- Advertisement -
ਅੱਜ-ਨਾਮਾ
ਲਿਸਟ ਕੱਢੀ ਹੈ ਚਹੁੰਆਂ ਦੀ ਕਾਂਗਰਸ ਨੇ,
ਰਾਜਾ ਵੜਿੰਗ ਵੀ ਵਿੱਚੇ ਆ ਦਰਜ ਬੇਲੀ।
ਹਾਈ ਕਮਾਨ ਦਾ ਮੰਨਿਆ ਕਿਹਾ ਉਸ ਨੇ,
ਰਾਜੇ ਕਿਹਾ ਕਿਮੇਰਾ ਇਹ ਫਰਜ਼ ਬੇਲੀ।
ਅਗਲਾ ਸੁੱਖੀ ਰੰਧਾਵੇ ਦਾ ਨਾਂਅ ਆਇਆ,
ਉਹ ਵੀ ਆਖਦਾ ਕੁਝ ਨਹੀਂ ਹਰਜ ਬੇਲੀ।
ਟਿਕਟ ਜ਼ੀਰੇ ਕੁਲਬੀਰ ਨੂੰ ਮਿਲੀ ਅਗਲੀ,
ਵੱਖਰੀ ਹੋਰਨਾਂ ਤੋਂ ਜਿਸ ਦੀ ਤਰਜ਼ ਬੇਲੀ।
ਚੋਣ ਲੜਨ ਤੋਂ ਲਾਂਭੇ ਰਿਹਾ ਇੱਕ ਲੀਡਰ,
ਰਹੇ ਜੋ ਉਲਝਣਾਂ ਤੋਂ ਹਟਵਾਂਨਿਤ ਬੇਲੀ।
ਹੋਊ ਹਾਰ ਤਾਂ ਦੱਸਾਂਗੇ ਨੁਕਸ ਗਿਣ ਗਿਣ,
ਲੱਗਿਆ ਦਾਅ ਤੇ ਸਾਡੀ ਆ ਜਿੱਤ ਬੇਲੀ।
-ਤੀਸ ਮਾਰ ਖਾਂ
30 ਅਪ੍ਰੈਲ, 2024
- Advertisement -