ਕਰ ਗਿਆ ਸਾਲ ਪੂਰੇ ਤੇਈ ਅੱਜ-ਨਾਮਾ,
ਚੌਵੀਆਂ ਅੱਜ ਲੱਗਾ ਇਹਦਾ ਸਾਲ ਬੇਲੀ।
ਮੌਸਮ ਵਾਂਗਰ ਰਹੀ ਬਦਲਦੀ ਰਾਜਨੀਤੀ,
ਬਦਲਦਾ ਇਹ ਨਾ ਕਦੀ ਆ ਚਾਲ ਬੇਲੀ।
ਲੱਗਿਆ ਕਿਸੇ ਨੂੰ ਕੌੜਾ ਤਾਂ ਜਾਏ ਲੱਗੀ,
ਜਨਤਕ ਹਿੱਤਾਂ ਲਈ ਕਰੇ ਸਵਾਲ ਬੇਲੀ।
ਲੋਕਤੰਤਰ ਵਿੱਚ ਲੋਕਾਂ ਨਾਲ ਵਫਾ ਰੱਖੀ,
ਮਾੜਾ ਚੰਗਾ ਸਭ ਭੁਗਤਿਆ ਨਾਲ ਬੇਲੀ।
ਚੌਵੀਏਂ ਵਰ੍ਹੇ ਦੇ ਵੱਲ ਜਦ ਤੁਰਨ ਲੱਗਾ,
ਰੱਖਣਾ ਲੋੜਦਾ ਚੇਤੇ ਇੱਕ ਫਰਜ਼ ਬੇਲੀ।
ਜਿਹੜੀ ਮਿੱਟੀ ਸੀ ਕਲਮ ਦੇ ਯੋਗ ਕੀਤਾ,
ਉਹਦਾ ਕਦੀ ਵੀ ਭੁੱਲੇ ਨਾ ਕਰਜ਼ ਬੇਲੀ।
-ਤੀਸ ਮਾਰ ਖਾਂ
22 ਜਨਵਰੀ, 2024