22.8 C
Delhi
Wednesday, May 1, 2024
spot_img
spot_img

ਸੁਖ਼ਬੀਰ ਬਾਦਲ ਨੇ ਸਲਾਬਤਪੁਰਾ ਮਾਮਲੇ ਵਿਚ ਰਾਮ ਰਹੀਮ ਦੇ ਛੁਟਕਾਰੇ ਬਦਲੇ 2007 ਚੋਣਾਂ ’ਚ ਵੋਟਾਂ ਦਾ ਸੌਦਾ ਕੀਤਾ: ਜਾਖ਼ੜ

ਚੰਡੀਗੜ੍ਹ, 19 ਜੁਲਾਈ, 2020:
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਅੱਜ ਅਕਾਲੀ ਸਰਕਾਰ ਸਮੇਂ ਸ: ਸੁਖਬੀਰ ਸਿੰਘ ਬਾਦਲ ਦੇ ਉਪ ਮੁੱਖ ਮੰਤਰੀ ਅਤੇ ਸੂਬੇ ਦੇ ਗ੍ਰਹਿ ਮੰਤਰੀ ਹੁੰਦਿਆਂ ਡੇਰਾ ਮੁੱਖੀ ਸਬੰਧੀ ਅਦਾਲਤਾਂ ਵਿਚ ਦਿੱਤੇ ਹਲਫਨਾਮੇ ਮੀਡੀਆ ਨਾਲ ਸਾਂਝੇ ਕਰਦਿਆਂ ਸ: ਬਾਦਲ ਨੂੰ ਡੇਰੇ ਨਾਲ ਕੀਤੇ ਗੁਪਤ ਸਮਝੌਤਿਆਂ ਤੋਂ ਬਾਅਦ ਯੂ ਟਰਨ ਲੈਣ ਸਬੰਧੀ ਪੰਥ ਸਾਹਮਣੇ ਆਪਣੀ ਸਥਿਤੀ ਸਪਸ਼ਟ ਕਰਨ ਦੀ ਚੁਣੌਤੀ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਕਿ ਜੇਕਰ 2007 ਵਿਚ ਹੀ ਡੇਰਾ ਮੁੱਖੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸਾਕ ਪਾਉਣ ਦੇ ਮਾਮਲੇ ਵਿਚ ਕਾਨੂੰਨੀ ਕਾਰਵਾਈ ਅਕਾਲੀ ਸਰਕਾਰ ਕਰ ਦਿੰਦੀ ਤਾਂ ਨਾ ਤਾਂ ਇਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਵਰਗੀਆਂ ਮੰਦਭਾਗੀਆਂ ਘਟਨਾਵਾਂ ਹੋਣੀਆਂ ਸਨ ਅਤੇ ਨਾ ਹੀ ਬਹਿਬਲ ਕਲਾਂ ਵਰਗੇ ਗੋਲੀਕਾਂਡ ਹੋਣੇ ਸਨ ਅਤੇ ਨਾ ਹੀ ਸਮਾਜ ਵਿਚ ਵੰਡੀਆਂ ਪੈਣੀਆਂ ਸਨ।

ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਸ: ਬਰਿੰਦਰਮੀਤ ਸਿੰਘ ਪਾਹੜਾ, ਸ: ਕੁਲਬੀਰ ਸਿੰਘ ਜੀਰਾ ਅਤੇ ਪੰਜਾਬ ਕਾਂਗਰਸ ਦੇ ਬੁਲਾਰੇ ਸ: ਦਲਜੀਤ ਸਿੰਘ ਗਿਲਜੀਆਂ ਵੀ ਹਾਜਰ ਸਨ।

ਸ੍ਰੀ ਜਾਖੜ ਨੇ ਇੱਥੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੇ ਵੋਟਾਂ ਦੀ ਲਾਲਸਾ ਵਿਚ ਵਾਰ ਵਾਰ ਪੰਥ ਦੀ ਪਿੱਠ ਵਿਚ ਛੁਰਾ ਮਾਰ ਕੇ ਡੇਰਾ ਮੁੱਖੀ ਨਾਲ ਆਪਣੀ ਸਾਂਝ ਪੁਗਾਈ ਹੈ।ਉਨ੍ਹਾਂ ਨੇ ਕਿਹਾ ਕਿ ਹੁਣ ਤਾਂ ਡੇਰੇ ਦੇ ਪੈਰੋਕਾਰਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਜਨਤਕ ਤੌਰ ਤੇ ਇਹ ਤੱਥ ਸਵਿਕਾਰ ਕਰ ਲਿਆ ਹੈ ਕਿ ਉਨ੍ਹਾਂ ਨੇ ਅਕਾਲੀ ਦਲ ਦੇ ਹੱਕ ਵਿਚ ਮਤਦਾਨ ਕੀਤਾ ਹੈ।

ਡੇਰੇ ਨਾਲ ਜੁੜੀਆਂ ਘਟਨਾਵਾਂ ਨੂੰ ਤਰਤੀਬ ਵਾਰ ਮੀਡੀਆ ਦੇ ਸਾਹਮਣੇ ਰੱਖਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ 2007 ਵਿਚ 11 ਤੋਂ 13 ਮਈ ਤੱਕ ਡੇਰਾ ਮੁੱਖੀ ਪੰਜਾਬ ਵਿਚ ਸਲਾਬਤਪੁਰੇ ਆਇਆ ਅਤੇ ਇੱਥੇ ਉਸਨੇ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸਾਕ ਪਾ ਕੇ ਜਾਮ-ਏ-ਇੰਸਾਂ ਪਿਆਉਣ ਦਾ ਸਵਾਂਗ ਕੀਤਾ। ਉਸਨੇ ਇਸ ਸਬੰਧੀ ਪੰਜਾਬ ਦੇ ਸਾਰੇ ਪ੍ਰਮੁੱਖ ਅਖ਼ਬਾਰਾਂ ਵਿਚ ਵੱਡੇ ਵੱਡੇ ਇਸਤਿਹਾਰ ਦੇ ਕੇ ਵੀ ਇਸਦਾ ਐਲਾਣ ਕੀਤਾ।

ਇਸ ਘਟਨਾ ਤੋਂ ਬਾਅਦ ਪਟਿਆਲਾ ਦੇ ਆਈਜੀ ਦੀ ਜਾਂਚ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਸਮੇਂ ਉਸ ਖਿਲਾਫ ਐਫਆਈਆਰ ਦਰਜ ਕੀਤੀ ਗਈ ਅਤੇ ਇਹ ਪਰਚਾ ਰਾਜਪਾਲ ਪੰਜਾਬ ਦੀ ਪ੍ਰਵਾਨਗੀ ਨਾਲ ਵੀ ਹੋਇਆ ਸੀ।


ਇਸ ਨੂੰ ਵੀ ਪੜ੍ਹੋ:
ਕੌਮਾਂਤਰੀ ਸ਼ੂਟਰ ਤੇ ਪੁਲਿਸ ਅਧਿਕਾਰੀ ਅਵਨੀਤ ਸਿੱਧੂ ਨੇ ਸਾਧਿਆ ਸਿੱਧੂ ਮੂਸੇਵਾਲਾ ’ਤੇ ਨਿਸ਼ਾਨਾ


ਉਸ ਸਮੇਂ ਐਫਆਈਆਰ ਰੱਦ ਕਰਵਾਉਣ ਅਤੇ ਚਲਾਨ ਨੂੰ ਕੋਰਟ ਵਿਚ ਪੇਸ਼ ਕਰਨ ਤੋਂ ਰੋਕਣ ਲਈ ਡੇਰਾ ਮੁੱਖੀ ਵੱਲੋਂ ਕੀਤੀ ਚਾਰਾਜੋਈ ਦੌਰਾਨ ਅਕਾਲੀ ਦਲ ਦੀ ਸਰਕਾਰ ਜਿਸ ਵਿਚ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਤੇ ਉਪ ਮੁੱਖ ਮੰਤਰੀ ਸਨ ਨੇ ਦੋ ਵਾਰ ਹਲਫਨਾਮੇ ਦਾਇਰ ਕਰਕੇ ਕਿਹਾ ਕਿ ਡੇਰਾ ਮੁੱਖੀ ਨੇ ਭਾਵਨਾਂਵਾਂ ਭੜਕਾਈਆਂ ਹਨ ਬਲਕਿ ਆਪਣੇ ਚੇਲਿਆਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਡੇਰਾ ਮੁੱਖੀ ਦੇ ਨਿੰਦਕਾਂ ਨੂੰ ਜੇ ਮਾਰਨਾ ਵੀ ਪਵੇ ਤਾਂ ਮਾਰ ਦੇਣ।

ਸ੍ਰੀ ਜਾਖੜ ਨੇ ਕਿਹਾ ਕਿ ਇਸ ਦੌਰਾਨ 2008 ਵਿਚ ਹਾਈਕੋਰਟ ਵੱਲੋਂ ਚਲਾਨ ਪੇਸ਼ ਕਰਨ ਦੀ ਸਰਕਾਰ ਨੂੰ ਇਜਾਜਤ ਦੇ ਦਿੱਤੇ ਜਾਣ ਦੇ ਬਾਵਜੂਦ 4 ਸਾਲ ਤੱਕ ਅਕਾਲੀ ਸਰਕਾਰ ਨੇ ਚਲਾਨ ਕੋਰਟ ਵਿਚ ਪੇਸ਼ ਨਹੀਂ ਕੀਤਾ ਕਿਉਂਕਿ 2008 ਵਿਚ ਹਲਕਿਆਂ ਦੀ ਹੋਈ ਹੱਦਬੰਦੀ ਤੋਂ ਬਾਅਦ ਬਠਿੰਡਾ ਨੂੰ ਰਿਜਰਵ ਹਲਕੇ ਤੋਂ ਬਦਲ ਕੇ ਜਨਰਲ ਹਲਕਾ ਕਰ ਦਿੱਤਾ ਗਿਆ।

ਹੁਣ ਕਿਉਂਕਿ ਬਾਦਲ ਪਰਿਵਾਰ ਨੇ ਇੱਥੋਂ 2009 ਵਿਚ ਲੋਕ ਸਭਾ ਚੋਣਾ ਲੜਨੀਆਂ ਸਨ ਇਸ ਲਈ ਡੇਰੇ ਨਾਲ ਇੱਥੋਂ ਸੌਦੇਬਾਜੀ ਸ਼ੁਰੂ ਹੋਈ।2009 ਲੋਕ ਸਭਾ ਚੋਣਾਂ ਵਿਚ ਡੇਰੇ ਵੱਲੋਂ ਅਕਾਲੀ ਦਲ ਦੀ ਮਦਦ ਤੋਂ ਬਾਅਦ ਡੇਰਾ ਮੁੱਖੀ ਨੇ ਜਾਣ ਲਿਆ ਸੀ ਕਿ ਸੁਖਬੀਰ ਸਿੰਘ ਬਾਦਲ ਤੋਂ ਵੋਟਾਂ ਦਾ ਲਾਲਚ ਦੇ ਕੇ ਕੁਝ ਵੀ ਕਰਵਾਇਆ ਜਾ ਸਕਦਾ ਹੈ।

ਇਸ ਲਈ ਉਸਦੇ ਦਬਾਅ ਵਿਚ 2012 ਦੀਆਂ ਚੋਣਾਂ ਤੋਂ ਸਿਰਫ 3 ਦਿਨ ਪਹਿਲਾਂ ਸਰਕਾਰ ਨੇ ਯੂ ਟਰਨ ਲੈਂਦਿਆਂ ਨਵਾਂ ਹਲਫਨਾਮਾ ਦਾਇਰ ਕਰ ਦਿੱਤਾ ਕਿ 13 ਮਈ 2007 ਨੂੰ ਤਾਂ ਡੇਰਾ ਮੁੱਖੀ ਸਲਾਬਤਪੁਰੇ ਆਇਆ ਹੀ ਨਹੀਂ ਅਤੇ ਨਾ ਹੀ ਉਸਨੇ ਕੋਈ ਉਥੇ ਕੋਈ ਪ੍ਰਚਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਕੁਝ ਪੰਥਕ ਸਰਕਾਰ ਦੇ ਰਾਜ ਵਿਚ ਹੋਇਆ।

ਫਿਰ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਸੌਦੇਬਾਜੀ ਰਾਹੀਂ ਵੋਟਾਂ ਲੈਣ ਤੋਂ ਬਾਅਦ ਡੇਰਾ ਮੁੱਖੀ ਨੂੰ ਵੀ ਅਕਾਲੀ ਦਲ ਦੇ ਪ੍ਰਧਾਨ ਦੀ ਕਮਜੋਰੀ ਪਤਾ ਲੱਗ ਗਈ। ਫਿਰ ਜਦ ਉਸਨੇ 2015 ਵਿਚ ਆਪਣੀ ਨੋਟਾਂ ਦੀ ਕਮਾਈ ਕਰਨ ਵਾਲੀ ਫਿਲਮ ਰਲੀਜ ਕਰਵਾਉਣੀ ਸੀ ਤਾਂ ਫਿਰ 2007 ਵਾਂਗ ਭਾਵਨਾਵਾਂ ਭੜਕਾਉਣ ਦਾ ਏਂਜਡਾਂ ਲਾਗੂ ਕੀਤਾ।

ਇਸੇ ਸਮੇਂ ਦੌਰਾਨ ਡੇਰੇ ਨੂੰ ਸੁਖਬੀਰ ਸਿੰਘ ਬਾਦਲ ਦੇ ਇਸਾਰੇ ਤੇ ਮਾਫੀ ਦਿੱਤੀ ਗਈ ਅਤੇ ਫਿਲਮ ਚਲਵਾਈ ਗਈ ਜਦ ਕਿ ਇਸੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਹੋਈਆਂ ਅਤੇ ਪੰਥਕ ਸਰਕਾਰ ਦੇ ਰਾਜ ਵਿਚ ਬਹਿਬਲ ਕਲਾਂ ਗੋਲੀਕਾਂਡ ਹੋਇਆ।ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇਕਰ 2007 ਵਿਚ ਹੀ ਡੇਰਾ ਮੁੱਖੀ ਤੇ ਕਾਰਵਾਈ ਕਰ ਦਿੱਤੀ ਜਾਂਦੀ ਤਾਂ ਪੰਥ ਦਾ ਐਨਾ ਵੱਡਾ ਨੁਕਸਾਨ ਨਹੀਂ ਹੋਣਾ ਸੀ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION