22.8 C
Delhi
Wednesday, May 1, 2024
spot_img
spot_img

ਸਿੱਧੂ ਮੂਸੇਵਾਲਾ ਕਤਲ ਕੇਸ: ਲੁਧਿਆਣਾ ਜੇਲ੍ਹ ਵਿੱਚ ਬੰਦ ਦੋਸ਼ੀ ਸਤਬੀਰ ਸਿੰਘ ’ਤੇ ਹਮਲਾ

ਯੈੱਸ ਪੰਜਾਬ
ਲੁਧਿਆਣਾ, 10 ਜੁਲਾਈ, 2022:
ਪੰਜਾਬੀ ਦੇ ਨਾਮਵਰ ਗਾਇਕ-ਰੈਪਰ ਸਿੱਧੂ ਮੂਸੇਵਾਲਾ ਦੇ 29 ਮਈ ਨੂੰ ਹੋਏ ਕਤਲ ਦੇ ਮਾਮਲੇ ਵਿੱਚ ਹਥਿਆਰਾਂ ਦੀ ਸਪਲਾਈ ਕਰਨ ਦੇ ਦੋਸ਼ ਹੇਠ ਨਾਮਜ਼ਦ ਕੀਤੇ ਗਏ ਅੰਮਿਤਸਰ ਦੇ ਸਰਹੱਦੀ ਪਿੰਡ ਨਾਲ ਸੰਬੰਧਤ ਘੋੜਿਆਂ ਦੇ ਵਪਾਰੀ ਸਤਬੀਰ ਸਿੰਘ ’ਤੇ ਲੁਧਿਆਣਾ ਜੇਲ੍ਹ ਵਿੱਚ ਹਮਲਾ ਹੋਇਆ ਹੈ।

ਘਟਨਾ ਸਨਿਚਰਵਾਰ ਦੇਰ ਸ਼ਾਮ ਨੂੰ ਵਾਪਰੀ ਜਦ ਜੇਲ੍ਹ ਵਿੱਚ ਹੀ ਕੁਝ ਲੋਕਾਂ ਨੇ ਸਤਬੀਰ ਸਿੰਘ ਨੂੰ ਘੇਰ ਲਿਆ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਕੁੱਟਮਾਰ ਕਾਰਨ ਸਤਬੀਰ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਸੂਤਰਾਂ ਅਨੁਸਾ ਇਹ ਹਮਲਾ ਤੇਜ਼ ਧਾਰ ਹਥਿਆਰਾਂ ਅਤੇ ਡੰਡਿਆਂ ਨਾਲ ਕੀਤਾ ਗਿਆ ਜਿਸ ਨਾਲ ਉਸਦੇ ਸਿਰ ’ਤੇ ਵੀ ਵੱਡਾ ਕੱਟ ਪਿਆ ਹੈ।

ਪਤਾ ਲੱਗਦੇ ਹੀ ਜੇਲ੍ਹ ਅਧਿਕਾਰੀ ਅਤੇ ਮੁਲਾਜ਼ਮ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੇ ਸਤਬੀਰ ਸਿੰਘ ਨੂੰ ਹਮਲਾਵਰਾਂ ਤੋਂ ਛੁਡਾ ਕੇ ਵੱਖ ਕੀਤਾ। ਸਤਬੀਰ ਸਿੰਘ ਹੁਣ ਜੇਲ੍ਹ ਦੇ ਹਸਪਤਾਲ ਵਿੱਚ ਹੀ ਇਲਾਜ ਅਧੀਨ ਹੈ।

ਲੁਧਿਆਣਾ ਕੇਂਦਰੀ ਜੇਲ੍ਹਦੇ ਸੁਪਰਡੈਂਟ ਸ: ਸ਼ਿਵਰਾਜ ਸਿਘ ਗਿੱਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਤਬੀਰ ਸਿੰਘ ਦਾ ਇਲਾਜ ਜੇਲ੍ਹ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ ਪਰ ਜੇ ਲੋੜ ਸਮਝੀ ਗਈ ਤਾਂ ਉਸਨੂੰ ਕਿਸੇ ਹੋਰ ਹਸਪਤਾਲ ਵਿੱਚ ਸਿਫ਼ਟ ਕੀਤਾ ਜਾਵੇਗਾ।

ਉਨ੍ਹਾ ਨੇ ਦੱਸਿਆ ਕਿ ਕੁੱਟਮਾਰ ਕਰਨ ਵਾਲਿਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਅਜੇ ਇਹ ਸਪਸ਼ਟ ਨਹੀਂ ਹੈ ਕਿ ਸਤਬੀਰ ਸਿੰਘ ’ਤੇ ਹਮਲਾ ਕਿਸ ਗਰੁੱਪ ਵੱਲੋਂ ਕੀਤਾ ਗਿਆ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ ਉਸ ਵੱਲੋਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੀ ਮਦਦ ਲਈ ਹਥਿਆਰ ਸਪਲਾਈ ਕਰਨ ਦੀ ਗੱਲ ਸਾਹਮਣੇ ਆਉਣ ਕਰਕੇ ਉਸਤੇ ਹਮਲਾ ਵਿਰੋਧੀ ਦਵਿੰਦਰ ਬੰਬੀ ਗੈਂਗਸਟਰ ਗਰੁੱਪ ਵੱਲੋਂ ਕੀਤਾ ਗਿਆ ਹੋ ਸਕਦਾ ਹੈ।

ਜ਼ਿਕਰਯੋਗ ਹੈ ਕਿ ਘੋੜਿਆਂ ਦੇ ਵਪਾਰੀ ਸਤਬੀਰ ਸਿੰਘ ’ਤੇ ਦੋਸ਼ ਹੈ ਕਿ ਉਸਨੇ ਸਿੱਧੂ ਮੂਸੇਵਾਲਾ ’ਤੇ ਹਮਲੇ ਤੋਂ 10 ਦਿਨ ਪਹਿਲਾਂ ਭਾਵ 19 ਮਈ ਨੂੰ ਆਪਣੀ ਫ਼ਾਰਚੂਨਰ ਗੱਡੀ ਵਿੱਚ ਬਠਿੰਡਾ ਪਹੁੰਚ ਕੇ ਹਮਲਾਵਰਾਂ ਨੂੰ ਹਥਿਆਰਾਂ ਭਰਿਆ ਬੈਗ ਸੌਂਪਿਆ ਸੀ।

ਇੱਥੇ ਇਹ ਵੀ ਵਰਨਣਯੋਗ ਹੈ ਕਿ ਸਤਬੀਰ ਸਿੰਘ ਨੇ ਕਿਹਾ ਹੈ ਕਿ ਉਸਦਾ ਸਿੱਧਾ ਇਸ ਮਾਮਲੇ ਨਾਲ ਸੰਬੰਧ ਨਹੀਂ ਸੀ ਅਤੇ ਉਸਨੇ ਸਾਬਕਾ ਅਕਾਲੀ ਮੰਤਰੀ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਸਿੰਘ ਕਾਹਲੋਂ ਦੇ ਕਹਿਣ ’ਤੇ ਹੀ ਇਹ ਬੈਗ ਬਠਿੰਡਾ ਜਾ ਕੇ ਕਿਸੇ ਦੇ ਹਵਾਲੇ ਕੀਤਾ ਸੀ। ਇਸ ਮਾਮਲੇ ਵਿੱਚ ਹੁਣ ਸੰਦੀਪ ਸਿੰਘ ਕਾਹਲੋਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸੰਦੀਪ ਸਿੰਘ ਕਾਹਲੋਂ ਬਾਰੇ ਸਤਬੀਰ ਸਿੰਘ ਵੱਲੋਂ ਦਿੱਤੀ ਜਾਣਕਾਰੀ ’ਤੇ ਉਸ ਵੇਲੇ ਵੀ ਮੋਹਰ ਲੱਗ ਗਈ ਜਦ ਪੁਲਿਸ ਨੇ ਇਹ ਪਾਇਆ ਕਿ ਇਕ ਸਰਕਾਰੀ ਅਹੁਦੇ ’ਤੇ ਤਾਇਨਾਤ ਸੰਦੀਪ ਸਿੰਘ ਕਾਹਲੋਂ ਪਿਛਲੇ ਕਈ ਦਿਨਾਂ ਤੋਂ ਆਪਣੇ ਦਫ਼ਤਰ ਵਿੱਚੋਂ ਗੈਰ-ਹਾਜ਼ਰ ਰਹਿ ਰਿਹਾ ਸੀ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION