Sunday, February 2, 2025
spot_img
spot_img
spot_img
spot_img
spot_img

ਯੂਕਰੇਨ ਵਾਲਿਆਂ ਕੀਤੀ ਹੈ ਭੁੱਲ ਤਕੜੀ, ਛੱਡਦਾ ਪੂਤਿਨ ਹੈ ਗੁੱਸੇ ਵਿੱਚ ਝੱਗ ਬੇਲੀ

ਅੱਜ-ਨਾਮਾ

ਯੂਕਰੇਨ ਵਾਲਿਆਂ ਕੀਤੀ ਹੈ ਭੁੱਲ ਤਕੜੀ,
ਛੱਡਦਾ ਪੂਤਿਨ ਹੈ ਗੁੱਸੇ ਵਿੱਚ ਝੱਗ ਬੇਲੀ।

ਦਿੱਤੀ ਪੂਤਿਨ ਨੇ ਧਮਕੀ ਤੇ ਹੋਈ ਚਰਚਾ,
ਫਿਕਰ ਕਈਆਂ ਨੂੰ ਗਿਆ ਹੈ ਲੱਗ ਬੇਲੀ।

ਧਮਕੀ ਐਟਮ ਦੀ ਵਰਤੋਂ ਦੀ ਦੇਣ ਲੱਗਾ,
ਸੁਣ ਕੇ ਸਹਿਮਿਆ ਸਾਰਾ ਹੀ ਜੱਗ ਬੇਲੀ।

ਨਿੱਕਿਆਂ ਦੇਸ਼ਾਂ ਨੇ ਤੁਰਤ ਆ ਘੋਖ ਕੀਤੀ,
ਬਰੂੰਹਾਂ`ਤੇ ਜਾਪਦੀ ਜਿਨ੍ਹਾਂ ਨੂੰ ਅੱਗ ਬੇਲੀ।

ਆਪਣੀ ਪਬਲਿਕ ਨੂੰ ਕਰਨ ਸੁਚੇਤ ਲੱਗੇ,
ਬਚਾਅ ਦੇ ਸਾਰੇ ਪ੍ਰਬੰਧ ਤੁਸੀਂ ਕਰੋ ਬੇਲੀ।

ਬਾਕੀ ਪ੍ਰਬੰਧ ਦੇ ਕਰਦਿਆਂ ਘਰਾਂ ਅੰਦਰ,
ਰਾਸ਼ਣ-ਪਾਣੀ ਵੀ ਲੋੜ ਲਈ ਭਰੋ ਬੇਲੀ।

ਤੀਸ ਮਾਰ ਖਾਂ
21 ਨਵੰਬਰ, 2024


ਇਹ ਵੀ ਪੜ੍ਹੋ: ਵਧ ਗਈ ਠੰਢ ਤੇ ਧੁੰਦ ਵੀ ਵਧੀ ਬਾਹਲੀ, ਮੀਟਰਾਂ ਦਸਾਂ ਤੱਕ ਨਜ਼ਰ ਨਾ ਜਾਏ ਬੇਲੀ


ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ