ ਹੁੰਦੇ ਹਨ। ਜਿਸ ਤੋਂ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਦੇਸ਼ ਸੁਰੱਖਿਅਤ ਅਤੇ ਖੁਸ਼ਹਾਲ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਦਾ ਹੀ ਇਮਾਨਦਾਰੀ ਭਰਿਆ ਸ਼ਾਸ਼ਨ ਦਿੱਤਾ ਹੈ ਜਦਕਿ ਕਾਂਗਰਸ ਸਰਕਾਰ ਵੇਲੇ ਹਰ ਪਾਸੇ ਭ੍ਰਿਸ਼ਟਾਚਾਰ ਭਾਰੂ ਸੀ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ