Tuesday, March 18, 2025
spot_img
spot_img
spot_img
spot_img

Punjab Under-23 Cricket Team ਨੇ ਪਹਿਲੀ ਵਾਰ ਜਿੱਤੀਆਂ ਦੇਸ਼ ਪਧਰੀ ਤਿੰਨ ਟਰਾਫੀਆਂ

ਯੈੱਸ ਪੰਜਾਬ
ਪਟਿਆਲਾ, 17 ਮਾਰਚ, 2025

ਬੀਤੇ ਦਿਨੀ ਸਮਾਪਤ ਹੋਈ ਅੰਡਰ 23 ਬਹੁ ਦਿਨੀ CK Nayudu Cricket Trophy ਵਿੱਚ Punjab ਦੇ ਮੁੰਡਿਆਂ ਦੀ ਕ੍ਰਿਕਟ ਟੀਮ ਨੇ ਨਾ ਸਿਰਫ ਜਿੱਤ ਹਾਸਿਲ ਕੀਤੀ ਹੈ ਨਾਲ ਹੀ ਭਾਰਤੀ ਕ੍ਰਿਕਟ ਬੋਰਡ ਵੱਲੋਂ ਕਰਵਾਈ ਇਕ ਦਿਨਾਂ ਕ੍ਰਿਕਟ ਟਰਾਫੀ ਜਿੱਤੀ ਬਲ ਕੇ ਰੈਸਟ ਆਫ ਇੰਡੀਆ ਦੀ ਅੰਡਰ 23 ਕ੍ਰਿਕਟ ਟੀਮ ਨੂੰ ਹਰਾ ਕੇ ਇਰਾਨੀ ਟਰਾਫੀ ਤੇ ਵੀ ਕਬਜ਼ਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ Patiala ਕ੍ਰਿਕਟ ਹੱਬ ਦੇ ਕੋਚ ਕਮਲ ਸੰਧੂ ਨੇ ਦੱਸਿਆ ਕਿ ਪੰਜਾਬ ਇੱਕ ਵਾਰ ਫਿਰ ਫਿਰਕੀ ਗੇਂਦਬਾਜੀ ਦੇ ਬਿਸ਼ਨ ਸਿੰਘ ਬੇਦੀ ਤੇ ਹਰਭਜਨ ਸਿੰਘ ਵਾਲੇ ਸੁਨਹਿਰੇ ਦੌਰ ਵੱਲ ਪਰਤ ਰਿਹਾ ਹੈ। ਉਹਨਾਂ ਦੱਸਿਆ ਕਿ ਕ੍ਰਿਕਟ ਹੱਬ ਦੇ ਹੋਣਹਾਰ ਸਪਿਨਰ ਹਰਿਜਸ ਟੰਡਨ ਨੇ ਨਾ ਸਿਰਫ ਪੰਜਾਬ ਵੱਲੋਂ ਖੇਡਦਿਆਂ ਬਹੁ ਦਿਨ ਟੂਰਨਾਮੈਂਟ ਦੇ ਅੱਠ ਮੈਚਾਂ ਵਿੱਚ 30 ਵਿਕਟਾਂ ਲਈਆਂ, ਬਲ ਕੇ ਉਸਨੇ 200 ਤੋਂ ਵੱਧ ਦੌੜਾਂ ਵੀ ਬਣਾਈਆਂ।

ਹਰਜਸ ਨੇ ਪੰਜਾਬ ਵੱਲੋਂ ਖੇਡਦਿਆਂ ਬੀਸੀਸੀਆਈ ਵੱਲੋਂ ਕਰਵਾਈ ਜਾਂਦੀ ਇੱਕ ਕ੍ਰਿਕਟ ਟਰਾਫੀ ਵਿੱਚ ਵੀ ਵਿੱਚ 10 ਵਿਕਟਾਂ ਲਈਆਂ।

ਉਧਰ ਕ੍ਰਿਕਟ ਹੱਬ ਦੇ ਹੀ ਆਰੀਆਮਾਨ ਸਿੰਘ ਨੇ ਸੀਕੇ ਨਾਇਡੂ ਟਰਾਫੀ ਵਿੱਚ 10 ਮੈਚਾਂ ਵਿੱਚ 34 ਵਿਕਟਾਂ ਹਾਸਿਲ ਕੀਤੀਆਂ ਅਤੇ ਪੰਜਾਬ ਵੱਲੋਂ ਖੇਡਦਿਆਂ ਇੱਕ ਦਿਨ ਮੈਚਾਂ ਵਿੱਚ 19 ਵਿਕਟਾਂ ਹਾਸਿਲ ਕੀਤੀਆਂ।

ਇਸ ਸਬੰਧੀ ਕੋਚ ਕਮਲ ਸੰਧੂ ਨੇ ਖੁਸ਼ੀ ਪ੍ਰਗਟਿਆਂ ਕਰਦਿਆਂ ਦੱਸਿਆ ਕਿ ਇਹ ਬੱਚਿਆਂ ਦੀ ਦਿਨ ਰਾਤ ਮਿਹਨਤ ਦਾ ਨਤੀਜਾ ਹੈ ਕਿ ਇੰਨੇ ਵੱਡੀ ਸਫਲਤਾ ਹਾਸਲ ਕਰ ਸਕੇ। ਉਹਨਾਂ ਇਸ ਸਮੇਂ ਨਾ ਸਿਰਫ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਦਿਲ ਸ਼ੇਰ ਖੰਨਾ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਤਾਰੀਫ ਕੀਤੀ ਜਿਨਾਂ ਦੀ ਯੋਗ ਅਗਵਾਈ ਹੇਠ ਪੰਜਾਬ ਨੇ ਇਹ ਮਾਰਕਾ ਮਾਰਿਆ।

ਬਲਕਿ ਇਸ ਮੌਕੇ ਉਹਨਾਂ ਨੇ ਪੰਜਾਬ ਕ੍ਰਿਕਟ ਟੀਮ ਦੇ ਕੋਚ ਬੀ ਆਰ ਬੀ ਸਿੰਘ ਬਾਰੇ ਗੱਲਬਾਤ ਦੇ ਕਰਦਿਆਂ ਕਿਹਾ ਕਿ ਉਹਨਾਂ ਦੀ ਨਿਪੁੰਨ ਅਗਵਾਈ ਸਦਕਾ ਹੀ, ਪਹਿਲੀ ਵਾਰ ਪੰਜਾਬ ਦੀ ਅੰਡਰ 23 ਕ੍ਰਿਕਟ ਟੀਮ ਤਿੰਨ ਬੀ ਸੀਸੀਆਈ ਦੀਆਂ ਟਰਾਫੀਆਂ ਜਿੱਤਣ ਵਿੱਚ ਸਫਲ ਹੋਈ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ