- Advertisement -
ਅੱਜ-ਨਾਮਾ
ਜਿੰਨਾ ਈ ਬਚਣ ਨੂੰ ਆਖਿਆ ਨਿੱਤ ਜਾਂਦਾ,
ਹਾਦਸੇ ਵਧੀ ਜਾਸਣ ਓਨੇ ਈ ਹੋਰ ਮੀਆਂ।
ਇੰਨਾ ਆਖ ਕੇ ਕਰਨਾ ਫਿਰ ਸਬਰ ਪੈਂਦਾ,
ਕੁਦਰਤ ਅੱਗੇ ਨਹੀਂ ਚੱਲਦਾ ਜ਼ੋਰ ਮੀਆਂ।
ਪੜ੍ਹੀ ਅਖਬਾਰ ਵੀ ਲੋਕ ਫਿਰ ਭੁੱਲ ਜਾਂਦੇ,
ਜ਼ਿੰਦਗੀ ਤੁਰੀ ਜਾਵੇ ਆਪਣੀ ਤੋਰ ਮੀਆਂ।
ਸੜਕ ਸੁਰੱਖਿਆ ਦੀ ਚੱਲਦੀ ਗੱਲ ਥੋੜ੍ਹੀ,
ਬਾਕੀ ਬਾਤਾਂ ਦਾ ਚੱਲੀ ਜਾਏ ਸ਼ੋਰ ਮੀਆਂ।
ਕਰਨਾ ਚਾਹੀਦਾ ਜ਼ਿੰਨਾ ਵੀ ਫਿਕਰ ਹੈ ਜੀ,
ਉਹਦਾ ਅੱਧ ਵੀ ਨਜ਼ਰ ਨਾ ਆਏ ਮੀਆਂ।
ਬੰਦੇ ਖਾਣੀਆਂ ਸੜਕਾਂ ਕਈ ਚਹੁੰ ਤਰਫੀਂ,
ਮਰਦੇ ਥਾਂਉਂ-ਥਾਂ ਮਾਂਵਾਂ ਦੇ ਜਾਏ ਮੀਆਂ।
ਤੀਸ ਮਾਰ ਖਾਂ
ਅਪ੍ਰੈਲ 6, 2024
- Advertisement -