ਅਫਸਰ ਕੇਂਦਰ ਤੋਂ ਜਦੋਂ ਸੀ ਚੱਲ ਆਏ,
ਕਿਸਾਨਾਂ ਨਾਲ ਸੀ ਚੱਲ ਪਈ ਗੱਲ ਬੇਲੀ।
ਨਹੀਂ ਸੀ ਮੰਤਰੀ ਕੇਂਦਰ ਤੋਂ ਆਪ ਆਏ,
ਅਫਸਰ ਦਿੱਤਾ ਸੀ ਕਿਸੇ ਨੂੰ ਘੱਲ ਬੇਲੀ।
ਅਗਲੀ ਬੈਠਕ ਦੀ ਮਿਤੀ ਆ ਤੈਅ ਹੋਈ,
ਲੱਭਦਾ ਬੈਠਕ ਤੋਂ ਕੇਂਦਰ ਹੈ ਭੱਲ ਬੇਲੀ।
ਬੈਠਕ ਵਿੱਚ ਜਦ ਬਹਿਣੀਆਂ ਧਿਰਾਂ ਦੋਵੇਂ,
ਪਤਾ ਨਹੀਂ ਲੱਭੂ ਕਿ ਨਾ ਕੁਝ ਹੱਲ ਬੇਲੀ।
ਕੋਈ ਨਾ ਕੇਂਦਰ ਦਾ ਹਾਲੇ ਯਕੀਨ ਆਵੇ,
ਕੀ ਕੁਝ ਕਰੇਗੀ ਭਾਰਤ ਸਰਕਾਰ ਬੇਲੀ।
ਕੱਢਣ ਦੇਊਗੀ ਦੁੱਧ ਦੀ ਧਾਰ ਕਿ ਨਹੀਂ,
ਜਾਂ ਫਿਰ ਛੜ ਉਹ ਜਾਉਗੀ ਮਾਰ ਬੇਲੀ।
-ਤੀਸ ਮਾਰ ਖਾਂ
20 ਜਨਵਰੀ, 2025