ਸੁਣਿਆ ਫੇਰ ਪੰਜਾਬ ਵਿੱਚ ਪਾਣੀਆਂ ਦਾ,
ਵਧਦਾ ਜਾਵੇ ਪਿਆ ਹੋਰ ਵਿਗਾੜ ਮੀਆਂ।
ਕੈਮੀਕਲ ਧਰਤ ਦੇ ਵਿੱਚ ਵੀ ਵਧੀ ਜਾਂਦੇ,
ਪਤਾ ਨਹੀਂ ਲੱਭ ਕੇ ਕਿੱਧਰੋਂ ਪਾੜ ਮੀਆਂ।
ਕੀੜੇ ਮਾਰ ਦਵਾਈਆਂ ਹਨ ਮੁੱਖ ਕਾਰਨ,
ਸੁੱਟੀ ਖਾਦ ਵਧਾਉਂਦੀ ਬੱਸ ਸਾੜ ਮੀਆਂ।
ਕੈਮੀਕਲਾਂ ਨਾਲ ਜੁੜਦੀ ਆ ਗੱਲ ਲੱਗਦੀ,
ਕੋਈ ਨਹੀਂ ਵੇਖਦਾ ਚੰਗ ਨਾ ਮਾੜ ਮੀਆਂ।
ਇਹੀਉ ਹਾਲਤ ਪੰਜਾਬ ਵਿੱਚ ਰਹੇਗੀ ਤਾਂ,
ਪੈਂਦੀ ਪਈ ਮਾਰ ਤੋਂ ਕੋਣ ਬਚਾਊ ਮੀਆਂ।
ਅੱਜ ਦੀ ਪੀੜ੍ਹੀ ਤਾਂ ਸਾਰ ਲਊ ਡੰਗ ਭਾਵੇਂ,
ਅਗਲੀ ਪੀੜ੍ਹੀ ਦੀ ਝੋਲੀ ਕੀ ਪਾਊ ਮੀਆਂ।
-ਤੀਸ ਮਾਰ ਖਾਂ
17 ਮਾਰਚ, 2025