ਦਿੱਲੀ ਵਾਲਿਆਂ ਦੀ ਦਿੱਸਦੀ ਲਹਿਰ ਲੱਗੀ,
ਲੀਡਰ ਵਾਅਦਿਆਂ ਦੀ ਵੰਡਦੇ ਪੰਡ ਬੇਲੀ।
ਆਪਣੀ ਥਾਪੜਦਾ ਪਿੱਠ ਪਿਆ ਹਰ ਆਗੂ,
ਬਾਕੀ ਸਾਰਿਆਂ ਨੂੰ ਰਿਹਾ ਉਹ ਚੰਡ ਬੇਲੀ।
ਸਿਆਸਤ ਭੰਡੀ ਦਾ ਬਣੀ ਹੈ ਸਿਰਫ ਧੰਦਾ,
ਹਰ ਕੋਈ ਦੂਜੇ ਨੂੰ ਰਿਹਾ ਬੱਸ ਭੰਡ ਬੇਲੀ।
ਮਿਰਚਾਂ ਰਗੜ ਕੇ ਜਾਂਦੇ ਸਭ ਕਰੇ ਭਾਸ਼ਣ,
ਭੁੱਲ ਗਈ ਸ਼ੱਕਰ ਤੇ ਭੁੱਲੀ ਹੈ ਖੰਡ ਬੇਲੀ।
ਕਾਮੇਡੀ ਸ਼ੋਅ ਨਾ ਵੇਖਣ ਦੀ ਲੋੜ ਲੱਗਦੀ,
ਚੱਲ ਰਹੇ ਲੀਡਰਾਂ ਦੇ ਹਰ ਥਾਂ ਸ਼ੋਅ ਬੇਲੀ।
ਦੇਂਦੇ ਈ ਗੋਲੀ ਕੁਨੀਨ ਦੀ ਸ਼ਹਿਦ ਚੋਪੜ,
ਢੱਕੀ ਪਈ ਰਾਤ ਨੇ ਲੋਕਾਂ ਦੀ ਲੋਅ ਬੇਲੀ।
-ਤੀਸ ਮਾਰ ਖਾਂ
20 ਜਨਵਰੀ, 2025