- Advertisement -
ਅੱਜ-ਨਾਮਾ
ਪ੍ਰਧਾਨ ਮੰਤਰੀ ਕਹਿੰਦਾ ਕੁਝ ਹੋਰ ਸੁਣਿਆ,
ਰੱਖਿਆ ਮੰਤਰੀ ਕਹਿੰਦਾ ਪਿਆ ਹੋਰ ਬੇਲੀ।
ਗ੍ਰਹਿ ਮੰਤਰੀ ਜਿਹੜੀ ਪਿਆ ਗੱਲ ਕਹਿੰਦਾ,
ਉਸ ਦੀ ਬਾਤ ਵਿੱਚ ਹੋਰ ਕੁਝ ਜ਼ੋਰ ਬੇਲੀ।
ਢਾਣੀ ਚੇਲਿਆਂ ਦੀ ਰਾਗ ਪਈ ਹੋਰ ਕੱਢਦੀ,
ਮਤਲਬ ਕੋਈ ਨਾ, ਸਿਰਫ ਆ ਸ਼ੋਰ ਬੇਲੀ।
ਜਾਪਦਾ ਤਾਲ ਨਾ ਮੇਲ ਜਿਹਾ ਸਾਰਿਆਂ ਦਾ,
ਚੜ੍ਹਿਆ ਸਾਰਿਆਂ ਨੂੰ ਵਾਧੂ ਦਾ ਲੋਰ ਬੇਲੀ।
ਏਸੇ ਲੋਰ ਵਿੱਚ ਖਬਰ ਪਈ ਨਵੀਂ ਬਣਦੀ,
ਮੁੱਦੇ ਮੀਡੀਏ ਨੂੰ ਮਿਲਦੇ ਈ ਗਰਮ ਬੇਲੀ।
ਪਹਿਲੇ ਭਰਮ ਦਾ ਜਾਲਾ ਨਹੀਂ ਸਾਫ ਹੁੰਦਾ,
ਨਵਾਂ ਫੈਲ ਜਾਂਦਾ ਫਿਰਕੋਈ ਭਰਮ ਬੇਲੀ।
-ਤੀਸ ਮਾਰ ਖਾਂ
2 ਮਈ, 2024
- Advertisement -