- Advertisement -
ਅੱਜ-ਨਾਮਾ
ਆਪਸ ਵਿੱਚ ਆ ਖਹਿਬੜਦੇ ਕਾਂਗਰਸੀਏ,
ਅਕਾਲੀ ਆਪਸ ਦੇ ਵਿੱਚ ਆ ਲੜੀ ਜਾਂਦੇ।
ਮਿਲ ਕੇ ਚੱਲਣਾ ਸਿੱਖੇ ਨਹੀਂ ਭਾਜਪਾਈਏ,
ਇੱਕ ਦੂਜੇ ਨਾਲ ਉਹ ਵੀ ਤਾਂ ਅੜੀ ਜਾਂਦੇ।
ਆਪ ਪਾਰਟੀ ਅੰਦਰ ਥੋੜ੍ਹੀ ਘੱਟ ਖਹਿਬੜ,
ਵਾਂਝੇ ਟਿਕਟਾਂ ਤੋਂ ਏਧਰ ਕੁਝ ਸੜੀ ਜਾਂਦੇ।
ਬਸਪਾ ਵਾਲੇ ਹਨ ਜਾਪ ਰਹੇ ਸਿਦਕ ਵਾਲੇ,
ਇਕੇਰਾਂ ਫੜਿਆ ਸੀ ਪੱਲਾ ਤਾਂ ਫੜੀ ਜਾਂਦੇ।
ਚਹੁੰ ਕੁ ਦਿਨਾਂ ਦਾ ਚੱਕਰ ਬੱਸ ਚੋਣ ਵਾਲਾ,
ਜ਼ਿੰਦਗੀ ਲੋਕਾਂ ਦੀ ਰਹਿਣੀ ਆ ਸੱਖਣੀ ਜੀ।
ਮਿਲਦੇ ਗਿਲਦੇ ਤਾਂ ਰਹਿਣਾ ਹੈ ਲੀਡਰਾਂ ਨੇ,
ਐਵੇਂ ਆਪਾਂ ਕੋਈ ਕੌੜ ਕਿਉਂ ਰੱਖਣੀ ਜੀ!
-ਤੀਸ ਮਾਰ ਖਾਂ
1 ਮਈ, 2024
- Advertisement -