- Advertisement -
ਅੱਜ-ਨਾਮਾ
ਕੰਗਨਾ ਬੋਲਣ ਤੋਂ ਕਦੀ ਨਾ ਰਹਿਣ ਲੱਗੀ,
ਜੋ ਕੁਝ ਮਨ ਚਾਹੁੰਦਾ, ਦੇਂਦੀ ਬੋਲ ਮੀਆਂ।
ਕਿਸੇ ਨੂੰ ਪਤਾ ਨਹੀਂ ਕਿੰਨੀ ਹੈ ਪੜ੍ਹੀ ਹੋਈ,
ਡਿਗਰੀ ਕਿਹੜੀ ਆ ਓਸ ਦੇ ਕੋਲ ਮੀਆਂ।
ਗੱਲਾਂ ਕਰਦੀ ਇਤਹਾਸ ਦੀਆਂ ਇੰਜ ਜਾਪੇ,
ਪੜ੍ਹ ਲਿਆ ਜਿੱਦਾਂ ਸਮੁੱਚਾ ਈ ਫੋਲ ਮੀਆਂ।
ਉੱਘ-ਪਾਤਾਲ ਦੀ ਕਥਾ ਫਿਰ ਕਰੀ ਜਾਵੇ,
ਵਰਤਦੀ ਲਫਜ਼ ਕਰੜੇ ਡਾਢੇ ਟੋਲ ਮੀਆਂ।
ਏਦਾਂ ਦੇ ਲੋਕ ਵੀ ਆਗੂ ਹਨ ਬਣੇ ਫਿਰਦੇ,
ਭਾਰਤ ਵਿੱਚ ਬੱਸ ਇਹੀ ਸਭ ਮੌਜ ਮੀਆਂ।
ਸਿਆਸੀ ਮੈਦਾਨ ਆ ਇਨ੍ਹਾਂ ਨੂੰ ਲਾਹੇਵੰਦਾ,
ਤਦੇ ਹੀ ਬਾਹਲੀ ਹੈ ਏਦਾਂ ਦੀ ਫੌਜ ਮੀਆਂ।
ਤੀਸ ਮਾਰ ਖਾਂ
ਅਪ੍ਰੈਲ 7, 2024
- Advertisement -