Sunday, March 9, 2025
spot_img
spot_img
spot_img
spot_img

Surjit Patar ਦੀ ਯਾਦ ਵਿੱਚ ਸਾਹਿਤ, ਦਰਸ਼ਨ ਅਤੇ ਵਿਚਾਰਧਾਰਾ: ਅੰਤਰ ਸੰਵਾਦ ਵਿਸ਼ੇ ‘ਤੇ ਦੋ ਰੋਜ਼ਾ ਰਾਸ਼ਟਰੀ Seminar

ਯੈੱਸ ਪੰਜਾਬ
ਚੰਡੀਗੜ੍ਹ, 31 ਜਨਵਰੀ, 2025

Punjabi ਦੇ ਪ੍ਰਸਿੱਧ ਕਵੀ ਪਦਮਸ਼੍ਰੀ Surjit Patar ਜੀ ਦੀ ਯਾਦ ਵਿੱਚ ਪੰਜਾਬ ਯੂਨੀਵਰਸਿਟੀ, Chandigarh ਦੇ ਪੰਜਾਬੀ ਅਧਿਐਨ ਵਿਭਾਗ ਵੱਲੋਂ ਆਈ. ਸੀ. ਐੱਸ. ਐੱਸ. ਆਰ. ਅਤੇ Punjab ਕਲਾ ਪਰਿਸ਼ਦ ਦੇ ਸਹਿਯੋਗ ਨਾਲ ਸਾਹਿਤ, ਵਿਚਾਰਧਾਰਾ ਅਤੇ ਦਰਸ਼ਨ: ਅੰਤਰ- ਸੰਵਾਦ ਵਿਸ਼ੇ ਉੱਪਰ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

Seminar ਦਾ ਉਦਘਾਟਨ 28 ਜਨਵਰੀ, 2025 ਨੂੰ ਸਵੇਰੇ 10:00 ਵਜੇ ਆਈ. ਸੀ. ਐੱਸ. ਐੱਸ. ਆਰ. ਕੰਪਲੈਕਸ ਦੇ ਸੈਮੀਨਾਰ ਹਾਲ ਵਿੱਚ ਦੀਪ ਪ੍ਰਜ੍ਵਲਨ ਨਾਲ ਸ਼ੁਰੂ ਹੋਇਆ। ਪੰਜਾਬ ਯੂਨੀਵਰਸਿਟੀ ਦੀ ਡੀਨ ਰਿਸਰਚ ਪ੍ਰੋਫੈਸਰ ਯੋਜਨਾ ਰਾਵਤ ਨੇ ਇਸ ਸੈਮੀਨਾਰ ਵਿਚ ਬਤੌਰ ਮੁਖ ਮਹਿਮਾਨ ਸ਼ਿਰਕਤ ਕੀਤੀ।

ਪ੍ਰੋਗਰਾਮ ਦੇ ਆਰੰਭ ਵਿਚ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਯੋਗ ਰਾਜ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸੈਮੀਨਾਰ ਆਯੋਜਨ ਲਈ ਵਿਤੀ ਸਹਾਇਤਾ ਮੁਹੱਈਆ ਕਰਾਉਣ ਲਈ ਆਈ. ਸੀ. ਐੱਸ. ਐੱਸ. ਆਰ. ਅਤੇ ਪੰਜਾਬ ਕਲਾ ਪਰਿਸ਼ਦ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

ਆਈ. ਸੀ. ਐੱਸ. ਐੱਸ. ਆਰ. ਦੇ ਆਨਰੇਰੀ ਡਾਇਰੈਕਟਰ ਪ੍ਰੋ. ਉਪਾਸਨਾ ਸੇਠੀ ਨੇ ਸੈਮੀਨਾਰ ਦੇ ਵਿਸ਼ੇ ਨਾਲ ਸਰੋਤਿਆਂ ਦੀ ਜਾਣ-ਪਛਾਣ ਕਰਾਈ। ਉਨ੍ਹਾਂ ਸਾਹਿਤ, ਭਾਸ਼ਾ ਅਤੇ ਵਿਚਾਰਧਾਰਾ ਦੇ ਆਪਸੀ ਗਹਿਰੇ ਸਬੰਧਾਂ ਬਾਰੇ ਗੱਲ ਕਰਦਿਆਂ ਵਰਤਮਾਨ ਅੰਤਰ-ਅਨੁਸ਼ਾਸਨੀ ਦੌਰ ਵਿੱਚ ਇਸ ਤਰ੍ਹਾਂ ਦੇ ਵਿਸ਼ਿਆਂ ਉੱਪਰ ਸੰਵਾਦ ਰਚਾਏ ਜਾਣ ਦੀ ਸਾਰਥਿਕਤਾ ਤੇ ਮਹੱਤਵ ਉੱਪਰ ਚਾਨਣਾ ਪਾਇਆ।

ਇਸ ਸੈਮੀਨਾਰ ਦੇ ਉਦਘਾਟਨੀ ਭਾਸ਼ਣ ਵਿੱਚ ਪ੍ਰੋ. ਰੌਣਕੀ ਰਾਮ ਨੇ ਸਾਹਿਤ, ਦਰਸ਼ਨ ਅਤੇ ਵਿਚਾਰਧਾਰਾ ਦੇ ਆਪਸੀ ਸਬੰਧਾਂ ਬਾਰੇ ਗੱਲ ਯੂਨਾਨੀ ਦਾਰਸ਼ਨਿਕਾਂ ਦੇ ਹਵਾਲੇ ਨਾਲ ਸ਼ੁਰੂ ਕੀਤੀ ਅਤੇ ਇਹ ਮਤ ਸਥਾਪਿਤ ਕੀਤਾ ਕਿ ਕਵੀ ਤੇ ਦਾਰਸ਼ਨਿਕ ਦੋਵਾਂ ਦਾ ਰੋਲ ਇੱਕ ਜਿਹਾ ਹੈ। ਗਿਆਨ ਦੀ ਸਮਝ ਲਈ ਫ਼ਿਲਾਸਫ਼ੀ ਅਤੇ ਕਵਿਤਾ ਵਿੱਚੋਂ ਕਿਸ ਨੂੰ ਪ੍ਰਮੁੱਖਤਾ ਦਿੱਤੀ ਜਾਵੇ, ਉਨ੍ਹਾਂ ਇਸ ਬਾਰੇ ਗੱਲ ਕਰਦਿਆਂ ਕਈ ਤਰ੍ਹਾਂ ਦੇ ਪ੍ਰਸ਼ਨ ਸਰੋਤਿਆਂ ਲਈ ਛੱਡੇ।

ਇਸ ਸੈਮੀਨਾਰ ਦਾ ਕੁੰਜੀਵਤ ਭਾਸ਼ਣ ਪੰਜਾਬੀ ਦੇ ਪ੍ਰਬੁੱਧ ਚਿੰਤਕ ਅਮਰਜੀਤ ਗਰੇਵਾਲ ਦੁਆਰਾ ਪੇਸ਼ ਕੀਤਾ ਗਿਆ। ਅਮਰਜੀਤ ਗਰੇਵਾਲ ਨੇ ਆਪਣੇ ਭਾਸ਼ਣ ਵਿੱਚ ਵਰਤਮਾਨ ਸੂਚਨਾ ਤਕਨਾਲੋਜੀ ਅਤੇ ਪਦਾਰਥਵਾਦੀ ਦੌਰ ਵਿੱਚ ਮਨੁੱਖਤਾ ਨੂੰ ਦਰਪੇਸ਼ ਮੁੱਖ ਚੁਣੌਤੀਆਂ ਜਿਸ ਵਿੱਚ ਵਾਤਾਵਰਣ ਤਬਦੀਲੀ (3limate 3hange), ਪਦਾਰਥ ਉਪਭੋਗਤਾ ਚ ਅਸਾਵਾਂਪਨ (9nequality of 9ncome) ਤੇ ਤਕਨੀਕ ਦੀ ਦੁਰਵਰਤੋਂ ਜਿਹੀਆਂ ਸਮੱਸਿਆਵਾਂ ਦੀ ਗੱਲ ਕਰਦਿਆਂ ਮਨੁੱਖ ਨੂੰ ਇਹਨਾਂ ਚੁਣੌਤੀਆਂ ਨਾਲ ਨਜਿੱਠਣ ਲਈ Material Production ਨਾਲੋਂ Meaning Production ਨੂੰ ਪ੍ਰਾਥਮਿਕਤਾ ਦੇਣ ਦੀ ਗੱਲ ਆਖੀ।

ਇਸ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੇ ਮੁੱਖ ਮਹਿਮਾਨ ਪ੍ਰੋ. ਯੋਜਨਾ ਰਾਵਤ ਨੇ ਜਿੱਥੇ ਇਸ ਸਾਰਥਕ ਵਿਸ਼ੇ ਉੱਪਰ ਸੈਮੀਨਾਰ ਆਯੋਜਿਤ ਕਰਨ ਲਈ ਪੰਜਾਬੀ ਵਿਭਾਗ ਨੂੰ ਵਧਾਈ ਦਿੱਤੀ ਉੱਥੇ ਉਨ੍ਹਾਂ ਇਸ ਤਰ੍ਹਾਂ ਦੇ ਗੰਭੀਰ ਵਿਸ਼ਿਆਂ ਉੱਪਰ ਲਗਾਤਾਰ ਸੰਵਾਦ ਰਚਾਏ ਜਾਣ ਦੇ ਮਹੱਤਵ ਨੂੰ ਵੀ ਦ੍ਰਿੜਾਇਆ। ਆਪਣੇ ਭਾਸ਼ਣ ਦੇ ਅਖੀਰ ਵਿੱਚ ਪ੍ਰੋ. ਯੋਜਨਾ ਰਾਵਤ ਨੇ ਆਪਣੇ ਦੁਆਰਾ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਦੇ ਕੀਤੇ ਹਿੰਦੀ ਅਨੁਵਾਦ ਦਾ ਪਾਠ ਸਰੋਤਿਆਂ ਨਾਲ ਸਾਂਝਾ ਕੀਤਾ।

ਕਾਨਫ਼ਰੰਸ ਦੇ ਇਸ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਦੇ ਸਾਹਿਤ ਅਕਾਦਮੀ ਐਵਾਰਡੀ ਕਵੀ, ਆਰਟਿਸਟ ਅਤੇ ਚਿੱਤਰਕਾਰ ਸਵਰਨਜੀਤ ਸਵੀ ਨੇ ਕੀਤੀ। ਸਵੀ ਨੇ ਸੈਮੀਨਾਰ ਦੇ ਵਿਸ਼ੇ ਦੀ ਉਪਯੋਗਤਾ ਨੂੰ ਆਪਣੀ ਇੱਕ ਕਵਿਤਾ ‘ਸਿਲੀਕਾਨ ਦਾ ਦਿਲ’ ਦੇ ਹਵਾਲੇ ਨਾਲ ਸਰੋਤਿਆਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਕਵਿਤਾ ਮਨੁੱਖ ਨੂੰ ਸੰਵੇਦਨਸ਼ੀਲ ਬਣਾਉਂਦੀ ਹੈ।

ਸੈਸ਼ਨ ਦੇ ਅਖੀਰ ਵਿੱਚ ਪ੍ਰੋ. ਸਰਬਜੀਤ ਸਿੰਘ ਨੇ ਉਦਘਾਟਨੀ ਸੈਸ਼ਨ ਦਾ ਹਿੱਸਾ ਬਣੇ ਸਾਰੇ ਮਹਿਮਾਨਾਂ, ਡੈਲੀਗੇਟਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਸੈਸ਼ਨ ਦੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਪਰਮਜੀਤ ਕੌਰ ਸਿੱਧੂ ਨੇ ਨਿਭਾਈ।

28 ਜਨਵਰੀ ਨੂੰ ਸ਼ਾਮ 6:00 ਵਜੇ ਪਦਮ ਸ਼੍ਰੀ ਸੁਰਜੀਤ ਪਾਤਰ ਦੇ ਗੀਤਾਂ ਦੀ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਭਰਦੀ ਗਾਇਕਾ ਅਨੂਜਤ ਦੁਆਰਾ ਸੁਰਜੀਤ ਪਾਤਰ ਦੀਆਂ ਗ਼ਜ਼ਲਾਂ ਤੇ ਗੀਤਾਂ ਦਾ ਬੜੇ ਸੁਰੀਲੇ ਅੰਦਾਜ ਵਿੱਚ ਗਾਇਣ ਕੀਤਾ ਗਿਆ। ਇਸ ਸੰਗੀਤਕ ਸ਼ਾਮ ਦੀ ਪ੍ਰਧਾਨਗੀ ਪ੍ਰੋ. ਸੰਜੇ ਕੌਸ਼ਿਕ, ਡੀਨ ਕਾਲਜ ਡਿਵੈਲਪਮੈਂਟ ਨੇ ਕੀਤੀ। ਅਮਰਜੀਤ ਗਰੇਵਾਲ ਇਸ ਸੰਗੀਤਕ ਸ਼ਾਮ ਦੇ ਵਿਸ਼ੇਸ਼ ਮਹਿਮਾਨ ਰਹੇ।

ਸੈਮੀਨਾਰ ਦੇ ਚਾਰ ਅਕਾਦਮਿਕ ਸੈਸ਼ਨ ਸਨ ਜਿਹਨਾਂ ਵਿਚ ਵੱਖ ਵੱਖ ਵਿਸ਼ਿਆਂ ਤੇ ਕੁਲ ਪੰਦਰਾਂ ਪਰਚੇ ਪੇਸ਼ ਕੀਤੇ ਗਏ। ਇਹਨਾਂ ਪਰਚਿਆਂ ਵਿਚ ਗੁਰਮਤਿ ਦਾ ਦਾਰਸ਼ਨਿਕ ਪਰਿਪੇਖ, ਪੰਜਾਬੀ ਗਲਪ, ਨਾਟਕ, ਦਲਿਤ ਕਵਿਤਾ ਅਤੇ ਪ੍ਰਗੀਤ ਕਾਵਿ ਦੇ ਦਾਰਸ਼ਨਿਕ ਅਤੇ ਵਿਚਾਰਧਾਰਕ ਪਹਿਲੂਆਂ ਉੱਪਰ ਵਿਚਾਰ ਚਰਚਾ ਹੋਈ

ਵਿਦਾਇਗੀ ਭਾਸ਼ਣ ਪ੍ਰੋਫੈਸਰ ਹਰਜੀਤ ਗਿੱਲ ਦੁਆਰਾ ਦਿੱਤਾ ਗਿਆ ਅਤੇ ਪ੍ਰੋਫੈਸਰ ਸੰਜੇ ਕੌਸ਼ਿਕ (ਡੀਨ ਕਾਲਜ ਡਿਵੈੱਲਪਮੈਂਟ ਕੌਂਸਿਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਵਿਸ਼ੇਸ਼ ਮਹਿਮਾਨ ਵਜੋਂ ਉਪਸਥਿਤ ਰਹੇ। ਪ੍ਰੋਫੈਸਰ ਰੌਣਕੀ ਰਾਮ, ਡਾ. ਜਸਪਾਲ ਸਿੰਘ ਅਤੇ ਡਾ. ਸਤਿੰਦਰ ਪਾਲ ਨੇ ਸੈਮੀਨਾਰ ਨਤੀਜਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਪਰਮਜੀਤ ਕੌਰ ਸਿੱਧੂ ਨੇ ਸੈਮੀਨਾਰ ਦੀ ਸਾਰਾਂਸ਼ ਰਿਪੋਰਟ ਪੇਸ਼ ਕੀਤੀ। ਪੰਜਾਬੀ ਵਿਭਾਗ ਦੇ ਹੋਰ ਅਧਿਆਪਕ ਪ੍ਰੋਫੈਸਰ ਉਮਾ ਸੇਠੀ, ਪ੍ਰੋਫੈਸਰ ਅਕਵਿੰਦਰ ਕੌਰ ਤਨਵੀ, ਡਾ. ਪਵਨ, ਰਵੀ ਕੁਮਾਰ ਅਤੇ ਡਾ. ਸੁਖਜੀਤ ਕੌਰ ਵੀ ਦੋਵੇਂ ਦਿਨ ਉਪਸਥਿਤ ਰਹੇ।

ਸੈਮੀਨਾਰ ਦੇ ਅਖੀਰ ਵਿਚ ਪ੍ਰੋਫੈਸਰ ਯੋਗ ਰਾਜ, ਮੁਖੀ ਪੰਜਾਬੀ ਅਧਿਐਨ ਵਿਭਾਗ ਨੇ ਸੈਮੀਨਾਰ ਵਿਚ ਸ਼ਾਮਿਲ ਹੋਏ ਵਿਦਵਾਨਾਂ ਅਤੇ ਸਰੋਤਿਆਂ ਧੰਨਵਾਦ ਕੀਤਾ ਅਤੇ ਇਹ ਵਚਨਬੱਧਤਾ ਦਿੱਤੀ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਯੂਨੀਵਰਸਿਟੀ ਦਾ ਪੰਜਾਬੀ ਵਿਭਾਗ ਸਾਹਿਤ, ਵਿਚਾਰਧਾਰਾ ਅਤੇ ਦਰਸ਼ਨ : ਅੰਤਰ ਸਬੰਧਤਤਾ ਵਿਸ਼ੇ ਸਬੰਧੀ ਛਿੜੀ ਇਸ ਬਹਿਸ ਨੂੰ ਅੱਗੇ ਵਧਾਉਣ ਲਈ ਅਜਿਹੇ ਸੈਮੀਨਾਰਾਂ ਦਾ ਆਯੋਜਨ ਕਰਦਾ ਰਹੇਗਾ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ