ਯੈੱਸ ਪੰਜਾਬ
ਅੰਮ੍ਰਿਤਸਰ, 14 ਮਾਰਚ, 2025
Punjab ਦੇ ਪਵਿੱਤਰ ਸ਼ਹਿਰ Amritsar ਦੇ ਸ੍ਰੀ Harmandir Sahib Complex ਵਿੱਚ ਇੱਕ ਵਿਅਕਤੀ ਵੱਲੋਂ ਅੱਜ ਲੋਹੇ ਦੀ ਰਾਡ ਨਾਲ ਕੀਤੇ ਗਏ ਹਮਲੇ ਵਿੱਚ ਪੰਜ ਲੋਕ ਜ਼ਖ਼ਮੀ ਹੋ ਗਏ। ਹਮਲਾਵਰ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਮਾਮਲੇ ਦੇ ਮੁੱਖ ਦੋਸ਼ੀ ਦੀ ਪਛਾਣ ਹਰਿਆਣਾ ਦੇ ਵਾਸੀ ਜ਼ਲਫ਼ਾਨ ਵਜੋਂ ਹੋਈ ਹੈ।
ਇਹ ਹਮਲਾ ਜਿਸ ਦਿਨ ਹੋਇਆ ਹੈ, ਉਹ ਨਾਨਕਸ਼ਾਹੀ ਕੈਲੰਡਰ ਮੁਤਾਬਕ ਨਵੇਂ ਸਾਲ ਦਾ ਪਹਿਲਾ ਦਿਨ ਅਤੇ ਚੇਤ ਦੀ ਸੰਗਰਾਦ ਦਾ ਦਿਹਾੜਾ ਹੈ। ਇਸ ਤੋਂ ਇਲਾਵਾ ਸਨਿਚਰਵਾਰ ਨੂੰ ਹੋਲਾ ਮਹੱਲਾ ਹੋਣ ਕਾਰਨ ਵੀ ਸੰਗਤਾਂ ਦੀ ਆਮਦ ਆਮ ਨਾਲੋਂ ਜ਼ਿਆਦਾ ਹੁੰਦੀ ਹੈ।
ਹਮਲਾਵਰ ਨੇ ਗੁਰੂ ਰਾਮਦਾਸ ਲੰਗਰ ਨੇੜੇ ਹਮਲਾ ਸ਼ੁਰੂ ਕੀਤਾ ਤਾਂ ਸੰਗਤਾਂ ਵਿੱਚ ਦਹਿਸ਼ਤ ਫ਼ੈਲ ਗਈ। ਉਹ ਨਾਲ ਲੱਗਦੀ ਸਰਾਂ ਸ੍ਰੀ ਗੁਰੂ ਰਾਮਦਾਸ ਨਿਵਾਸ ਵੱਲ ਵੀ ਗਿਆ ਅਤੇ ਇਸੇ ਦੌਰਾਨ ਉਸਦੇ ਹਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਦੋ ਸੇਵਾਦਾਰ ਅਤੇ ਵੱਖ ਵੱਖ ਥਾਂਵਾਂ ਤੋਂ ਦਰਸ਼ਨਾਂ ਲਈ ਪੁੱਜੇ ਤਿੰਨ ਸ਼ਰਧਾਲੂ ਜ਼ਖ਼ਮੀ ਹੋ ਗਏ। ਤਿੰਨ ਸ਼ਰਧਾਲੂ ਬਠਿੰਡਾ, ਪਟਿਆਲਾ ਅਤੇ ਮੋਹਾਲੀ ਨਾਲ ਸੰਬੰਧਤ ਦੱਸੇ ਗਏ ਹਨ। ਬਠਿੰਡਾ ਤੋਂ ਆਏ ਸ਼ਰਧਾਲੂ ਦੇ ਸਿਰ ਵਿੱਚ ਸੱਟ ਲੱਗੀ ਹੈ।
ਜ਼ਖ਼ਮੀਆਂ ਵਿੱਚੋਂ ਇੱਕ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਇੰਸਟੀਚਿਊਟ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਕਾਬੂ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਹਮਲਾਵਰ ਅਤੇ ਉਸਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਕਿਹਾ ਕਿ ਮੁਲਜ਼ਮ ਨੇ ਹਮਲੇ ਤੋਂ ਅਪਰਾਧ ਸਥਾਨ ਦਾ ਸਰਵੇਖਣ ਕੀਤਾ ਸੀ। ਦੂਜੇ ਦੋਸ਼ੀ ਨੇ ਵੀ ਕਥਿਤ ਤੌਰ ’ਤੇ ਸ਼ਰਧਾਲੂਆਂ ’ਤੇ ਹਮਲਾ ਕਰਨ ਵਾਲੇ ਵਿਅਕਤੀ ਦੇ ਨਾਲ ਰੇਕੀ ਕੀਤੀ ਸੀ।
ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਮੁੱਖ ਦੋਸ਼ੀ ਪਹਿਲਾਂ ਅੰਦਰੋਂ ਬਾਹਰ ਗਿਆ ਅਤੇ ਲੋਹੇ ਦੀ ਰਾਡ ਨਾਲ ਲੈਸ ਹੋ ਕੇ ਵਾਪਸ ਆਇਆ ਜਿਸ ਮਗਰੋਂ ਉਸਨੇ ਸ਼੍ਰੋਮਣੀ ਕਮੇਟੀ ਦੇ ਸਟਾਫ਼ ’ਤੇ ਹਮਲਾ ਕੀਤਾ ਅਤੇ ਫ਼ਿਰ ਬਚਾਅ ਲਈ ਅੱਗੇ ਆਏ ਸ਼ਰਧਾਲੂਆਂ ’ਤੇ ਹਮਲਾ ਕਰ ਦਿੱਤਾ।
ਐੱਸ.ਐੱਚ.ਉ. ਸਰਮੇਲ ਸਿੰਘ ਨੇ ਕਿਹਾ ਕਿ ਜੁਆਬੀ ਕਾਰਵਾਈ ਦੌਰਾਨ ਦੋਸ਼ੀ ਵੀ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਜਾਂਚ ਕੀਤੀ ਜਾਵੇਗੀ ਕਿ ਇਸ ਮਾਮਲੇ ਮਗਰ ਦੋਸ਼ੀ ਦਾ ਉਦੇਸ਼ ਕੀ ਰਿਹਾ ਹੋਵੇਗਾ।
ਘਟਨਾ ਕਾਰਨ ਸਿੱਖ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਹਮਲਾਵਰ ਵਿਰੁੱਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਘਟਨਾ ਨੇ ਸ਼ਰਧਾਲੂਆਂ ਦੀ ਸੁਰੱਖ਼ਿਆ ਬਾਰੇ ਚਿੰਤਾਵਾਂ ਪੈਦਾ ਕੀਤੀਆਂ ਹਨ ਹਾਲਾਂਕਿ ਘਟਨਾ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕੰਪਲੈਕਸ ਵਿੱਚ ਮਾਹੌਲ ਆਮ ਵਾਂਗ ਰਿਹਾ।