- Advertisement -
ਅੱਜ-ਨਾਮਾ
ਨੋਟਿਸ ਨਵੇਂ ਤੋਂ ਨਵੇਂ ਹਨ ਨਿੱਤ ਆਉਂਦੇ,
ਇੱਕੋ ਈ ਬਾਤ ਹੁੰਦੀ ਸਭ ਨੂੰ ਕਹੀ ਬੇਲੀ।
ਵਿਰੋਧੀ ਧਿਰ ਨਾਲ ਪਾਰਟੀ ਖੜੀ ਜਿਹੜੀ,
ਕੋਈ ਵੀ ਪਾਰਟੀ ਬਚੀ ਨਹੀਂ ਰਹੀ ਬੇਲੀ।
ਰੂਲ-ਅਸੂਲ ਕੁਝ ਵੇਖਣ ਦੀ ਲੋੜ ਨਾਹੀਂ,
ਸਭ ਹੀ ਆਖਿਆ ਈ ਡੀ ਦਾ ਸਹੀ ਬੇਲੀ।
ਸਾਰਾ ਸੱਚ ਵੀ ਹੁੰਦਾ ਪਿਆ ਜੱਗ-ਜ਼ਾਹਰ,
ਗੱਡੀ ਪਟੜੀਉਂ ਤਾਂ ਵੀ ਇਹ ਲਹੀ ਬੇਲੀ।
ਅਗੇਤਾ ਚੋਣ-ਬੁੱਲਾ ਲਿਉ ਜੀ ਜਾਣ ਏਹੀ,
ਪਤਾ ਨਹੀਂ ਅੱਗੋਂ ਕੀ ਚੰਦ ਚੜ੍ਹਾਊ ਬੇਲੀ।
ਪਿਆ ਹੈ ਚੋਣ ਦਾ ਮੌਸਮ ਸੰਕੇਤ ਕਰਦਾ,
ਹਨੇਰੀ ਵੱਡੀ ਕੋਈ ਜਾਪਦੀ ਆਊ ਬੇਲੀ।
-ਤੀਸ ਮਾਰ ਖਾਂ
ਮਾਰਚ 31, 2024
- Advertisement -