27.8 C
Delhi
Wednesday, May 1, 2024
spot_img
spot_img

ਭਿਆਨਕ ਸੜਕ ਹਾਦਸੇ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੀ ਮੌਤ, ਗੰਨਮੈਨ ਗੰਭੀਰ ਜ਼ਖ਼ਮੀ

Sangrur Accident: Former Nagar Council president Azeez Khan dies as his Bolero hits divider

ਯੈੱਸ ਪੰਜਾਬ
ਸੰਗਰੂਰ, 3 ਦਸੰਬਰ, 2023:
ਸੋਮਵਾਰ ਰਾਤ ਹੋਏ ਇਕ ਸੜਕ ਹਾਦਸੇ ਵਿੱਚ ਨਗਰ ਕੌਂਸਲ ਤਲਵੰਡੀ ਸਾਬੋ ਦੇ ਸਾਬਕਾ ਪ੍ਰਧਾਨ ਅਜ਼ੀਜ਼ ਖ਼ਾਨ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੇ ਗੰਨਮੈਨ ਨੂੰ ਗੰੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਅਜ਼ੀਜ਼ ਖ਼ਾਨ ਸੋਮਵਾਰ ਰਾਤ ਤਲਵੰਡੀ ਸਾਬੋ ਤੋਂ ਚੰਡੀਗੜ੍ਹ ਜਾ ਰਹੇ ਸਨ। ਇਹ ਹਾਦਸਾ ਸੰਗਰੂਰ ਵਿੱਚ ਕਾਲਾਝਾੜ ਟੌਲ ਪਲਾਜ਼ਾ ’ਤੇ ਵਾਪਰਿਆ।

ਰਾਤ ਨੂੰ ਸੰਘਣੀ ਧੁੰਦ ਹੋਣ ਕਾਰਨ ਅਤੇ ਲਗਪਗ ‘ਜ਼ੀਰੋ ਵਿਜ਼ੀਬਿਲਟੀ’ ਹੋਣ ਕਾਰਨ ਅਜ਼ੀਜ਼ ਖ਼ਾਨ ਵੱਲੋਂ ਖ਼ੁਦ ਚਲਾਈ ਜਾ ਰਹੀ ਬੋਲੈਰੋ ਗੱਡੀ ਟੌਲ ਪਲਾਜ਼ਾ ’ਤੇ ਬਣੇ ‘ਲੇਨ ਡਿਵਾਈਡਰਾਂ’ ਵਿੱਚੋਂ ਇਕ ਨਾਲ ਟਕਰਾ ਗਈ ਜਿਸ ਨਾਲ ਅਜ਼ੀਜ਼ ਖ਼ਾਨ ਗੰਭੀਰ ਜ਼ਖ਼ਮੀ ਹੋ ਗਏ।

ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦਾ ਗੰਨਮੈਨ ਗੰਭੀਰ ਜ਼ਖ਼ਮੀ ਹਾਲਤ ਵਿੱਚ ਜ਼ੇਰ-ਏ-ਇਲਾਜ ਹੈ।

ਅਜ਼ੀਜ਼ ਖ਼ਾਨ ਗੈਂਗਸਟਰ ਕੁਲਬੀਰ ਨਰੂਆਣਾ ਦੇ ਨਾਲ ਆਪਣੇ ਸੰਬੰਧਾਂ ਕਾਰਨ ਚਰਚਾ ਵਿੱਚ ਰਹੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION