ਚੋਣ ਚੱਕਰ ਵਿੱਚ ਰੁੱਝਾ ਹੈ ਦੇਸ਼ ਰਹਿੰਦਾ,
ਅੱਜਕੱਲ੍ਹ ਦਿੱਲੀ ਦੇ ਵੱਲ ਆ ਸ਼ੋਰ ਬੇਲੀ।
ਚੋਣ ਤਾਰੀਕ ਤਾਂ ਭਾਵੇਂ ਨਹੀਂ ਗਈ ਦੱਸੀ,
ਲੱਗਾ ਫਿਰ ਲੱਗਣ ਅਗੇਤੜਾ ਜ਼ੋਰ ਬੇਲੀ।
ਨਰਿੰਦਰ ਮੋਦੀ `ਤੇ ਟੇਕ ਆ ਭਾਜਪਾ ਦੀ,
ਉਹਦੇ ਈ ਹੱਥੀਂ ਹੈ ਵਾਗ ਤੇ ਡੋਰ ਬੇਲੀ।
ਕੇਜਰੀਵਾਲ ਫਿਰ ਆਪ ਦਾ ਖੁਦ ਮੋਹਰੀ,
ਭਾਰਾ ਓਦੋਂ ਨਾ ਲੀਡਰ ਕੋਈ ਹੋਰ ਬੇਲੀ।
ਘੁੰਮਣਘੇਰੀ ਵਿੱਚ ਫਸੇ ਹਨ ਕਾਂਗਰਸੀਏ,
ਮਿਲਦਾ ਸਾਹ ਦੇ ਨਾਲ ਨਹੀਂ ਸਾਹ ਬੇਲੀ।
ਅਗਵਾਈ ਜੋਗਾ ਨਾ ਲੱਭਦਾ ਕੋਈ ਆਗੂ,
ਝੂਲਦੀ ਕਿਸ਼ਤੀ ਹੈ ਬਿਨਾਂ ਮਲਾਹ ਬੇਲੀ।
-ਤੀਸ ਮਾਰ ਖਾਂ
7 ਜਨਵਰੀ, 2025