ਮੰਤਰੀ ਡਾਢਾ ਹਰਿਆਣੇ ਦਾ ਰੁੱਸ ਤੁਰਿਆ,
ਮਰਨ-ਵਰਤ ਦਾ ਦਾਬਾ ਰਿਹਾ ਦਾਗ ਬੇਲੀ।
ਕਿਹਾ ਅਫਸਰ ਤਾਂ ਮੰਨਦੇ ਹੁਕਮ ਹੈ ਨਹੀਂ,
ਕਾਹਦਾ ਦਿੱਤਾ ਗਿਆ ਮੈਨੂੰ ਵਿਭਾਗ ਬੇਲੀ।
ਭਾਜਪਾ ਆਗੂਆਂ ਨੂੰ ਗਈ ਹੈ ਲੱਗ ਘਾਬਰ,
ਬਗਾਵਤੀ ਨੇਤਾ ਦਾ ਸੁਣਦਿਆਂ ਰਾਗ ਬੇਲੀ
ਪੁੱਛਣ ਪਏ ਲੋਕ ਸਰਕਾਰ ਦਾ ਬਣੂੰਗਾ ਕੀ,
ਹੋ ਗਿਆ ਮੂਹਰੇ ਬਗਾਵਤ ਦਾ ਨਾਗ ਬੇਲੀ।
ਨਿਪਟਾਰਾ ਚੰਡੀਗੜ੍ਹ ਵਿੱਚ ਤਾਂ ਹੋਊ ਨਾਹੀਂ,
ਸਭ ਕੁਝ ਸਮਝ ਲਉ ਮੋਦੀ ਦੇ ਹੱਥ ਬੇਲੀ।
ਦਿੱਲੀਉਂ ਨਕੇਲ ਵੀ ਕਿਸੇ ਦੀ ਜਾਊ ਖਿੱਚੀ,
ਖਿੱਚੀ ਫਿਰ ਜਾਣੀ ਹੈ ਕਿਸੇ ਦੀ ਨੱਥ ਬੇਲੀ।
-ਤੀਸ ਮਾਰ ਖਾਂ
1 ਫਰਵਰੀ, 2025