36.1 C
Delhi
Wednesday, May 8, 2024
spot_img
spot_img

ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ’ਚ ਕੋਰੋਨਾ ਸੰਕਟ ਦਰਮਿਆਨ ਜਲੰਧਰ ਪੁਲਿਸ ਨੇ ਮਨੁੱਖਤਾਵਾਦੀ ਪੁਲਿਸਿੰਗ ਦੀ ਮਿਸਾਲ ਕਾਇਮ ਕੀਤੀ

ਯੈੱਸ ਪੰਜਾਬ
ਜਲੰਧਰ, 27 ਦਸੰਬਰ, 2020:
ਲੋਕਾਂ ਦੀ ਲਗਨ ਨਾਲ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਸਾਲ 2020 ਦੌਰਾਨ ਨਵੇਂ ਮੀਲ ਪੱਥਰ ਸਥਾਪਤ ਕੀਤੇ।

ਇਹ ਸਾਲ ਜਲੰਧਰ ਕਮਿਸ਼ਨਰੇਟ ਪੁਲਿਸ ਲਈ ਇਕ ਨਵੀਂ ਅਤੇ ਅਸਧਾਰਣ ਚੁਣੌਤੀ ਲੈ ਕੇ ਆਇਆ ਕਿਉਂਕਿ ਜ਼ਿਲ੍ਹਾ ਪੁਲਿਸ ਨੂੰ ਆਮ ਕਾਨੂੰਨ ਵਿਵਸਥਾ ਦੇ ਮੁੱਦਿਆਂ ਤੋਂ ਇਲਾਵਾ ਵਿਸ਼ਵ ਵਿਆਪੀ ਮਹਾਂਮਾਰੀ ਕੋਵਿਡ-19 ਦੇ ਰੂਪ ਵਿਚ ਇਕ ਅਦ੍ਰਿਸ਼ਟ ਦੁਸ਼ਮਣ ਨਾਲ ਨਜਿੱਠਣਾ ਪੈਣਾ ਸੀ ਪਰ ਸ਼੍ਰੀ ਭੁੱਲਰ ਦੀ ਅਗਵਾਈ ਵਿੱਚ ਪੁਲਿਸ ਨੇ ਕੋਰੋਨਾ ਵਾਇਰਸ ਅਤੇ ਸਮਾਜ ਵਿਰੋਧੀ ਅਨਸਰਾਂ ਦੋਵਾਂ ਤੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ।

ਖਾਕੀ ਵਰਦੀ, ਜੋ ਹਮੇਸ਼ਾ ਸਾਨੂੰ ਦੇਸ਼ ਭਰ ਦੇ ਅਨੇਕਾਂ ਬਹਾਦਰ ਪੁਲਿਸ ਅਤੇ ਪੈਰਾ-ਮਿਲਟਰੀ ਦੇ ਜਵਾਨਾਂ ਦੀਆਂ ਬੇਮਿਸਾਲ ਕੁਰਬਾਨੀਆਂ ਅਤੇ ਬਹਾਦਰੀ ਭਰੇ ਕਾਰਨਾਮਿਆਂ ਦੀ ਯਾਦ ਦਿਵਾਉਂਦੀ ਹੈ, ਜਿਨ੍ਹਾਂ ਨੇ ਜਨਮ ਭੂਮੀ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ, ਕੋਰੋਨਾ ਸੰਕਟ ਸਮੇਂ ਲੋਕਾਂ ਦੀ ਸੇਵਾ ਕਰਨ ਲਈ ਫਰੰਟ ਲਾਈਨ ਵਿਚ ਰਹੀ।

ਇੱਕ ਸਮੇਂ ਜਦੋਂ ਸਮੁੱਚਾ ਵਿਸ਼ਵ ਕੋਵਿਡ-19 ਮਹਾਂਮਾਰੀ ਦੇ ਰੂਪ ਵਿੱਚ ਇੱਕ ਨਵੀਂ ਚੁਣੌਤੀ ਦਾ ਸਾਹਮਣਾ ਕਰ ਰਿਹਾ ਸੀ, ਪੁਲਿਸ ਫੋਰਸ ਨੇ ਪੂਰੇ ਆਤਮ ਵਿਸ਼ਵਾਸ ਨਾਲ ਨਵੀਂ ਜ਼ਿੰਮੇਵਾਰੀ ਨੂੰ ਸੰਭਾਲਿਆ ਅਤੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਇਸ ਨਾਲ ਟਾਕਰਾ ਕੀਤਾ ।

ਜਲੰਧਰ ਕਮਿਸ਼ਨਰੇਟ ਪੁਲਿਸ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਆਪਣੀਆਂ ਅਤੇ ਆਪਣੇ ਪਰਿਵਾਰਾਂ ਦੀਆਂ ਜਾਨਾਂ ਜੋਖਮ ਵਿੱਚ ਪਾ ਕੇ ਤਾਲਾਬੰਦੀ ਨੂੰ ਇੰਨ-ਬਿੰਨ ਲਾਗੂ ਕਰਨ ਵਿੱਚ ਸਭ ਤੋਂ ਅੱਗੇ ਰਹੀ। ਅਤਿ ਦੀ ਗਰਮੀ, ਭਾਰੀ ਬਾਰਿਸ਼ ਅਤੇ ਹੁਣ ਕੜਾਕੇ ਦੀ ਠੰਡ ਵਿਚ ਲੋਕਾਂ ਦੀ ਜਾਨ ਬਚਾਉਣ ਲਈ ਪੁਲਿਸ ਨੇ ਕਰਫਿਊ ਅਤੇ ਰਾਤ ਦੇ ਕਰਫਿਊ ਨੂੰ ਸਫਲਤਾਪੂਰਵਕ ਲਾਗੂ ਕੀਤਾ।

ਕਮਿਸ਼ਨਰੇਟ ਪੁਲਿਸ ਨੇ ਕਰਫਿਊ/ਤਾਲਾਬੰਦੀ ਦੌਰਾਨ ਲਗਨ, ਇਮਾਨਦਾਰੀ ਅਤੇ ਉੱਚ ਪੇਸ਼ੇਵਰਾਨਾ ਢੰਗ ਨਾਲ ਸੇਵਾਵਾਂ ਮੁਹੱਈਆ ਕਰਕੇ ਮਨੁੱਖਤਾਵਾਦੀ ਪੁਲਿਸ ਦਾ ਇੱਕ ਵੱਡਾ ਮਾਪਦੰਡ ਕਾਇਮ ਕੀਤਾ।

ਪੁਲਿਸ ਕਮਿਸ਼ਨਰ, ਜੋ ਖ਼ੁਦ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਫੀਲਡ ਵਿੱਚ ਰਹੇ, ਨੇ ਯਕੀਨੀ ਬਣਾਇਆ ਕਿ ਪੁਲਿਸ ਮੁਲਾਜ਼ਮ ਲੋਕਾਂ ਦੀ ਜਾਨ ਬਚਾਉਣ ਲਈ ਮਨੁੱਖੀ ਪਹੁੰਚ ਅਪਣਾ ਕੇ ਮਿਸਾਲੀ ਢੰਗ ਨਾਲ ਆਪਣੀ ਡਿਊਟੀ ਨਿਭਾਉਣ।

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪੂਰੇ ਜੋਸ਼ ਅਤੇ ਸਮਰਪਣ ਨਾਲ ਲੋਕਾਂ ਦੀ ਸੇਵਾ ਕਰਨ ਦੀ ਪੁਲਿਸ ਦੀ ਸ਼ਾਨਦਾਰ ਰਵਾਇਤ ਨੂੰ ਕਾਇਮ ਰੱਖਣ ਤੋਂ ਇਲਾਵਾ ਕੋਵਿਡ -19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਏ ਗਏ ਕਰਫਿਊ/ਤਾਲਾਬੰਦੀ ਦੌਰਾਨ ਲੋਕਾਂ ਤੱਕ ਰਾਹਤ ਪਹੁੰਚਾਉਣ ਲਈ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ।

ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੀ ਭੂਮਿਕਾ ਸਿਰਫ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਜਾਂ ਤਾਲਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਤੱਕ ਸੀਮਤ ਨਹੀਂ ਸੀ ਸਗੋਂ ਇਸ ਸੰਕਟ ਦੀ ਘੜੀ ਵਿੱਚ ਪੁਲਿਸ ਕਈ ਕੰਮ ਕਰਕੇ ਡਿਊਟੀ ਨਿਭਾਅ ਰਹੀ ਸੀ । ਪੁਲਿਸ ਨੇ ਇਸ ਮੁਸ਼ਕਿਲ ਦੀ ਘੜੀ ਵਿਚ ਲੋਕਾਂ ਦੀ ਸਹਾਇਤਾ ਲਈ ਸਾਂਤਾ ਕਲਾਜ਼ ਦੀ ਭੁਮਿਕਾ ਅਦਾ ਕੀਤੀ ।

ਤਾਲਾਬੰਦੀ ਵਿੱਚ ਫਸੇ ਲੋੜਵੰਦ ਲੋਕਾਂ ਨੂੰ ਦਵਾਈਆਂ, ਕਰਿਆਨਾ, ਦੁੱਧ ਅਤੇ ਹੋਰ ਚੀਜ਼ਾਂ ਮੁਹੱਈਆ ਕਰਾਉਣ ਤੋਂ ਲੈ ਕੇ ਬੱਚਿਆਂ ਦੇ ਜਨਮਦਿਨ ਨੂੰ ਮਨਾਉਣ ਤੱਕ ਅਤੇ ਆਪਣੇ ਵਾਹਨਾਂ ਵਿੱਚ ਲੋਕਾਂ ਨੂੰ ਡਾਕਟਰੀ ਸਹਾਇਤਾ ਮਿਲਣਾ ਯਕੀਨੀ ਬਣਾਉਣ ਲਈ, ਪੁਲਿਸ ਨੇ ਸਭ ਕੁਝ ਕੀਤਾ।

ਇਸ ਮੁਸੀਬਤ ਦੀ ਘੜੀ ਦੌਰਾਨ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਕੀਤੀ ਗਈ ਮਾਨਵੀ ਪੁਲਿਸਿੰਗ ਨੇ ਨਾ ਸਿਰਫ ਪੰਜਾਬ ਪੁਲਿਸ ਦੇ ਕੰਮਕਾਜ ਵਿਚ ਲੋਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਸਗੋਂ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਮਿਲਣਾ ਵੀ ਯਕੀਨੀ ਬਣਾਇਆ। ਪੁਲਿਸ ਨੇ ਕਾਨੂੰਨ ਵਿਵਸਥਾ ਕਾਇਮ ਰੱਖਣ ਦੇ ਆਪਣੇ ਨਿਯਮਤ ਫਰਜ਼ ਨੂੰ ਨਿਭਾਉਣ ਤੋਂ ਇਲਾਵਾ ਲੋਕਾਂ ਨੂੰ ਮਹਾਂਮਾਰੀ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰ ਕੇ ਵਿਲੱਖਣ ਸੇਵਾ ਨਿਭਾਈ।

ਉਨ੍ਹਾਂ ਲੋਕਾਂ ਨੂੰ ਬਿਮਾਰੀ ਤੋਂ ਬਚਣ ਲਈ ਮਾਸਕ ਪਹਿਨਣ, ਆਪਣੇ ਹੱਥ ਸਾਬਣ ਨਾਲ ਧੋਣ ਜਾਂ ਉਨ੍ਹਾਂ ਨੂੰ ਸੈਨੇਟਾਈਜ਼ ਕਰਨ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਤ ਕੀਤਾ। ਇੰਨਾ ਹੀ ਨਹੀਂ ਪੁਲਿਸ ਨੇ ਲੋੜਵੰਦ ਲੋਕਾਂ ਲਈ ਭੋਜਨ ਅਤੇ ਸੁੱਕੇ ਰਾਸ਼ਨ ਦਾ ਪ੍ਰਬੰਧ ਕਰਨ ਵਿਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ, ਜੋ ਕਿ ਰੋਜ਼ੀ-ਰੋਟੀ ਦਾ ਪ੍ਰਬੰਧ ਕਰਨ ਦੇ ਸਮਰੱਥ ਨਹੀਂ ਸਨ।

ਪੁਲਿਸ ਕਮਿਸ਼ਨਰ ਨੇ ਜਿਥੇ ਵੀ ਲੋੜ ਸੀ, ਉਥੇ ਦਾਨੀ ਸੱਜਣਾਂ ਅਤੇ ਇਛੁੱਕ ਵਿਅਕਤੀਆਂ ਦੇ ਸਹਿਯੋਗ ਨਾਲ ਜ਼ਰੂਰਤਮੰਦ ਪਰਿਵਾਰਾਂ ਤੱਕ ਮਦਦ ਪਹੁੰਚਾਈ। ਪੰਜਾਬ ਪੁਲਿਸ ਦੀ ਉਤਸ਼ਾਹ ਨਾਲ ਲੋਕਾਂ ਦੀ ਸੇਵਾ ਕਰਨ ਦੀ ਸ਼ਾਨਦਾਰ ਰਵਾਇਤ ਨੂੰ ਕਾਇਮ ਰੱਖਦਿਆਂ ਕਮਿਸ਼ਨਰੇਟ ਪੁਲਿਸ ਨੇ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਦੀ ਸਹਾਇਤਾ ਲਈ ਨਿਰਸਵਾਰਥ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਵਿੱਚ ਕੋਈ ਕਸਰ ਨਹੀਂ ਛੱਡੀ।

ਜਲੰਧਰ ਕਮਿਸ਼ਨਰੇਟ ਪੁਲਿਸ ਦੇ ਇਸ ਇਮਾਨਦਾਰ, ਸੁਹਿਰਦ ਅਤੇ ਮਦਦਗਾਰ ਸੁਭਾਅ ਨੇ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਪੰਜਾਬ ਪੁਲਿਸ ਦੀ ਇੱਜ਼ਤ ਨੂੰ ਹੋਰ ਵਧਾ ਦਿੱਤਾ, ਜਿਨ੍ਹਾਂ ਵੱਲੋਂ ਵਾਰ-ਵਾਰ ਇਸ ਲਈ ਧੰਨਵਾਦ ਪ੍ਰਗਟ ਕੀਤਾ ਗਿਆ।

ਦੂਜੇ ਪਾਸੇ ਅਮਨ-ਕਾਨੂੰਨ ਦੀ ਸਥਿਤੀ ਵਿਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪਿਛਲੇ ਦੋ ਸਾਲਾ ਦੀ ਤੁਲਨਾ ਵਿਚ ਖੋਹ ਦੇ ਮਾਮਲਿਆਂ ਵਿਚ ਭਾਰੀ ਗਿਰਾਵਟ ਦਰਜ ਕੀਤੀ। ਸਾਲ 2018 ਵਿਚ ਚੇਨ ਸਨੈਚਿੰਗ ਦੇ 39 ਮਾਮਲਿਆਂ ਦੇ ਮੁਕਾਬਲੇ ਇਸ ਸਾਲ ਸਿਰਫ 9 ਕੇਸ ਹੀ ਦਰਜ ਹੋਏ ।

ਇਸੇ ਤਰ੍ਹਾਂ ਸਾਲ 2018 ਵਿੱਚ ਮੋਬਾਇਲ ਫੋਨ ਖੋਹਣ ਦੇ 101 ਕੇਸ ਦਰਜ ਕੀਤੇ ਗਏ ਸਨ ਅਤੇ ਇਸ ਸਾਲ ਸਿਰਫ 33 ਦਰਜ ਕੀਤੇ ਗਏ । ਸਾਲ 2018 ਵਿਚ ਨਕਦੀ/ਪਰਸ ਖੋਹਣ ਦੇ ਕੁੱਲ 169 ਮਾਮਲੇ ਦਰਜ ਕੀਤੇ ਗਏ ਸਨ, ਜੋ ਇਸ ਸਾਲ ਘੱਟ ਕੇ 36 ਰਹਿ ਗਏ ਹਨ ਅਤੇ ਵਾਹਨ ਖੋਹਣ ਦੇ ਇਸ ਸਾਲ ਸਿਰਫ਼ 6 ਮਾਮਲੇ ਦਰਜ ਕੀਤੇ ਗਏ ਹਨ ਜਦਕਿ ਸਾਲ 2018 ਵਿਚ ਇਹ 7 ਸਨ। ਕਮਿਸ਼ਨਰੇਟ ਪੁਲਿਸ ਇਸ ਸਾਲ ਦਰਜ ਕੁਲ ਕੇਸਾਂ ਵਿਚੋਂ 73% ਨੂੰ ਹੱਲ ਕਰਨ ਵਿਚ ਸਫ਼ਲ ਰਹੀ, ਜੋ ਕਿ ਸਾਲ 2018 ਵਿਚ ਸਿਰਫ਼ 41% ਸੀ।

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਆਪਣੇ ਅਧਿਕਾਰ ਖੇਤਰ ਵਿੱਚ ਨਾਜਾਇਜ਼ ਸ਼ਰਾਬ ਖਿਲਾਫ਼ ਵੱਡੀ ਕਾਰਵਾਈ ਕਰਦਿਆਂ 754 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 63,750 ਮਿਲੀਲੀਟਰ ਨਾਜਾਇਜ਼ ਸ਼ਰਾਬ, 2.70 ਲੱਖ ਮਿ.ਲੀ. ਸ਼ਰਾਬ, 1.90 ਕਰੋੜ ਮਿ.ਲੀ. ਅੰਗਰੇਜ਼ੀ ਸ਼ਰਾਬ ਅਤੇ 1448 ਕਿਲੋਗ੍ਰਾਮ ਲਾਹਣ ਜ਼ਬਤ ਕਰਕੇ 679 ਮਾਮਲੇ ਦਰਜ ਕੀਤੇ ਹਨ।

ਕਮਿਸ਼ਨਰੇਟ ਪੁਲਿਸ ਨੇ ਅਗਵਾ, ਜਬਰ-ਜ਼ਨਾਹ, ਚੋਰੀ, ਖੋਹ, ਡਕੈਤੀ, ਧੋਖਾਦੇਹੀ ਅਤੇ ਹੋਰਨਾਂ ਵੱਖ-ਵੱਖ ਮਾਮਲਿਆਂ ਵਿੱਚ ਸ਼ਾਮਲ ਲੋਕਾਂ ਖਿਲਾਫ਼ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 3841 ਕੇਸ ਵੀ ਦਰਜ ਕੀਤੇ।

ਖ਼ੇਤੀ ਕਾਨੂੰਨਾਂ ਵਿਰੁੱਧ ਟਿਕਰੀ ਬਾਰਡਰ ’ਤੇ ਵਕੀਲ ਨੇ ਦਿੱਤੀ ਜਾਨ, ਪੜ੍ਹੋ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ’ਚ ਕੀ ਲਿਖ਼ਿਆ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION