ਯੈੱਸ ਪੰਜਾਬ
ਲੁਧਿਆਣਾ, 19 ਮਾਰਚ, 2025
Australia ਵੱਸਦੇ ਪੰਜਾਬੀ ਪਰਵਾਸੀ ਕਵੀ Dr. Amarjit Singh Tanda ਦੀਆਂ ਸਾਹਿਤਕ ਅਤੇ ਵਿਗਿਆਨਕ ਪੁਸਤਕਾਂ ਲੋਕ ਅਰਪਣ ਕਰਦੇ ਹੋਏ Punjab ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ Satbir Singh Gosal ਨੇ ਕਿਹਾ ਕਿ ਡਾ. Tanda ਜਿਥੇ ਉੱਘੇ ਕੀਟ ਵਿਗਿਆਨੀ ਹਨ ਉੱਥੇ ਸਾਹਿਤ ਦੀ ਡੂੰਗੀ ਸਮਝ ਰੱਖਣ ਵਾਲੇ ਪੰਜਾਬੀ ਸ਼ਾਇਰ ਵੀ ਹਨ।
ਡਾ. Gosal ਨੇ ਕਿਹਾ ਕਿ ਅਮਰਜੀਤ ਸਿੰਘ ਟਾਡਾਂ ਨੇ ਸੱਤ ਸਮੁੰਦਰ ਪਾਰ ਜਾ ਕੇ ਵੀ ਆਪਣੇ ਵਿਗਿਆਨਕ ਵਿਸ਼ੇ ਉੱਤੇ ਪਕੜ ਰੱਖੀ ਹੈ ਅਤੇ ਦੂਸਰਾ ਪੰਜਾਬ ਅਤੇ ਪੰਜਾਬੀਅਤ ਨਾਲ ਮੋਹ ਵੀ ਰੱਖਿਆ ਅਤੇ ਪੰਜਾਬ ਦੇ ਦਰਦ ਨੂੰ ਸਮਝਿਆ ਹੈ।
ਡਾ. ਗੋਸਲ ਨੇ ਕਿਹਾ ਕਿ ਸਾਹਿਤ ਅਤੇ ਵਿਗਿਆਨ ਦੇ ਸੁਮੇਲ ਚੰਗੀਆਂ ਲਿਖਤਾਂ ਨੂੰ ਜਨਮ ਦਿੰਦਾ ਹੈ। ਇਸ ਮੌਕੇ ਡਾ. ਗੋਸਲ ਨੇ ਡਾ. ਟਾਡਾਂ ਰਚਿਤ ਸਾਹਿਤਕ ਪੁਸਤਕਾਂ, ਰਾਗ ਏ ਜ਼ਿੰਦਗੀ – ਲੰਮੀ ਉਮਰ, ਤੇ ਵਕਤ ਬੋਲਦਾ ਗਿਆ (ਸੁਰਨਾਵਲ), ਕਵਿਤਾਂਜਲੀ (ਕਾਵਿ ਸੰਗ੍ਰਹਿ), ਨੀਲਾ ਸੁੱਕਾ ਸਮੁੰਦਰ (ਨਾਵਲ) ਦੇ ਨਾਲ ਨਾਲ ਵਿਗਿਆਨ ਨਾਲ ਸੰਬੰਧਤ ਦੋ ਪੁਸਤਕਾਂ ਜੈਵਿਕ ਨਿਯੰਤਰਣ ਕੀਟ ਪ੍ਰਬੰਧਨ ਤਕਨਾਲੋਜੀ ਸਰਬਪੱਖੀ ਨੇਮਾਟੋਡ ਪ੍ਰਬੰਧਨ ਤਕਨਾਲੋਜੀ ਵੀ ਲੋਕ ਅਰਪਣ ਕੀਤੀਆਂ।
ਸਵਾਗਤੀ ਸ਼ਬਦਾਂ ਦੌਰਾਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਡਾ. ਟਾਡਾਂ ਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੀ ਭਲਾਈ ਲਈ ਯਤਨਸ਼ੀਲ ਰਹਿੰਦੇ ਹਨ ਅਤੇ ਉੱਥੇ ਦੀਆਂ ਪੰਜਾਬੀ ਸਾਹਿਤਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੁੜੇ ਹੋਏ ਹਨ। ਇਸ ਮੌਕੇ ਡਾ. ਟਾਡਾਂ ਨੇ ਆਪਣੀਆਂ ਸਾਹਿਤਿਕ ਰਚਨਾਵਾਂ ਦੇ ਨਾਲ ਨਾਲ ਪੀ.ਏ.ਯੂ. ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।
ਕੀਟ ਵਿਗਿਆਨ ਵਿਭਾਗ ਦੇ ਮੁੱਖੀ ਡਾ. ਮਨਮੀਤ ਬਰਾੜ ਭੁੱਲਰ ਨੇ ਵੀ ਡਾ. ਟਾਡਾਂ ਨੂੰ ਕੀਟ ਵਿਗਿਆਨ ਨਾਲ ਸੰਬੰਧਤ ਪੁਸਤਕਾਂ ਲੋਕ ਅਰਪਣ ਹੋਣ ਤੇ ਮੁਬਾਰਕਬਾਦ ਦਿੱਤੀ।
ਮਹਿਮਾਨਾਂ ਦਾ ਧੰਨਵਾਦ ਕਰਦਿਆਂ ਯੂਨੀਵਰਸਿਟੀ ਦੇ ਐਸੋਸੀਏਟ ਡਾਇਰੈਕਟਰ ਕਲਚਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਡਾ. ਟਾਡਾਂ ਲੰਮਾਂ ਸਮਾਂ ਪੀ.ਏ.ਯੂ. ਦੇ ਵਿਦਿਆਰਥੀਆਂ ਦੀ ਸਾਹਿਤਿਕ ਪ੍ਰੋਗਰਾਮਾਂ ਵਿੱਚ ਅਗਵਾਈ ਕਰਦੇ ਰਹੇ ਹਨ। ਜੁਆਇੰਟ ਡਾਇਰੈਟਰ (ਵਿਦਿਆਰਥੀ ਭਲਾਈ) ਡਾ. ਕਮਲਜੀਤ ਸਿੰਘ ਸੂਰੀ ਨੇ ਕਿਹਾ ਕਿ ਡਾ. ਅਮਰਜੀਤ ਸਿੰਘ ਟਾਡਾਂ ਨੇ ਅਸਟ੍ਰੇਲੀਆ ਵਿੱਚ ਵੀ ਕੀਟ ਵਿਗਿਆਨ ਵਿਸ਼ੇ ਤੇ ਵਧੀਆ ਕੰਮ ਕੀਤਾ ਹੈ। ਪ੍ਰੋਗ੍ਰਾਮ ਦਾ ਸੰਚਾਲਨ ਐਸੋਸੀਏਟ ਡਾਇਰੈਕਟਰ (ਆਈ ਆਰ) ਡਾ. ਵਿਸ਼ਾਲ ਬੈਕਟਰ ਨੇ ਕੀਤਾ।
ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਡਾ. ਯੋਗਿਤਾ ਸ਼ਰਮਾ (ਲਾਈਬ੍ਰੇਰੀਅਨ), ਡਾ. ਐਚ. ਸੀ. ਤੀਵਾੜੀ, ਡਾ. ਅਮਰਜੀਤ ਸਿੰਘ, ਡਾ. ਜਸਵਿੰਦਰ ਕੌਰ ਬਰਾੜ, ਡਾ. ਗੁਰਸ਼ਰਨ ਸਿੰਘ ਰੰਧਾਵਾ, ਡਾ. ਕੁਲਦੀਪ ਸਿੰਘ (ਐਸੋਸੀਏਟ ਡਾਈਰੈਕਟਰ ਪਬਲਿਕ ਰੀਲੇਸ਼ਨਸ), ਡਾ. ਕਮਲਦੀਪ ਸਿੰਘ ਸੰਘਾ, ਡਾ. ਪ੍ਰਭਜੋਤ ਸੰਧੂ, ਡਾ. ਸੁਮਨ ਕੁਮਾਰੀ, ਡਾ. ਗੁਰਨਾਜ਼ ਗਿੱਲ, ਡਾ. ਅਵਨੀਤ ਚੰਦੀ, ਡਾ. ਸੁਧੇਂਦੂ ਸ਼ਰਮਾ, ਡਾ. ਬਿਕਰਮਜੀਤ ਸਿੰਘ (ਪ੍ਰੈਜੀਡੈਂਟ ਯੰਗ ਰਾਇਟਰਜ਼ ਐਸੋਸੀਏਸ਼ਨ), ਸ. ਸਤਵੀਰ ਸਿੰਘ (ਰਜਿਸਟਰਿੰਗ ਅਫ਼ਸਰ) ਵੀ ਹਾਜ਼ਰ ਸਨ। ਯੰਗ ਰਾਈਟਰ ਐਸੋਸੀਏਸ਼ਨ ਦੇ ਵਿਦਿਆਰਥੀ ਮੈਂਬਰ ਵੀ ਪਹੁੰਚੇ। ਯੂਨੀਵਰਸਿਟੀ ਵੱਲੋਂ ਵਾਇਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਜੀ ਨੇ ਡਾ. ਅਮਰਜੀਤ ਸਿੰਘ ਟਾਂਡਾ ਜੀ ਦਾ ਸਨਮਾਨ ਕੀਤਾ।