ਹੁਸਨ ਲੜੋਆ ਬੰਗਾ
ਸਕਰਾਮੈਂਟੋ, ਕੈਲੀਫੋਰਨੀਆ, 1 ਫਰਵਰੀ, 2025
ਸੰਘੀ Immigration ਅਧਿਕਾਰੀਆਂ ਵੱਲੋਂ New York ਵਿਚ ਕੀਤੀ ਇਕ ਕਾਰਵਾਈ ਦੌਰਾਨ Venezuelan ਗਿਰੋਹ ‘ਟਰੇਨ ਡੇ ਅਰਾਗੂਆ’ ਦੇ ਇਕ ਅਹਿਮ ਮੈਂਬਰ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਪੁਲਿਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸ਼ੱਕੀ ਐਂਡਰਸਨ ਜ਼ੈਮਬਰਾਨੋ- ਪਾਚੇਕੋ (26) ਨੂੰ ਡਰੱਗ ਇਨਫੋਰਸਮੈਂਟ ਐਡਮਨਿਸਟ੍ਰੇਸ਼ਨ ਐਂਡ ਯੂ ਐਸ ਹੋਮਲੈਂਡ ਸਕਿਉਰਿਟੀ ਦੇ ਜਾਂਚ ਅਫਸਰਾਂ ਵੱਲੋਂ ਬਰੋਂਕਸ ਵਿਚ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਅਨੁਸਾਰ ਪਾਚੇਕੋ ਚੋਰੀ ਤੇ ਡਰਾਉਣ ਧਮਕਾਉਣ ਦੇ ਇਕ ਮਾਮਲੇ ਵਿਚ ਲੋੜੀਂਦਾ ਹੈ। ਸ਼ੱਕੀ ਜੈਮਬਰਾਨੋ ਪਾਚੇਕੋ ਪਿਛਲੇ ਦਿਨਾਂ ਦੌਰਾਨ ਟਰੰਪ ਪ੍ਰਸ਼ਾਸਨ ਦੁਆਰਾ ਹਿਰਾਸਤ ਵਿਚ ਲਏ ਗਏ ਬਿਨਾਂ ਦਸਤਾਵੇਜ 4 ਹਜਾਰ ਤੋਂ ਵਧ ਗੈਰ ਕਾਨੂੰਨੀ ਪ੍ਰਵਾਸੀਆਂ ਵਿਚੋਂ ਇਕ ਹੈ।