ਅਮਰੀਕੀ ਬੁੜ੍ਹਾ ਹੈ ਮਾਰਦਾ ਰੋਜ਼ ਬੜ੍ਹਕਾਂ,
ਮੈਂ ਤੇ ਆਹ ਕਰਦੂੰ, ਕਰੂੰਗਾ ਆਹ ਬੇਲੀ।
ਮਹਿਕਮੇ ਤੋੜਦਾ, ਨੌਕਰੀਆਂ ਜਾਏ ਖੋਹੀ,
ਪਾਇਆ ਪੂਰਾ ਇਸ ਜਾਪਦਾ ਗਾਹ ਬੇਲੀ।
ਤਕੜਾ ਸੇਠ ਇੱਕ ਓਸ ਦੇ ਨਾਲ ਫਿਰਦਾ,
ਮਲਾਈ ਸੰਸਾਰ ਦੀ ਰਿਹਾ ਜੋ ਲਾਹ ਬੇਲੀ।
ਦੇਂਦੇ ਬਿਆਨ ਫਿਰ ਦੋਵੇਂ ਹਮਲਾਵਰੀ ਦਾ,
ਸੁਕਾਈ ਜਾਂਦੇ ਉਹ ਲੋਕਾਂ ਦਾ ਸਾਹ ਬੇਲੀ।
ਸੱਤਾ ਮਿਲੀ ਨੂੰ ਹੋਇਆ ਨਾ ਇੱਕ ਹਫਤਾ,
ਜਾਪਦੀ ਸੱਤਾ ਇਹ ਸਿਰਾਂ ਨੂੰ ਚੜ੍ਹੀ ਬੇਲੀ।
ਇਹ ਹੀ ਹਾਲਤ ਜੇ ਰਹੂ ਫਿਰ ਸਾਲ ਪੰਜੇ,
ਦੋਵੇਂ ਫਿਰ ਘੋਲਣਗੇ ਰੱਜ ਕੇ ਕੜ੍ਹੀ ਬੇਲੀ।
-ਤੀਸ ਮਾਰ ਖਾਂ
23 ਜਨਵਰੀ, 2025