Saturday, April 27, 2024

ਵਾਹਿਗੁਰੂ

spot_img
spot_img

ਕੌਮਾਂਤਰੀ ਸ਼ੂਟਰ ਤੇ ਪੁਲਿਸ ਅਧਿਕਾਰੀ ਅਵਨੀਤ ਸਿੱਧੂ ਨੇ ਸਾਧਿਆ ਸਿੱਧੂ ਮੂਸੇਵਾਲਾ ’ਤੇ ਨਿਸ਼ਾਨਾ

- Advertisement -

ਯੈੱਸ ਪੰਜਾਬ
ਜਲੰਧਰ, 18 ਜੁਲਾਈ, 2020:

ਰਾਜ ਦੀ ਜਿਹੜੀ ਪੁਲਿਸ ੳੁੱਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਉਸ ਦੇ ਪੁਲਿਸ ਸ਼ੂਟਿੰਗ ਰੇਂਜਾਂ ਵਿਚ ਹਥਿਆਰ ਚਲਾਉਣ ਦੇ ਵਾਇਰਲ ਵੀਡੀਓਜ਼ ਮਾਮਲੇ ਵਿਚ ਉਸ ਨੂੰ ਬਚਾਉਣ ਦੇ ਦੋਸ਼ ਲੱਗ ਰਹੇ ਹਨ, ਉਸੇ ਪੁਲਿਸ ਦੀ ਇਕ ਅਹਿਮ ਅਤੇ ਕੌਮਾਂਤਰੀ ਪੱਧਰ ’ਤੇ ਭਾਰਤ ਦਾ ਨਾਂਅ ਰੌਸ਼ਨ ਕਰਨ ਵਾਲੀ ਅਧਿਕਾਰੀ ਵੱਲੋਂ ਸਿੱਧੂ ਮੂਸੇਵਾਲਾ ’ਤੇ ਟਿਕਾਵਾਂ ਨਿਸ਼ਾਨਾ ਸਾਧਿਆ ਗਿਆ ਹੈ।

ਕੌਮਾਂਤਰੀ ਸ਼ੂਟਰ ਅਤੇ ਭਾਰਤ ਲਈ ਗੋਲਡ ਮੈਡਲ ਹਾਸਿਲ ਕਰਕੇ ਦੇਸ਼ ਦਾ ਮਾਨ ਵਧਾਉਣ ਵਾਲੀ ਪੰਜਾਬ ਪੁਲਿਸ ਦੀ ਐਸ.ਪੀ.ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸ: ਰਾਜਪਾਲ ਸਿੰਘ ਦੀ ਪਤਨੀ ਸ੍ਰੀਮਤੀ ਅਵਨੀਤ ਕੌਰ ਸਿੱਧੂ ਹੁੰਦਲ ਨੇ ਅੱਜ ਆਪਣੇ ਫ਼ੇਸਬੁੱਕ ਪ੍ਰੋਫ਼ਾਈਲ ’ਤੇ ‘ਨਿੱਜੀ ਹੈਸੀਅਤ’ ਵਿਚ ਜੋ ਟਿੱਪਣੀਆਂ ਸਿੱਧੂ ਮੂਸੇਵਾਲਾ ਦੇ ਨਵੇਂ ਜਾਰੀ ਹੋਏ ਗ਼ੀਤ ‘ਸੰਜੂ’ ਦੇ ਸੰਬੰਧ ਵਿਚ ਕੀਤੀਆਂ ਅਤੇ ਜੋ ਸਵਾਲ ਉਠਾਏ ਹਨ, ਉਹ ਪੰਜਾਬ ਪੁਲਿਸ ਵਿਚ ਮੂਸੇਵਾਲਾ ਦੀ ਨੰਗੇ ਚਿੱਟੇ ਤੌਰ ’ਤੇ ਸਰਪ੍ਰਸਤੀ ਕਰ ਰਹੇ ਉੱਚ ਅਧਿਕਾਰੀਆਂ ਲਈ ਪਰੇਸ਼ਾਨੀ ਦਾ ਸਬੱਬ ਹੀ ਨਹੀਂ ਬਣਨਗੇ ਸਗੋਂ ਪੁਲਿਸ ਵੱਲੋਂ ਮੂਸੇਵਾਲਾ ਦੇ ਮਾਮਲੇ ਵਿਚ ਨਿਭਾਈ ਜਾ ਰਹੀ ਭੂਮਿਕਾ ਸੰਬੰਧੀ ਇਕ ਨਵੀਂ ਬਹਿਸ ਵੀ ਛੇੜਣਗੇ।

ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਮੂਸੇਵਾਲਾ ਨੂੰ ਫ਼ਾਇਰਿੰਗ ਦੇ ਦੋ ਵਾਇਰਲ ਵੀਡੀਓ ਮਾਮਲਿਆਂ ਵਿਚੋਂ ਬਚਾਉਣ ਲਈ ਅਦਾਲਤ ਵਿਚ ਇਹ ‘ਤੱਥ’ ਪੇਸ਼ ਕੀਤਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਪੁਲਿਸ ਦੀ ਮਦਦ ਨਾਲ ਪੁਲਿਸ ਸ਼ੂਟਿੰਗ ਰੇਂਜ ਵਿਚ ਅਸਲ ਹਥਿਆਰਾਂ ਨਾਲ ਫ਼ਾਇਰਿੰਗ ਨਹੀਂ ਕਰ ਰਿਹਾ ਸੀ, ਸਗੋਂ ਖਿਡੌਣਾ ਹਥਿਆਰਾਂ ਦੀ ਵਰਤੋਂ ਕਰ ਰਿਹਾ ਸੀ। ਅਦਾਲਤ ਵੱਲੋਂ ਇਸ ਆਧਾਰ ’ਤੇ ਮੂਸੇਵਾਲਾ ਨੂੰ ਜ਼ਮਾਨਤ ਦਿੱਤੀ ਗਈ ਹੈ।

ਕੇਵਲ ਇੰਨਾ ਹੀ ਨਹੀਂ, ਸਿੱਧੂ ਮੂਸੇਵਾਲਾ ਵੱਲੋਂ ਬਕਾਇਦਾ ਤੌਰ ’ਤੇ ਲਾਈਵ ਹੋ ਕੇ ਮੀਡੀਆ ਦੇ ਪ੍ਰਤੀ ਕੀਤੀਆਂ ਗਈਆਂ ਭੱਦੀਆਂ ਟਿੱਪਣੀਆਂ ਅਤੇ ਦਿੱਤੀਆਂ ਗਈਆਂ ਧਮਕੀਆਂ ਦੇ ਮਾਮਲੇ ਵਿਚ ਵੱਖ ਵੱਖ ਥਾਂਵਾਂ ’ਤੇ ਮੀਡੀਆ ਕਰਮੀਆਂ ਵੱਲੋਂ ਪੁਲਿਸ ਮੁਖ਼ੀਆਂ ਨੂੰ ਮੂਸੇਵਾਲਾ ਦੇ ਖਿਲਾਫ਼ ਦਿੱਤੀਆਂ ਗਈਆਂ ਸ਼ਿਕਾਇਤਾਂ ’ਤੇ ਕਿਸੇ ਕਾਰਵਾਈ ਦੀ ਕੋਈ ਖ਼ਬਰ ਨਹੀਂ ਹੈ ਹਾਲਾਂਕਿ ਇਸ ਬਾਰੇ ਪੱਤਰਕਾਰਾਂ ਦੇ ਵਫ਼ਦਾਂ ਨੇ ਲਿਖ਼ਤੀ ਸ਼ਿਕਾਇਤਾਂ ਅਤੇ ਮੰਗ ਪੱਤਰ ਦਿੱਤੇ ਸਨ।

ਸ੍ਰੀਮਤੀ ਅਵਨੀਤ ਸਿੱਧੂ ਹੁੰਦਲ ਨੇ ਅੰਗਰੇਜ਼ੀ ਵਿਚ ਸ਼ੇਅਰ ਕੀਤੀ ਆਪਣੀ ਪੋਸਟ ਦੇ ਸਿਰਲੇਖ਼ ਵਜੋਂ ਲਿਖ਼ਿਆ ਹੈ ਕਿ ਜ਼ਿਆਦਾ ਹੰਕਾਰ ਨਾਲ ਅੰਨ੍ਹਾਪਣ ਆ ਜਾਂਦਾ ਹੈ। ਇਸ ਪੋਸਟ ਵਿਚ ਸ੍ਰੀਮਤੀ ਅਵਨੀਤ ਸਿੱਧੂ ਹੁੰਦਲ ਨੇ ਆਪਣੀਆਂ ਟਿੱਪਣੀਆਂ ਦੇ ਨਾਲ ਨਾਲ ਸਿੱਧੂ ਮੂਸੇਵਾਲਾ ਨੂੰ ਕੁਝ ਸਵਾਲ ਵੀ ਕੀਤੇ ਹਨ।


ਇਸ ਨੂੰ ਵੀ ਪੜ੍ਹੋ:
ਮੀਡੀਆ ਨੂੰ ਮੂਸੇਵਾਲਾ ਦੀਆਂ ਧਮਕੀਆਂ – ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਐੱਚ.ਐੱਸ. ਬਾਵਾ ਦੀ ਚਿੱਠੀ


ਉਨ੍ਹਾਂ ਵੱਲੋਂ ਸ਼ੇਅਰ ਕੀਤੀ ਪੋਸਟ ਦੀ ਪੰਜਾਬੀ ਕੁਝ ਇਸ ਤਰ੍ਹਾਂ ਹੋਵੇਗੀ:

ਮੂਸੇਵਾਲਾ ਦੇ ਨਵੇਂ ਗ਼ੀਤ ਵਿਚ ਹਥਿਆਰਾਂ ਦਾ ਬੇਕਿਰਕ ਮਹਿਮਾ ਮੰਡਨ ਕੀਤਾ ਗਿਆ ਹੈ।

ਕੋਈ ਸ਼ੱਕ ਨਹੀਂ ਕਿ ਇਸ ਨੌਜਵਾਨ ਨੇ ਆਪਣੇ ਖ਼ੇਤਰ ਵਿਚ ਅਥਾਹ ਸਫ਼ਲਤਾ ਹਾਸਲ ਕੀਤੀ ਹੈ ਅਤੇ ਉਸਦੇ ਪ੍ਰਸ਼ੰਸਕਾਂ ਦੀ ਗਿਣਤੀ ਬਹੁਤ ਵੱਡੀ ਹੈ, ਪਰ ਇਸ ਵਾਰ ਉਹ ਹੱਦਾਂ ਬੰਨੇ ਟੱਪ ਗਿਆ ਹੈ।

ਅਤੇ ਉਸਦੇ ਗ਼ੀਤ ਦੀ ਆਖ਼ਰੀ ਸਤਰ ਹੈ, ‘‘ਕੇਸ ਚੱਲਦੇ ਹੈ ਮਰਦਾਂ ’ਤੇ’।

ਕੀ ਇਹ ਹੈ ਜੋ ਤੂੰ ਨੌਜਵਾਨਾਂ ਨੂੰ ਦੇਣਾ ਚਾਹੁੰਦੈਂ? ਕੀ ਸਮਾਜ ਨੂੰ ਇਹ ਤੇਰਾ ਸੰਦੇਸ਼ ਹੈ?

ਜੇ ਹਾਂ, ਤਾਂ ਇਸ ਗਾਇਕ ਨੂੰ ਆਪਣੇ ਗਿਆਨ ਵਿਚ ਵਾਧਾ ਕਰਨ ਦੀ ਬਹੁਤ ਲੋੜ ਹੈ ਅਤੇ ਸਹੀ ਮਾਅਨਿਆਂ ਵਿਚ ਮਰਦਾਂ ਬਾਰੇ ਪੜ੍ਹਣ ਦੀ ਲੋੜ ਹੈ।

ਜਿੰਨੀ ਵੱਡੀ ਸਫ਼ਲਤਾ ਹੁੰਦੀ ਹੈ, ਉਡੀ ਹੀ ਵੱਡੀ ਜਵਾਬਦੇਹੀ ਵੀ ਹੁੰਦੀ ਹੈ, ਪਰ ਇਹ ਸਮਝ ਸਕਣਾ ਵੀ ਹਰ ਵਿਅਕਤੀ ਦੇ ਵੱਸ ਦੀ ਗੱਲ ਨਹੀਂ।

ਇਸ ਸੰਬੰਧ ਵਿਚ ਯੈੱਸ ਪੰਜਾਬ ਨੇ ਸ੍ਰੀਮਤੀ ਅਵਨੀਤ ਸਿੱਧੂ ਹੁੰਦਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਿੱਜੀ ਹੈਸੀਅਤ ਵਿਚ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਹਨ ਨਾ ਕਿ ਵਿਭਾਗੀ ਤੌਰ ’ਤੇ।

ਭਾਵੇਂ ਐਸ.ਪੀ. ਸ੍ਰੀਮਤੀ ਅਵਨੀਤ ਸਿੱਧੂ ਹੁੰਦਲ ਨੇ ਬਹੁਤ ਹੀ ਭਾਵਪੂਰਤ ਸ਼ਬਦਾਂ ਵਿਚ ਕੇਵਲ ਸਿੱਧੂ ਦੇ ਗ਼ੀਤ ਦੇ ਬੋਲਾਂ, ਉਸ ਵੱਲੋਂ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨੀ ਅਤੇ ਸਮਾਜ ਨੂੰ ਸਹੀ ਸੇਧ ਨਾ ਦੇਣ ਜਿਹੇ ਮੁੱਦੇ ਹੀ ਉਠਾਏ ਹਨ ਪਰ ਉਨ੍ਹਾਂ ਦੀ ਪੋਸਟ ਦੇ ਹੇਠਾਂ ਸ਼ੁਰੂ ਹੋਈ ਕੁਮੈਂਟਸ ਦੀ ਲੜੀ ਨੇ ਹੀ ਇਹ ਸਪਸ਼ਟ ਕਰ ਦਿੱਤਾ ਹੈ ਕਿ ਲੋਕ ਸਿੱਧੂ ਮੂਸੇਵਾਲਾ ਪ੍ਰਤੀ ਹੀ ਨਹੀਂ ਸਗੋਂ ਪੰਜਾਬ ਪੁਲਿਸ ਦੇ ਕੁਝ ਸੀਨੀਅਰ ਅਧਿਕਾਰੀਆਂ ਵੱਲੋਂ ਉਸਨੂੰ ਮੁਹੱਈਆ ਕਰਾਈ ਜਾ ਰਹੀ ‘ਸੁਰੱਖ਼ਿਆ ਛੱਤਰੀ’ ਬਾਰੇ ਕੀ ਵਿਚਾਰ ਰੱਖਦੇ ਹਨ।


ਇਸ ਨੂੰ ਵੀ ਪੜ੍ਹੋ:
ਯੂਥ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਗ੍ਰਿਫ਼ਤਾਰ – ਸਰਕਾਰੀ ਮੁਲਾਜ਼ਮ ਔਰਤ ਨਾਲ ਜਬਰ ਜਨਾਹ, ਬਲੈਕਮੇਲਿੰਗ ਕਰਕੇ ਲੱਖਾਂ ਬਟੋਰਨ ਦੇ ਦੋਸ਼


ਇਸ ਨੂੰ ਵੀ ਪੜ੍ਹੋ:
ਬੈਂਕ ਨਾਲ 77 ਕਰੋੜ ਦੀ ਧੋਖ਼ਾਧੜੀ ‘ਤੇ ਸੀ.ਬੀ.ਆਈ. ਦਾ ਐਕਸ਼ਨ – ਅਕਾਲੀ ਆਗੂ ਅਤੇ ਪਰਿਵਾਰਕ ਮੈਂਬਰਾਂ ਸਣੇ 15 ’ਤੇ ਕੇਸ ਦਰਜ


ਇਸ ਨੂੰ ਵੀ ਪੜ੍ਹੋ:
ਝੂਠੀਆਂ ਕੋਰੋਨਾ ਰਿਪੋਰਟਾਂ ਮਾਮਲੇ ’ਚ ਤੁਲੀ ਲੈਬ ਤੇ ਹਸਪਤਾਲ ਮਾਲਕਾਂ-ਡਾਕਟਰਾਂ ਨੂੰ ਨਹੀਂ ਮਿਲੀਆਂ ਜ਼ਮਾਨਤਾਂ, ਗ੍ਰਿਫ਼ਤਾਰੀ ਲਈ ਰਾਹ ਖੁਲ੍ਹਾ



ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,173FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...