Friday, March 21, 2025
spot_img
spot_img
spot_img

ਕੀਤੀ ਪਰਖ ਦਵਾਈਆਂ ਦੀ ਜਦੋਂ ਮਿੱਤਰ, ਬਾਹਲੇ ਹੋ ਗਏ ਨਮੂਨੇ ਬੱਸ ਫੇਲ੍ਹ ਮਿੱਤਰ

ਕੀਤੀ ਪਰਖ ਦਵਾਈਆਂ ਦੀ ਜਦੋਂ ਮਿੱਤਰ,
ਬਾਹਲੇ ਹੋ ਗਏ ਨਮੂਨੇ ਬੱਸ ਫੇਲ੍ਹ ਮਿੱਤਰ।

ਕਰਿਆ ਕਾਰਜ ਈਮਾਨ ਨਾਲ ਨਹੀਂ ਜਾਂਦਾ,
ਦਵਾਈ ਬਣਾਉਣਾ ਨੇ ਮੰਨਦੇ ਖੇਲ ਮਿੱਤਰ।

ਬਾਹਲਾ ਦਾਬਾ ਸਰਕਾਰ ਦਾ ਇਹੋ ਰਹਿੰਦਾ,
ਜਿਹੜਾ ਫਸ ਗਿਆ ਹੋਣੀ ਹੈ ਜੇਲ੍ਹ ਮਿੱਤਰ।

ਆਈ ਨੌਬਤ ਤਾਂ ਮਾਲਕ ਹਨ ਨਿਕਲ ਜਾਂਦੇ,
ਕਾਰਿੰਦਾ ਦਿੰਦੇ ਕੋਈ ਜੇਲ੍ਹ ਨੂੰ ਠੇਲ੍ਹ ਮਿੱਤਰ।

ਬਦਨਾਮੀ ਪੂਰੇ ਸੰਸਾਰ ਵਿੱਚ ਬਹੁਤ ਰਹਿੰਦੀ,
ਦਵਾਈ ਭਾਰਤ ਦੀ ਹੋਵੇ ਨਹੀਂ ਠੀਕ ਮਿੱਤਰ।

ਬਣਦਾ ਏ ਕੇਸ ਤਾਂ ਖੱਪ ਜਿਹੀ ਬਹੁਤ ਪੈਂਦੀ,
ਲੱਗਦਾ ਮੁਸ਼ਕਲ ਆ ਅੰਤ ਦੇ ਤੀਕ ਮਿੱਤਰ।

-ਤੀਸ ਮਾਰ ਖਾਂ
26 ਜਨਵਰੀ, 2025

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ