Monday, March 17, 2025
spot_img
spot_img
spot_img
spot_img

Jalandhar ’ਚ Youtube Influencer ਦੇ ਘਰ ’ਤੇ Grenade ਹਮਲਾ; ਪਕਿਸਤਾਨੀ ‘ਡੌਨ’ Shehzad Bhatti ਨੇ ਲਈ ਜ਼ਿੰਮੇਵਾਰੀ

ਯੈੱਸ ਪੰਜਾਬ
ਜਲੰਧਰ, 16 ਮਾਰਚ, 2025

Amritsar ਵਿੱਚ ਸਿਲਸਿਲੇਵਾਰ ਗ੍ਰੇਨੇਡ ਹਮਲਿਆਂ ਤੋਂ ਬਾਅਦ ਸਨਿਚਰਵਾਰ ਰਾਤ ਨੂੰ ਇੱਕ Youtube Influencer ਦੇ ਘਰ ’ਤੇ Grenade ਹਮਲਾ ਕੀਤਾ ਗਿਆ ਜਿਸ ਦਾ ਪਤਾ ਐਤਵਾਰ ਸਵੇਰੇ ਲੱਗਾ। ਇਸ ਮਾਮਲੇ ਦੀ ਜ਼ਿੰਮੇਵਾਰੀ ਇੱਕ ਪਾਕਿਸਤਾਨੀ ‘ਡੌਨ’ Shehzad Bhatti ਨੇ ਲਈ ਹੈ।

ਘਟਨਾ Jalandhar ਦੇ ਪਿੰਡ ਰਾਏਪੁਰ ਰਸੂਲਪੁਰ ਵਿੱਚ ਨਵਦੀਪ ਸਿੰਘ ਸੰਧੂ ਉਰਫ਼ ਰੌਜਰ ਸੰਧੂ ਨਾਂਅ ਦੇ ਯੂਟਿਊਬ ਇਲਫਲੂਐਂਸਰ ਦੇ ਘਰ ਵਾਪਰੀ ਜਿੱਥੇ ਰਾਤ ਸਮੇਂ ਆਏ ਦੋ ਬਾਈਕ ਸਵਾਰਾਂ ਨੇ ਇੱਕ ਗ੍ਰੇਨੇਡ ਉਸਦੇ ਘਰ ਸੁੱਟਿਆ ਅਤੇ ਫ਼ਰਾਰ ਹੋ ਗਏ। ਸਵੇਰੇ ਲਗਪਗ 10 ਵਜੇ ਇਹ ਗੱਲ ਸੰਧੂ ਦੇ ਨੋਟਿਸ ਵਿੱਚ ਆਈ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਇਹ ਪਤਾ ਲੱਗਾ ਕਿ ਪਿੰਨ ਕੱਢ ਕੇ ਇਹ ਗ੍ਰੇਨੇਡ ਵਿਹੜੇ ਵਿੱਚ ਸੁੱਟਿਆ ਗਿਆ ਪਰ ਚੰਗੇ ਭਾਗੀਂ ਪਤਾ ਲੱਗਣ ਤਕ ਇਹ ਫ਼ਟਿਆ ਨਹੀਂ ਜਿਸ ਕਰਕੇ ਬਚਾਅ ਹੋ ਗਿਆ।

ਐੱਸ.ਐੱਸ.ਪੀ. ਜਲੰਧਰ ਦਿਹਾਤੀ ਸਣੇ ਉੱਚ ਪੁਲਿਸ ਅਧਿਕਾਰੀ ਅਤੇ ਬੰਬ ਡਿਸਪੋਜ਼ਲ ਸਕੁਐਡ ਮੌਕੇ ’ਤੇ ਪੁੱਜੇ ਅਤੇ ਗ੍ਰੇਨੇਡ ਨੂੰ ਸਾਂਭਿਆ। ਐੱਸ.ਐੱਸ.ਪੀ.ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਸ਼ੁਰੁ ਕੀਤੀ ਗਈ ਮੁਹਿੰਮ ਤੋਂ ਪਰੇਸ਼ਾਨ ਪਾਕਿਸਤਾਨ ਵੱਲੋਂ ਇਹ ਕਾਰਵਾਈਆਂ ਕਰਵਾਈਆਂ ਜਾ ਰਹੀਆਂ ਹਨ।

ਇਸੇ ਦੌਰਾਨ ਪਾਕਿਸਤਾਨ ਦੇ ਇੱਥ ਜਾਣੇ ਪਛਾਣੇ ‘ਡੌਨ’ ਸ਼ਹਿਜ਼ਾਦ ਭੱਟੀ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਉ ਸ਼ੇਅਰ ਕਰਦਿਆਂ ਕਿਹਾ ਕਿ ਜਿਸ ਵਿਅਕਤੀ ਦੇ ਘਰ ਗ੍ਰੇਨੇਡ ਸੁੱਟਿਆ ਗਿਆ ਹੈ, ਉਸਨੇ ਇਸਲਾਮ ਬਾਰੇ ਗ਼ਲਤ ਟਿੱਪਣੀ ਕੀਤੀ ਹੈ ਅਤੇ ਇਸਲਾਮ ਬਾਰੇ, ਸਾਡੇ ਅਦਾਰਿਆਂ ਬਾਰੇ ਜਾਂ ਸਾਡੇ ਮੁਲਕ ਬਾਰੇ ਗ਼ਲਤ ਟਿੱਪਣੀ ਕਰਨ ਵਾਲੇ ਲੋਕਾਂ ਨੂੰ ਸਿੱਟੇ ਭੁਗਤਣੇ ਪੈਣਗੇ।

ਉਸਨੇ ਕਿਹਾ ਕਿ ਇਹ ਗ੍ਰੇਨੇਡ ਨਹੀਂ ਫ਼ਟਿਆ ਪਰ ਫ਼ਿਰ ਹਮਲਾ ਕੀਤਾ ਜਾਵੇਗਾ। ਉਸਨੇ ਇਹ ਵੀ ਦਾਅਵਾ ਕੀਤਾ ਕਿ ਇਧਰਲੇ ਬੰਨੇ ਬਾਬਾ ਸਿਦੀਕੀ ਕਤਲ ਕਾਂਡ ਦੇ ‘ਮਾਸਟਰ ਮਾਈਂਡ’ ਜ਼ੀਸ਼ਾਨ ਨੇ ਮਦਦ ਕੀਤੀ ਹੈ। ਉਸਨੇ ਆਪਣੇ ਵੀਡੀਉ ਵਿੱਚ ਹੈਪੀ ਪਾਸ਼ੀਆ ਦਾ ਵੀ ਧੰਨਵਾਦ ਕੀਤਾ ਹੈ।

ਸ਼ਹਿਜ਼ਾਦ ਭੱਟੀ ਉਹੀ ਸ਼ਖਸ ਹੈ ਜਿਹੜਾ ਪਹਿਲਾਂ ਵੀ ਲਾਰੈਂਸ ਬਿਸ਼ਨੋਈ ਦੇ ਹੱਕ ਵਿੱਚ ਵੀਡੀਉ ਪਾ ਚੁੱਕਾ ਹੈ ਅਤੇ ਲਾਰੈਂਸ ਨੂੂੰ ਆਪਣਾ ਭਰਾ ਦੱਸਦੇ ਹੋਏ ਉਸ ਦੇ ਨਾਲ ਖੜ੍ਹਣ ਦੀ ਗੱਲ ਆਖੀ ਸੀ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ